ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ 'ਧਰੂ ਤਾਰੇ' ਵਾਂਗ ਅਪਣੀ ਅਲਹਦਾ ਹੋਂਦ ਦਾ ਅਹਿਸਾਸ ਲਗਾਤਾਰ ਕਰਵਾ ਰਹੇ ਹਨ ਸੂਫੀ ਗਾਇਕ ਜੀ ਖਾਨ, ਜੋ ਸੰਗੀਤ ਦੀ ਦੁਨੀਆਂ ਵਿੱਚ ਇੱਕ ਵਾਰ ਮੁੜ ਧਮਾਲ ਮਚਾਉਂਦਿਆਂ ਅਪਣਾ ਨਵਾਂ ਗਾਣਾ 'ਗੋਟ ਯੂ' ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
'ਆਰਗੇਨਾਈਜਡ ਰਾਈਮੇ' ਵੱਲੋਂ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ਾਂ ਜੀ ਖਾਨ ਅਤੇ ਹਾਲ ਹੀ ਵਿੱਚ ਜਾਰੀ ਹੋਏ ਗੀਤ 'ਫਲਾਈ ਕਰਕੇ' ਨਾਲ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਜੈਸਮੀਨ ਅਖ਼ਤਰ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਸੰਗੀਤ ਕੁਲਸ਼ਾਨ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਗਾਣਿਆਂ ਦਾ ਸੰਗੀਤ ਸੰਯੋਜਨ ਕਰ ਚੁੱਕੇ ਹਨ।
ਰੁਮਾਂਟਿਕ ਅਤੇ ਸਦਾ ਬਹਾਰ ਤਾਣੇ-ਬਾਣੇ ਅਧੀਨ ਬੁਣੇ ਗਏ ਉਕਤ ਗਾਣੇ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਫਤਿਹ ਸ਼ੇਰਗਿੱਲ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਦਿਲ-ਟੁੰਬਵੇਂ ਰੂਪ ਵਿੱਚ ਪ੍ਰਤੀਬਿੰਬ ਕੀਤੇ ਗਏ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਹੈਕਟਰ ਟੋਰੋ ਦੁਆਰਾ ਕੀਤੀ ਗਈ ਹੈ।
ਸੰਗੀਤਕ ਗਲਿਆਰਿਆਂ ਵਿੱਚ ਹਵਾ ਦੇ ਤਾਜ਼ਾ ਬੁੱਲੇ ਵਾਂਗ ਅਪਣੀ ਦਸਤਕ ਦਾ ਇਜ਼ਹਾਰ ਕਰਵਾਉਣ ਜਾ ਰਹੇ ਉਕਤ ਗਾਣਾ ਦਾ ਸੰਗੀਤਕ ਵੀਡੀਓ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਚਰਚਿਤ ਮਾਡਲ ਰੁਖ਼ਸਾਰ ਰਹਿਮਾਨ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਅਪਣੀ ਨਾਯਾਬ ਗਾਇਨ ਕਲਾ ਦਾ ਲੋਹਾ ਮੰਨਵਾ ਰਹੇ ਇਹ ਪ੍ਰਤਿਭਾਵਾਨ ਗਾਇਕ ਅੱਜਕੱਲ੍ਹ ਸੰਗੀਤਕ ਸੰਬੰਧਿਤ ਰਿਐਲਟੀ ਸ਼ੋਅਜ਼ 'ਚ ਵੀ ਵੱਧ ਚੜ੍ਹ ਕੇ ਅਪਣੀ ਸ਼ਮੂਲੀਅਤ ਕਰਵਾ ਰਹੇ ਹਨ, ਜਿੰਨ੍ਹਾਂ ਦੀ ਸਟੇਜ ਸ਼ੋਅਜ਼ ਲਈ ਵੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਤੋਂ ਉਨ੍ਹਾਂ ਦੇ ਲੋਕਪ੍ਰਿਯਤਾ ਗ੍ਰਾਫ਼ 'ਚ ਹੋ ਰਹੇ ਵਾਧੇ ਦਾ ਅੰਦਾਜ਼ਾਂ ਵੀ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
- ਦੀਪ ਸਿੱਧੂ ਅਤੇ ਅੰਮ੍ਰਿਤਪਾਲ ਦਾ 'ਪੱਕਾ ਯਾਰ' ਦਲਜੀਤ ਕਲਸੀ ਇਸ ਪੰਜਾਬੀ ਫਿਲਮ ਵਿੱਚ ਆਏਗਾ ਨਜ਼ਰ, ਇਸ ਸਮੇਂ ਹੈ ਡਿਬਰੂਗੜ੍ਹ ਜੇਲ੍ਹ 'ਚ ਬੰਦ
- ਆਪਣੇ ਦਮ 'ਤੇ ਗਾਇਕੀ ਦੀ ਦੁਨੀਆ 'ਚ ਉੱਤਰੇ ਅਮਰਿੰਦਰ ਗਿੱਲ ਦੇ ਦੋਵੇਂ ਮੁੰਡੇ, ਤੜਕ-ਫੜਕ ਤੋਂ ਬਿਨ੍ਹਾਂ ਰਿਲੀਜ਼ ਕੀਤਾ ਪਹਿਲਾਂ ਗੀਤ, ਸਰੋਤੇ ਕਰ ਰਹੇ ਨੇ ਤਾਰੀਫ਼
- ਉਹੀ ਚਿਹਰਾ ਅਤੇ ਉਹੀ ਨੈਣ-ਨਕਸ਼, ਹੂ-ਬ-ਹੂ ਸਿੱਧੂ ਮੂਸੇਵਾਲਾ ਵਰਗਾ ਦਿਖਦਾ ਹੈ ਗਾਇਕ ਦਾ ਭਰਾ, ਦੇਖੋ ਮਨਮੋਹਕ ਤਸਵੀਰ