ETV Bharat / entertainment

ਮਾਂ ਬਣਨ ਜਾ ਰਹੀ ਹੈ ਦੀਪਿਕਾ ਪਾਦੂਕੋਣ, ਪਤੀ ਰਣਵੀਰ ਸਿੰਘ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ, ਦੱਸਿਆ ਕਦੋਂ ਹੋਵੇਗੀ ਡਿਲੀਵਰੀ - Deepika Padukone Pregnancy

Ranveer Singh And Deepika Padukone: ਬਾਲੀਵੁੱਡ ਸਟਾਰ ਜੋੜਾ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਆਖਰਕਾਰ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਦੀਪਿਕਾ ਪਾਦੂਕੋਣ ਚਾਲੂ ਸਾਲ ਦੇ ਇਸ ਮਹੀਨੇ 'ਚ ਮਾਂ ਬਣਨ ਜਾ ਰਹੀ ਹੈ।

Ranveer Singh and Deepika Padukone
Ranveer Singh and Deepika Padukone
author img

By ETV Bharat Entertainment Team

Published : Feb 29, 2024, 10:59 AM IST

ਮੁੰਬਈ: ਬਾਲੀਵੁੱਡ ਅਤੇ ਟੀਵੀ ਜਗਤ ਤੋਂ ਇੱਕ ਤੋਂ ਬਾਅਦ ਇੱਕ ਚੰਗੀਆਂ ਖਬਰਾਂ ਆ ਰਹੀਆਂ ਹਨ। ਹਾਲ ਹੀ 'ਚ ਕਈ ਸੁੰਦਰੀਆਂ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਕਈ ਗਰਭਵਤੀ ਵੀ ਹਨ। ਅਜਿਹੇ 'ਚ ਇਸ ਖੁਸ਼ੀ ਨੂੰ ਦੋਗੁਣਾ ਕਰਨ ਲਈ ਬਾਲੀਵੁੱਡ ਸਟਾਰ ਜੋੜਾ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ।

ਜੀ ਹਾਂ...ਅੱਜ 29 ਫਰਵਰੀ ਨੂੰ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਪਹੁੰਚ ਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦਾ ਵਿਆਹ ਸਾਲ 2018 ਵਿੱਚ ਹੋਇਆ ਸੀ। ਦੀਪਿਕਾ ਪਾਦੂਕੋਣ ਵਿਆਹ ਦੇ 6 ਸਾਲ ਬਾਅਦ ਮਾਂ ਬਣਨ ਜਾ ਰਹੀ ਹੈ।

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਅੱਜ 29 ਫਰਵਰੀ ਨੂੰ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਇੱਕ ਖੁਸ਼ਖਬਰੀ ਪੋਸਟ ਕੀਤੀ ਹੈ। ਇਸ 'ਚ ਸਟਾਰ ਜੋੜੇ ਨੇ ਬੱਚਿਆਂ ਦੇ ਕੱਪੜਿਆਂ ਅਤੇ ਨਿੱਕੇ-ਨਿੱਕੇ ਜੁੱਤੇ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਰਣਵੀਰ-ਦੀਪਿਕਾ ਨੇ ਹੱਥ ਜੋੜ ਕੇ ਨਾਜ਼ਰ ਬੱਟੂ ਦੇ ਇਮੋਜੀ ਸ਼ੇਅਰ ਕੀਤੇ ਹਨ।

ਵਧਾਈਆਂ ਦਾ ਆਇਆ ਹੜ੍ਹ: ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਪ੍ਰਸ਼ੰਸਕਾਂ ਲਈ ਇਹ ਖੁਸ਼ਖਬਰੀ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ। ਹੁਣ ਇਸ ਜੋੜੀ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਹੜ੍ਹ ਮਿਲ ਰਿਹਾ ਹੈ। 12ਵੀਂ ਫੇਲ੍ਹ ਐਕਟਰ ਵਿਕਰਾਂਤ ਮੈਸੀ ਨੇ ਲਿਖਿਆ, 'OMG, ਤੁਹਾਨੂੰ ਦੋਵਾਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ।' ਕ੍ਰਿਤੀ ਸੈਨਨ ਨੇ ਲਿਖਿਆ, 'OMG ਤੁਹਾਨੂੰ ਦੋਵਾਂ ਨੂੰ ਵਧਾਈਆਂ।'

ਸੋਨਾਕਸ਼ੀ ਸਿਨਹਾ, ਸੋਨੂੰ ਸੂਦ, ਸ਼ਹਿਨਾਜ਼ ਗਿੱਲ, ਵਰੁਣ ਧਵਨ, ਆਯੁਸ਼ਮਾਨ ਖੁਰਾਨਾ, ਗੌਰੀ ਖਾਨ, ਅਨੁਪਮ ਖੇਰ, ਰਕੁਲ ਪ੍ਰੀਤ ਸਿੰਘ, ਹੰਸਿਕਾ ਮੋਟਵਾਨੀ, ਸੋਨਮ ਕਪੂਰ, ਅੰਗਦ ਬੇਦੀ, ਨੇਹਾ ਧੂਪੀਆ, ਸ਼ਾਹਿਦ ਕਪੂਰ ਦੀ ਪਤਨੀ ਮੀਰਾ ਕਪੂਰ, ਮਸਾਬਾ ਗੁਪਤਾ, ਭੂਮੀਆ ਗੁਪਤਾ, ਅਨੰਨਿਆ ਪਾਂਡੇ ਦੀ ਮਾਂ ਭਾਵਨਾ ਪਾਂਡੇ, ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਸੋਫੀ ਚੌਧਰੀ, ਮਹੀਪ ਕਪੂਰ, ਨੀਨਾ ਗੁਪਤਾ, ਪ੍ਰਿਅੰਕਾ ਚੋਪੜਾ ਸਮੇਤ ਸਿਤਾਰਿਆਂ ਨੇ ਰਣਵੀਰ ਦੀਪਿਕਾ ਨੂੰ ਵਧਾਈ ਦਿੱਤੀ ਹੈ। ਰਣਵੀਰ-ਦੀਪਿਕਾ ਦੀ ਗੁੱਡਨਿਊਜ਼ ਪੋਸਟ ਨੂੰ ਅੱਧੇ ਘੰਟੇ ਵਿੱਚ 5 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.