ETV Bharat / entertainment

ਪੰਜਾਬੀ ਫਿਲਮ 'ਛੱਡ ਦਿਲਾ ਮੇਰਿਆ' ਦੀ ਸ਼ੂਟਿੰਗ ਹੋਈ ਸ਼ੁਰੂ, ਇਹ ਖਾਸ ਚਿਹਰੇ ਆਉਣਗੇ ਨਜ਼ਰ - PUNJABI FILM CHHAD DILA MEREY

ਹਾਲ ਹੀ ਵਿੱਚ ਐਲਾਨੀ ਗਈ ਪੰਜਾਬੀ ਫਿਲਮ 'ਛੱਡ ਦਿਲਾ ਮੇਰਿਆ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

Punjabi film chhad dila mereya
Punjabi film chhad dila mereya (instagram)
author img

By ETV Bharat Entertainment Team

Published : Oct 24, 2024, 3:42 PM IST

ਚੰਡੀਗੜ੍ਹ: ਹਾਲ ਹੀ ਦੇ ਦਿਨਾਂ ਵਿੱਚ ਐਲਾਨੀ ਗਈ ਪੰਜਾਬੀ ਫਿਲਮ 'ਛੱਡ ਦਿਲਾ ਮੇਰਿਆ' ਸੈੱਟ ਉਤੇ ਪੁੱਜ ਗਈ ਹੈ, ਜਿਸ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਲੰਦਨ ਵਿਖੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਗਈ ਹੈ।

'ਭਿਵਾਨੀ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਗੌਰਵ ਬੱਬਰ ਕਰ ਰਹੇ ਹਨ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਅਪਣੀ ਇੱਕ ਹੋਰ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਸਿਨੇਮਾਟੋਗ੍ਰਾਫ਼ਰ ਵਜੋਂ ਜ਼ਿੰਮੇਵਾਰੀ ਅਜਾਇਨ ਵਿਨਸੈਂਟ ਸੰਭਾਲ ਰਹੇ ਹਨ।

ਯੂਨਾਈਟਿਡ ਕਿੰਗਡਮ ਦੇ ਵੱਖ-ਵੱਖ ਅਤੇ ਖੂਬਸੂਰਤ ਹਿੱਸਿਆਂ ਵਿੱਚ ਪਹਿਲੇ ਸ਼ੈਡਿਊਲ ਅਧੀਨ ਫਿਲਮਾਈ ਜਾਣ ਵਾਲੀ ਇਸ ਰੁਮਾਂਟਿਕ-ਸੰਗੀਤਮਈ ਫਿਲਮ ਦੁਆਰਾ ਦੋ ਨਵੇਂ ਅਤੇ ਪ੍ਰਤਿਭਾਵਾਨ ਚਿਹਰੇ ਗੁਰਜੱਜ ਅਤੇ ਕਸ਼ਿਸ਼ ਰਾਏ ਪਾਲੀਵੁੱਡ ਵਿੱਚ ਸ਼ਾਨਦਾਰ ਆਮਦ ਕਰਨ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਹੋਰ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

ਨਿਰਮਾਤਾ ਗੁਰਾਂਸ਼ ਅਗਰਵਾਲ ਵੱਲੋਂ ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਲੇਖਨ ਗੁਰਲਵ ਸਿੰਘ ਰਟੋਲ ਅਤੇ ਪਰਵਿੰਦਰ ਸਿੰਘ ਕਰ ਰਹੇ ਹਨ, ਜਿੰਨ੍ਹਾਂ ਅਨੁਸਾਰ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਆਧਾਰਿਤ ਇਸ ਫਿਲਮ ਨੂੰ ਭਾਵਨਾਤਮਕਤਾ ਭਰੇ ਰੰਗ ਅਤੇ ਅਨੂਠਾ ਸੰਗੀਤ ਵੀ ਚਾਰ ਚੰਨ ਲਾਵੇਗਾ, ਜਿਸ ਸੰਬੰਧਤ ਸਦਾ ਬਹਾਰ ਗਾਣਿਆਂ ਨੂੰ ਮੰਨੇ ਪ੍ਰਮੰਨੇ ਗਾਇਕ ਪਿੱਠਵਰਤੀ ਅਵਾਜ਼ਾਂ ਦੇ ਰਹੇ ਹਨ।

ਮੇਨ ਸਟਰੀਮ ਸਿਨੇਮਾ ਤੋਂ ਬਿਲਕੁਲ ਅਲਹਦਾ ਹੱਟ ਕੇ ਬਣਾਈ ਜਾ ਰਹੀ ਉਕਤ ਫਿਲਮ ਸੰਬੰਧੀ ਮਿਲੀ ਕੁਝ ਹੋਰ ਵਿਸਥਾਰਕ ਜਾਣਕਾਰੀ ਅਨੁਸਾਰ ਲੰਦਨ ਦੇ ਵਿੱਚ ਜਾਰੀ ਇਸ ਪਹਿਲੇ ਸ਼ੈਡਿਊਲ ਦੀ ਸਮਾਪਤੀ ਉਪਰੰਤ ਕੁਝ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਪੂਰਾ ਕੀਤਾ ਜਾਵੇਗਾ।

ਸਾਲ 2023 ਵਿੱਚ ਸਾਹਮਣੇ ਆਈ ਪੰਜਾਬੀ ਫਿਲਮ 'ਬੁਝਾਰਤ ਹੀਰੇ ਦੀ' ਨਾਲ ਬਤੌਰ ਨਿਰਦੇਸ਼ਕ ਕਾਰਜਸ਼ੀਲ ਹੋਏ ਨਿਰਦੇਸ਼ਕ ਗੌਰਵ ਬੱਬਰ ਨਿਰਮਾਤਾ ਅਤੇ ਪ੍ਰੋਡੋਕਸ਼ਨ ਮੈਨੇਜਰ ਦੇ ਰੂਪ ਵਿੱਚ ਵੀ ਕਈ ਬਹੁ-ਚਰਚਿਤ ਫਿਲਮਾਂ ਦਾ ਹਿੱਸਾ ਰਹੇ ਹਨ, ਜਿੰਨ੍ਹਾਂ ਵੱਲੋਂ ਅਜਾਦਾਨਾ ਨਿਰਦੇਸ਼ਕ ਦੇ ਰੂਪ ਵਿੱਚ ਬਣਾਈ ਜਾ ਰਹੀ ਉਕਤ ਦੂਜੀ ਫਿਲਮ ਹੋਵੇਗੀ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.