ETV Bharat / entertainment

'ਧੂਮ 4' ਵਿੱਚ ਵਿਲੇਨ ਦਾ ਕਿਰਦਾਰ ਨਿਭਾਉਦੇ ਨਜ਼ਰ ਆਉਣਗੇ ਫਿਲਮ 'ਐਨੀਮਲ' ਦੇ ਰਣਬੀਰ ਕਪੂਰ, ਜਨਮਦਿਨ ਮੌਕੇ ਪੋਸਟਰ ਆਇਆ ਸਾਹਮਣੇ - HBD Ranbir Kapoor - HBD RANBIR KAPOOR

Ranbir Kapoor Confirmed For Dhoom 4: ਰਣਬੀਰ ਕਪੂਰ ਦੇ ਜਨਮਦਿਨ ਮੌਕੇ 'ਤੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਮਿਲਿਆ ਹੈ। ਐਕਸ਼ਨ ਫਿਲਮ 'ਧੂਮ 4' 'ਚ ਵਿਲੇਨ ਦੀ ਭੂਮਿਕਾ ਲਈ ਰਣਬੀਰ ਕਪੂਰ ਦੀ ਪੁਸ਼ਟੀ ਹੋ ​​ਗਈ ਹੈ।

Ranbir Kapoor Confirmed For Dhoom 4
Ranbir Kapoor Confirmed For Dhoom 4 (Getty Images)
author img

By ETV Bharat Entertainment Team

Published : Sep 28, 2024, 12:40 PM IST

ਹੈਦਰਾਬਾਦ: ਰਣਬੀਰ ਕਪੂਰ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਇਸ ਦੌਰਾਨ ਬੀਤੀ ਰਾਤ ਰਣਬੀਰ ਕਪੂਰ ਨੇ ਆਪਣੇ ਦੋਸਤਾਂ ਨਾਲ ਖੂਬ ਸੈਲੀਬ੍ਰੇਟ ਕੀਤਾ। ਉੱਥੇ ਹੀ ਬਾਲੀਵੁੱਡ ਸੈਲੇਬਸ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਰਣਬੀਰ ਕਪੂਰ ਨੂੰ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ, ਰਣਬੀਰ ਦੇ ਜਨਮਦਿਨ ਮੌਕੇ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੱਡਾ ਤੋਹਫਾ ਆਇਆ ਹੈ। ਰਣਬੀਰ ਕਪੂਰ ਨੂੰ ਯਸ਼ਰਾਜ ਬੈਨਰ ਦੀ ਸਭ ਤੋਂ ਵੱਡੀ ਐਕਸ਼ਨ ਫਰੈਂਚਾਇਜ਼ੀ 'ਧੂਮ 4' ਲਈ ਚੁਣਿਆ ਗਿਆ ਹੈ। ਫਿਲਮ 'ਚ ਰਣਬੀਰ ਕਪੂਰ ਵਿਲੇਨ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ।

ਫਿਲਮ ਆਲੋਚਕ ਸੁਮਿਤ ਕਡੇਲ ਨੇ ਸੋਸ਼ਲ ਮੀਡੀਆ 'ਤੇ ਜਾ ਕੇ ਪੁਸ਼ਟੀ ਕੀਤੀ ਹੈ ਕਿ ਰਣਬੀਰ ਕਪੂਰ ਨੂੰ ਫਿਲਮ 'ਧੂਮ 4' ਲਈ ਫਾਈਨਲ ਕਰ ਲਿਆ ਗਿਆ ਹੈ। ਹਾਲਾਂਕਿ, ਮੇਕਰਸ ਵਲੋਂ ਅਜੇ ਤੱਕ ਅਜਿਹੀ ਕੋਈ ਖਬਰ ਨਹੀਂ ਆਈ ਹੈ ਪਰ ਯਸ਼ਰਾਜ ਫਿਲਮਸ ਨੇ ਰਣਬੀਰ ਕਪੂਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਜ਼ਰੂਰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇੱਥੇ ਯੂਜ਼ਰਸ ਫਿਲਮ ਆਲੋਚਕ ਦੇ ਇਸ ਇੰਸਟਾਗ੍ਰਾਮ ਪੋਸਟ 'ਤੇ ਕਾਫੀ ਕਮੈਂਟਸ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਤੁਸੀਂ ਰਿਤਿਕ ਅਤੇ ਜੌਨ ਨੂੰ ਨਾਲ ਕਿਉਂ ਨਹੀਂ ਲਿਆਉਂਦੇ?" ਇੱਕ ਲਿਖਦਾ ਹੈ, "ਫਿਲਮ ਸੁਪਰਫਲਾਪ ਹੋਵੇਗੀ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਸ਼ਾਹਰੁਖ ਖਾਨ ਨੂੰ ਲੈਣਾ ਚਾਹੀਦਾ ਸੀ।" ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਲਿਖਿਆ ਹੈ, "ਰਿਤਿਕ ਅਤੇ ਜੌਨ ਨੂੰ ਨਾਲ ਲਿਆਓ।"

ਤੁਹਾਨੂੰ ਦੱਸ ਦੇਈਏ ਕਿ ਧੂਮ 27 ਅਗਸਤ 2004 ਨੂੰ ਰਿਲੀਜ਼ ਹੋਈ ਸੀ। ਜਦਕਿ ਧੂਮ 2 ਸਾਲ 2006 ਵਿੱਚ ਅਤੇ ਧੂਮ 3 ਸਾਲ 2013 ਵਿੱਚ ਰਿਲੀਜ਼ ਹੋਈ ਸੀ। ਧੂਮ ਸੀਰੀਜ਼ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ ਅਤੇ ਕਾਫੀ ਕਮਾਈ ਕਰ ਚੁੱਕੀ ਹੈ। ਹੁਣ ਧੂਮ 4 ਦਾ ਇੰਤਜ਼ਾਰ ਪਿਛਲੇ 9 ਸਾਲਾਂ ਤੋਂ ਚੱਲ ਰਿਹਾ ਹੈ ਪਰ ਹੁਣ ਤੱਕ ਮੇਕਰਸ ਨੇ ਫਿਲਮ ਦਾ ਐਲਾਨ ਵੀ ਨਹੀਂ ਕੀਤਾ ਹੈ। ਅਜਿਹੇ 'ਚ ਅੱਜ ਰਣਬੀਰ ਕਪੂਰ ਦੇ ਜਨਮਦਿਨ 'ਤੇ ਧੂਮ 4 ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.