ਮੁੰਬਈ: ਸੰਜੇ ਦੱਤ ਇੱਕ ਵਾਰ ਫਿਰ ਆਪਣੀ ਮਾਂ ਨਰਗਿਸ ਦੱਤ ਨੂੰ ਯਾਦ ਕਰਕੇ ਭਾਵੁਕ ਹੋ ਗਏ ਹਨ। ਅੱਜ 3 ਮਈ ਨੂੰ ਹਿੰਦੀ ਸਿਨੇਮਾ ਵਿੱਚ ਆਪਣੀ ਖੂਬਸੂਰਤ ਅਤੇ ਦਮਦਾਰ ਅਦਾਕਾਰੀ ਲਈ ਮਸ਼ਹੂਰ ਅਦਾਕਾਰਾ ਨਰਗਿਸ ਦੱਤ ਦੀ 43ਵੀਂ ਬਰਸੀ ਹੈ। ਇਸ ਮੌਕੇ ਸੰਜੇ ਦੱਤ ਇੱਕ ਵਾਰ ਫਿਰ ਆਪਣੀ ਮਾਂ ਦੀ ਯਾਦ ਵਿੱਚ ਭਾਵੁਕ ਹੋ ਗਏ ਹਨ।
ਸੰਜੇ ਦੱਤ ਹਰ ਸਾਲ ਆਪਣੀ ਮਾਂ ਦੀ ਬਰਸੀ ਮੌਕੇ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ਅਤੇ ਆਪਣੀ ਮਾਂ ਨਾਲ ਆਪਣੀਆਂ ਯਾਦਗਾਰੀ ਤਸਵੀਰਾਂ ਵੀ ਸਾਂਝੀਆਂ ਕਰਦੇ ਹਨ। ਅਜਿਹੇ 'ਚ ਆਪਣੀ ਮਾਂ ਦੀ 43ਵੀਂ ਬਰਸੀ 'ਤੇ ਸੰਜੇ ਦੱਤ ਦਾ ਦਿਲ ਇੱਕ ਵਾਰ ਫਿਰ ਰੋਇਆ ਹੈ ਅਤੇ ਅਦਾਕਾਰ ਨੇ ਆਪਣੀ ਮਾਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਇੱਕ ਭਾਵੁਕ ਪੋਸਟ ਵੀ ਲਿਖੀ ਹੈ।
ਸੰਜੇ ਦੱਤ ਨੇ ਮਾਂ ਨਰਗਿਸ ਨਾਲ ਆਪਣੀਆਂ ਤਿੰਨ ਯਾਦਗਾਰ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, "ਮਿਸ ਯੂ ਮਾਂ, ਭਾਵੇਂ ਤੁਸੀਂ ਇੱਥੇ ਨਹੀਂ ਹੋ, ਪਰ ਤੁਹਾਡੀ ਮੌਜੂਦਗੀ ਹਰ ਪਲ ਸਾਡੇ ਦਿਲਾਂ ਵਿੱਚ ਅਤੇ ਸਾਡੀਆਂ ਯਾਦਾਂ ਵਿੱਚ ਮਹਿਸੂਸ ਹੁੰਦੀ ਹੈ ਅਤੇ ਮੇਰੇ ਵਿੱਚ ਵਸੀ ਹੋਈ ਹੈ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਮਾਂ।' ਇਸ ਇਮੋਸ਼ਨਲ ਪੋਸਟ ਦੇ ਨਾਲ ਸੰਜੇ ਦੱਤ ਨੇ ਆਪਣੀ ਮਾਂ ਨਾਲ ਆਪਣੇ ਬਚਪਨ ਅਤੇ ਜਵਾਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਨਰਗਿਸ ਦੀ 50 ਸਾਲ ਦੀ ਉਮਰ ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ। ਅੱਜ ਵੀ ਸੰਜੇ ਦੱਤ ਆਪਣੀ ਮਾਂ ਨੂੰ ਯਾਦ ਕਰਨਾ ਨਹੀਂ ਭੁੱਲਦੇ।
ਇਸ ਦੌਰਾਨ ਸੰਜੇ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਫਿਲਮਾਂ 'ਚ ਸਹਾਇਕ ਰੋਲ ਕਰਦੇ ਨਜ਼ਰ ਆ ਰਹੇ ਹਨ ਅਤੇ ਸਾਊਥ ਸਿਨੇਮਾ 'ਚ ਵੀ ਧਮਾਲ ਮਚਾ ਰਹੇ ਹਨ। ਸੰਜੇ ਦੱਤ ਪਿਛਲੀ ਵਾਰ ਸ਼ਾਹਰੁਖ ਖਾਨ ਨਾਲ ਫਿਲਮ 'ਜਵਾਨ' ਵਿੱਚ ਨਜ਼ਰ ਆਏ ਸਨ।