ਮੁੰਬਈ: ਰਕੁਲ ਪ੍ਰੀਤ ਸਿੰਘ 21 ਫਰਵਰੀ ਨੂੰ ਗੋਆ 'ਚ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਐਕਟਰ-ਫਿਲਮ ਨਿਰਮਾਤਾ ਜੈਕੀ ਭਗਨਾਨੀ ਨਾਲ ਵਿਆਹ ਕਰਨ ਜਾ ਰਹੀ ਹੈ। ਖਬਰਾਂ ਮੁਤਾਬਕ ਗੋਆ 'ਚ ਵਿਆਹ ਤੋਂ ਬਾਅਦ ਇਹ ਜੋੜਾ ਮੁੰਬਈ 'ਚ ਰਿਸੈਪਸ਼ਨ ਦਾ ਆਯੋਜਨ ਕਰੇਗਾ, ਜਿਸ 'ਚ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਦੇ ਆਉਣ ਦੀ ਉਮੀਦ ਹੈ। ਰਕੁਲ ਪ੍ਰੀਤ ਸਿੰਘ ਆਪਣੇ ਬੁਆਏਫ੍ਰੈਂਡ ਜੈਕੀ ਭਗਨਾਨੀ ਨਾਲ ਵਿਆਹ ਕਰਨ ਲਈ ਤਿਆਰ ਹੈ। ਜਿਸ ਦਾ ਆਯੋਜਨ 19 ਫਰਵਰੀ ਅਤੇ 21 ਫਰਵਰੀ 2024 ਨੂੰ ਗੋਆ ਵਿੱਚ ਹੋਵੇਗਾ।
ਰਕੁਲ-ਜੈਕੀ ਦੇ ਵਿਆਹ 'ਚ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਣਗੇ। ਨਿੱਜੀ ਸਮਾਰੋਹ ਤੋਂ ਬਾਅਦ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਨੇ ਮੁੰਬਈ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਦਾ ਆਯੋਜਨ ਕਰਨ ਦੀ ਯੋਜਨਾ ਬਣਾਈ ਹੈ। ਇਹ ਰਿਸੈਪਸ਼ਨ 22 ਜਨਵਰੀ ਤੋਂ ਬਾਅਦ ਹੋਣ ਜਾ ਰਿਹਾ ਹੈ, ਜਿਸ 'ਚ ਬਾਲੀਵੁੱਡ ਅਤੇ ਸਾਊਥ ਇੰਡਸਟਰੀ ਦੇ ਕਈ ਸਿਤਾਰਿਆਂ ਦੇ ਆਉਣ ਦੀ ਉਮੀਦ ਹੈ। ਰਕੁਲ ਅਤੇ ਜੈਕੀ ਪਹਿਲਾਂ ਦੇਸ਼ ਤੋਂ ਬਾਹਰ ਵਿਆਹ ਕਰਨ ਜਾ ਰਹੇ ਸਨ ਪਰ ਮਾਲਦੀਵ ਮਾਮਲੇ ਤੋਂ ਬਾਅਦ ਮੋਦੀ ਸਰਕਾਰ ਦੇ ਕਹਿਣ 'ਤੇ ਹੁਣ ਉਹ ਆਪਣੇ ਦੇਸ਼ 'ਚ ਵਿਆਹ ਦਾ ਆਯੋਜਨ ਕਰਨਗੇ।
ਇਹ ਰਿਸੈਪਸ਼ਨ ਇੱਕ ਸ਼ਾਨਦਾਰ ਸਮਾਰੋਹ ਹੋਣ ਜਾ ਰਿਹਾ ਹੈ, ਜਿਸ ਵਿੱਚ ਬਾਲੀਵੁੱਡ ਇੰਡਸਟਰੀ ਦੇ ਦਿੱਗਜ ਇਕੱਠੇ ਹੋਣਗੇ। ਰਿਸੈਪਸ਼ਨ ਲਈ ਚੁਣਿਆ ਗਿਆ ਸਥਾਨ ਮੁੰਬਈ ਦੇ ਹਾਈ ਪ੍ਰੋਫਾਈਲ ਸਥਾਨਾਂ ਵਿੱਚੋਂ ਇੱਕ ਹੈ। ਮਹਿਮਾਨਾਂ ਦੀ ਸੂਚੀ 'ਚ ਕਰੀਬੀ ਦੋਸਤ ਅਤੇ ਫਿਲਮ ਇੰਡਸਟਰੀ ਦੇ ਮਸ਼ਹੂਰ ਲੋਕ ਸ਼ਾਮਲ ਹਨ।
ਜਿਵੇਂ ਕਿ ਸਲਮਾਨ ਖਾਨ, ਅਜੈ ਦੇਵਗਨ, ਅਕਸ਼ੈ ਕੁਮਾਰ, ਟਾਈਗਰ ਸ਼ਰਾਫ, ਕਰਨ ਜੌਹਰ, ਅਨਿਲ ਕਪੂਰ, ਅਰਸ਼ਦ ਵਾਰਸੀ, ਪ੍ਰਿਥਵੀਰਾਜ ਸੁਕੁਮਾਰਨ, ਨਾਗਾ ਚੈਤੰਨਿਆ, ਆਯੁਸ਼ਮਾਨ ਖੁਰਾਨਾ, ਮਾਨੁਸ਼ੀ ਛਿੱਲਰ, ਅਲਾਇਆ ਐੱਫ, ਕਰਿਸ਼ਮਾ ਕਪੂਰ, ਅੱਲੂ ਅਰਜੁਨ, ਰਾਮ ਚਰਨ, ਮਹੇਸ਼ ਬਾਬੂ ਵਰਗੇ ਕਲਾਕਾਰ ਸ਼ਾਮਿਲ ਹਨ।