ETV Bharat / entertainment

ਰਿਲੀਜ਼ ਲਈ ਤਿਆਰ ਹੈ ਇਹ ਪੰਜਾਬੀ ਫਿਲਮ, ਲੀਡ ਭੂਮਿਕਾ 'ਚ ਨਜ਼ਰ ਆਵੇਗੀ ਸੀਮਾ ਕੌਸ਼ਲ

ਪੰਜਾਬੀ ਫਿਲਮ ਤਿਆਗ 29 ਅਕਤੂਬਰ ਨੂੰ 'ਸਬਕੁਜ' ਸ਼ੋਸ਼ਲ ਪਲੇਟਫ਼ਾਰਮ 'ਤੇ ਸਟਰੀਮ ਹੋਣ ਜਾ ਰਹੀ ਹੈ।

PUNJABI MOVIE TYAAG
PUNJABI MOVIE TYAAG (Instagram)
author img

By ETV Bharat Entertainment Team

Published : Oct 16, 2024, 6:32 PM IST

ਫਰੀਦਕੋਟ: ਪੰਜਾਬੀ ਸਿਨੇਮਾਂ ਅਤੇ ਵੈੱਬ ਸੀਰੀਜ਼ ਦੇ ਖੇਤਰ ਵਿੱਚ ਕਈ ਨਿਰਮਾਤਾ ਅਤੇ ਨਿਰਦੇਸ਼ਕ ਇਨੀ ਦਿਨੀ ਅਲਹਦਾ ਕੋਸ਼ਿਸਾ ਨੂੰ ਅੰਜ਼ਾਮ ਦੇਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ। ਹੁਣ ਪੰਜਾਬੀ ਫ਼ਿਲਮ 'ਤਿਆਗ' ਜਲਦ ਹੀ ਸ਼ੋਸ਼ਲ ਪਲੇਟਫ਼ਾਰਮ 'ਸਬਕੁਜ' 'ਤੇ ਰਿਲੀਜ਼ ਹੋਣ ਜਾ ਰਹੀ ਹੈ। 'ਸਬਕੁਜ ਫ਼ਿਲਮਜ ਅਤੇ ਪ੍ਰੋਡੋਕਸ਼ਨ ਕੈਨੇਡਾ' ਦੇ ਬੈਨਰ ਹੇਠ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫ਼ਿਲਮ ਦਾ ਨਿਰਮਾਣ ਹਰਪਵਨਵੀਰ ਸਿੰਘ ਅਤੇ ਹਰਮਨਵੀਰ ਸਿੰਘ ਨੇ ਕੀਤਾ ਹੈ ਜਦਕਿ ਨਿਰਦੇਸ਼ਨ ਸਰਵਜੀਤ ਖੇੜਾ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਵੀ ਬਾਕਸ-ਆਫਿਸ ਲਈ ਕਈ ਬੇਹਤਰੀਣ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਮੇਨ ਸਟ੍ਰੀਮ ਫਿਲਮਾਂ ਤੋਂ ਬਿਲਕੁਲ ਹੱਟ ਕੇ ਬਣਾਈ ਗਈ ਇਸ ਭਾਵਨਾਤਮਕ ਫ਼ਿਲਮ ਦੇ ਥੀਮ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਨਿਰਮਾਣ ਟੀਮ ਨੇ ਦੱਸਿਆ ਕਿ ਮਾਂ ਅਤੇ ਪੁੱਤ ਦੇ ਪਿਆਰ ਅਤੇ ਬਲਿਦਾਨ ਦੀ ਗੱਲ ਕਰਦੀ ਇਸ ਫ਼ਿਲਮ ਵਿੱਚ ਪੰਜਾਬੀ ਸਿਨੇਮਾਂ ਦੀ ਮੰਝੀ ਹੋਈ ਅਦਾਕਾਰਾ ਸੀਮਾ ਕੌਸ਼ਲ ਵੱਲੋ ਲੀਡ ਭੂਮਿਕਾ ਨਿਭਾਈ ਗਈ ਹੈ। ਇਨ੍ਹਾਂ ਤੋਂ ਇਲਾਵਾ ਪਾਲੀ ਸੰਧੂ, ਮਨਪ੍ਰੀਤ ਮਾਨ, ਬਿੰਦੂ ਭੁੱਲਰ, ਸਤਵੰਤ ਸਿੰਘ, ਪ੍ਰੀਤ ਸਿੰਘ, ਹਰਵਿੰਦਰ ਹੈਰੀ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

ਸਮਾਜਿਕ ਸਰੋਕਾਰਾ ਨਾਲ ਜੁੜੀ ਅਤੇ ਮਾਂ ਦੀਆਂ ਅਪਣੇ ਪੁੱਤ ਪ੍ਰਤੀ ਹਮੇਸ਼ਾ ਰਹਿਣ ਵਾਲੀਆਂ ਕੋਮਲ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਇਹ ਫ਼ਿਲਮ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਦੇ ਤਾਣੇ-ਬਾਣੇ ਅਧੀਨ ਬੁਣੀ ਗਈ ਹੈ, ਜਿਸ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਪੁੱਤ ਨਾਲਾਇਕੀ ਜਾਂ ਫਿਰ ਕੋਈ ਵੀ ਗਲਤੀ ਕਰ ਜਾਵੇ, ਤਾਂ ਵੀ ਮਾਂ ਉਸ ਦੇ ਔਗੁਣਾਂ ਅਤੇ ਹੋਈਆਂ ਭੁੱਲਾ ਨੂੰ ਅਪਣੇ ਸਿਰ ਲੈਣੋ ਅਤੇ ਆਪਾ ਤੱਕ ਵਾਰ ਜਾਣ ਤੋਂ ਵੀ ਪਿੱਛੇ ਨਹੀ ਹਟਦੀ। ਪੰਜਾਬ ਦੇ ਮੁਹਾਲੀ-ਖਰੜ ਆਸਪਾਸ ਫਿਲਮਾਂਈ ਗਈ ਇਹ ਫ਼ਿਲਮ 29 ਅਕਤੂਬਰ ਨੂੰ 'ਸਬਕੁਜ' ਸ਼ੋਸ਼ਲ ਪਲੇਟਫ਼ਾਰਮ 'ਤੇ ਸਟਰੀਮ ਹੋਣ ਜਾ ਰਹੀ ਹੈ, ਜਿਸ ਦਾ ਟ੍ਰੇਲਰ ਵੀ ਜਲਦ ਜਾਰੀ ਹੋਣ ਜਾ ਰਿਹਾ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.