ETV Bharat / entertainment

ਲੰਮੇਂ ਸਮੇਂ ਬਾਅਦ ਬਾਲੀਵੁੱਡ 'ਚ ਇਸ ਗਾਇਕਾ ਦੀ ਹੋਈ ਵਾਪਸੀ, ਹਿੰਦੀ ਫਿਲਮ ਦੇ ਗੀਤ ਨੂੰ ਦਿੱਤੀ ਅਵਾਜ਼ - SINGER ANURADHA PAUDWAL

ਗਾਇਕਾ ਅਨੁਰਾਧਾ ਪੌਡਵਾਲ ਲੰਮੇਂ ਸਮੇਂ ਬਾਅਦ ਇੱਕ ਵਾਰ ਫਿਰ ਆਪਣੇ ਨਵੇਂ ਗਾਣੇ ਨਾਲ ਦਰਸ਼ਕਾਂ ਸਨਮੁੱਖ ਹੋਣ ਜਾ ਰਹੀ ਹੈ।

SINGER ANURADHA PAUDWAL
SINGER ANURADHA PAUDWAL (Getty Images)
author img

By ETV Bharat Entertainment Team

Published : Nov 23, 2024, 2:08 PM IST

Updated : Nov 23, 2024, 4:41 PM IST

ਫਰੀਦਕੋਟ: ਹਿੰਦੀ ਸਿਨੇਮਾਂ ਸੰਗੀਤ ਜਗਤ ਵਿੱਚ ਕਈ ਸਾਲਾਂ ਤੱਕ ਅਪਣੀ ਗਾਇਕੀ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੀ ਗਾਇਕਾ ਅਨੁਰਾਧਾ ਪੌਡਵਾਲ ਲੰਮੇਂ ਸਮੇਂ ਬਾਅਦ ਇੱਕ ਵਾਰ ਫਿਰ ਬਾਲੀਵੁੱਡ ਗਲਿਆਰਿਆ ਵਿੱਚ ਅਪਣੀ ਸੁਰੀਲੀ ਅਵਾਜ਼ ਦਾ ਜਾਦੂ ਚਲਾਉਣ ਜਾ ਰਹੀ ਹੈ। ਉਨ੍ਹਾਂ ਦੀ ਮਨ ਨੂੰ ਮੋਹ ਲੈਣ ਵਾਲੀ ਆਵਾਜ਼ ਵਿੱਚ ਗਾਇਆ ਗਾਣਾ ਜਲਦ ਹੀ ਪਾਲੀਵੁੱਡ ਨਿਰਦੇਸ਼ਕ ਬਲਬੀਰ ਬੇਗਮਪੁਰੀ ਵੱਲੋ ਨਿਰਦੇਸ਼ਿਤ ਕੀਤੀ ਜਾ ਰਹੀ ਉਨਾਂ ਦੀ ਪਹਿਲੀ ਹਿੰਦੀ ਡਾਇਰੈਕਟੋਰੀਅਲ ਫ਼ਿਲਮ ਵਿੱਚ ਸੁਣਨ ਨੂੰ ਮਿਲੇਗਾ।

ਮੁੰਬਈ ਦੇ ਪੰਚਮ ਸਟੂਡਿਓ ਅਤੇ ਬਾਪੂ ਸੱਤੇ ਸਟੂਡਿਓ 'ਚ ਅੱਜ ਰਿਕਾਰਡ ਕੀਤੇ ਗਏ ਇਸ ਗਾਣੇ ਦਾ ਸੰਗੀਤ ਸੰਯੋਜਨ ਪ੍ਰਸਿੱਧ ਸੰਗ਼ੀਤਕਾਰ ਬਬਲੀ ਸਿੰਘ ਵੱਲੋ ਕੀਤਾ ਜਾ ਰਿਹਾ ਹੈ, ਜੋ ਇਸ ਤੋਂ ਪਹਿਲਾ ਵੀ ਕਈ ਹਿੰਦੀ ਫਿਲਮਾਂ ਦੀ ਖੂਬਸੂਰਤ ਸੰਗ਼ੀਤਬਧਤਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ।

ਇਸ ਗਾਣੇ ਅਤੇ ਫਿਲਮ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਨਿਰਦੇਸ਼ਕ ਬਲਬੀਰ ਬੇਗਮਪੁਰੀ ਨੇ ਦੱਸਿਆ ਕਿ ਗੁਜਰਾਤ ਦੇ ਵੱਖ-ਵੱਖ ਹਿੱਸਿਆ ਵਿੱਚ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਉਨਾਂ ਦੀ ਹਿੰਦੀ ਫ਼ਿਲਮ ਦਾ ਇਹ ਪਹਿਲਾ ਗਾਣਾ ਹੈ, ਜਿਸ ਨੂੰ ਅਨੁਰਾਧਾ ਪੌਡਵਾਲ ਨੇ ਗਾਇਆ ਹੈ। ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਵੀ ਅਪਣੀ ਇੱਕ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਆਗਾਜ਼ ਕਰਨ ਜਾ ਰਹੇ ਨਿਰਦੇਸ਼ਕ ਬਲਬੀਰ ਬੇਗਮਪੁਰੀ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬੀਅਤ ਰੰਗਾਂ ਵਿੱਚ ਰੰਗੇ ਇਸ ਗਾਣੇ ਨੂੰ ਅਨੁਰਾਧਾ ਪੌਡਵਾਲ ਵੱਲੋ ਬੇਹੱਦ ਸ਼ਾਨਦਾਰ ਅੰਦਾਜ਼ ਵਿੱਚ ਗਾਇਆ ਗਿਆ ਹੈ। ਉਨਾਂ ਦੇ ਇਸ ਗਾਣੇ ਵਿੱਚ ਮਨਮੋਹਕ ਗਾਇਨਸ਼ੈਲੀ ਅਤੇ ਮੋਲੋਡੀਅਸ ਸੰਗੀਤ ਦਾ ਦਹਾਕਿਆ ਪੁਰਾਣਾ ਅਤੇ ਪ੍ਰਭਾਵਸ਼ਾਲੀ ਸੰਗੀਤਕ ਸੁਮੇਲ ਇੱਕ ਵਾਰ ਫਿਰ ਸੁਣਨ ਨੂੰ ਮਿਲੇਗਾ।

ਇਹ ਵੀ ਪੜ੍ਹੋ:-

Last Updated : Nov 23, 2024, 4:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.