ਫਰੀਦਕੋਟ: ਬੀਤੀ 19 ਅਪ੍ਰੈਲ ਨੂੰ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਪੰਜਾਬੀ ਫਿਲਮ 'ਸ਼ਾਯਰ' ਵੀਕਐਂਡ 'ਤੇ ਕੁਝ ਡਗਮਗਾਉਂਦੀ ਨਜ਼ਰ ਆ ਰਹੀ ਹੈ, ਹਾਲਾਂਕਿ ਦਰਸ਼ਕ ਖਾਸ ਕਰ ਫਿਲਮ ਵੇਖਣ ਆ ਰਹੇ ਨੌਜਵਾਨ ਵਰਗ ਨੂੰ ਇਹ ਫਿਲਮ ਪਸੰਦ ਆ ਰਹੀ ਹੈ।
'ਨੀਰੂ ਬਾਜਵਾ ਇੰਟਰਟੇਨਮੈਂਟ' ਵੱਲੋਂ ਬਣਾਈ ਗਈ ਹੈ ਅਤੇ 'ਓਮ ਜੀ ਸਿਨੇ ਵਰਲਡ' ਵੱਲੋਂ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਗਈ ਕਿ ਉਕਤ ਮਿਊਜ਼ਿਕਲ ਪ੍ਰੇਮ ਕਹਾਣੀ ਅਧਾਰਿਤ ਫਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ, ਜਦਕਿ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ, ਜੋ ਇਸ ਤੋਂ ਪਹਿਲਾਂ ਵੀ 'ਬੂਹੇ ਬਾਰੀਆ', 'ਇਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ', 'ਦਿਲ ਦੀਆਂ ਗੱਲਾਂ', 'ਮੈਂ ਤੇ ਬਾਪੂ' ਆਦਿ ਜਿਹੀਆਂ ਕਈ ਵੱਡੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਬੀਤੇ ਵਰ੍ਹੇ ਫਰਵਰੀ 2023 ਵਿੱਚ ਰਿਲੀਜ਼ ਹੋਈ ਅਤੇ ਸੁਪਰ ਡੁਪਰ ਹਿੱਟ ਰਹੀ 'ਕਲੀ ਜੋਟਾ' ਤੋਂ ਬਾਅਦ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਇਹ ਲਗਾਤਾਰ ਦੂਜੀ ਵੱਡੀ ਬਿੱਗ ਸੈਟਅੱਪ ਫਿਲਮ ਵਜੋਂ ਸਾਹਮਣੇ ਲਿਆਂਦੀ ਗਈ ਹੈ, ਜਿਸ ਵਿੱਚ ਇਹ ਦੋਨੋਂ ਇੱਕ ਵਾਰ ਫਿਰ ਲੀਡ ਜੋੜੀ ਦੇ ਤੌਰ 'ਤੇ ਨਜ਼ਰ ਆਏ ਹਨ, ਜਿੰਨ੍ਹਾਂ ਤੋਂ ਇਲਾਵਾ ਉਕਤ ਫਿਲਮ ਵਿੱਚ ਕੇਵਲ ਧਾਲੀਵਾਲ, ਬੰਟੀ ਬੈਂਸ, ਦੇਬੀ ਮਖਸੂਸਪੁਰੀ, ਸੁੱਖੀ ਚਾਹਲ, ਮਲਕੀਤ ਰੌਣੀ, ਰੁਪਿੰਦਰ ਰੂਪੀ ਜਿਹੇ ਨਾਮੀ ਚਿਹਰਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
- ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਰਿਲੀਜ਼ ਹੋਇਆ ਫਿਲਮ 'ਸ਼ਾਯਰ' ਦਾ ਨਵਾਂ ਗੀਤ 'ਮੋਹ ਏ ਪੁਰਾਣਾ' - Moh Ey Purana
- ਸਤਿੰਦਰ ਸਰਤਾਜ-ਨੀਰੂ ਬਾਜਵਾ ਦੀ ਫਿਲਮ 'ਸ਼ਾਯਰ' ਦਾ ਟ੍ਰੇਲਰ ਰਿਲੀਜ਼, ਬਿਲਕੁੱਲ ਅਨੌਖੀ ਲਵ ਸਟੋਰੀ ਬਿਆਨ ਕਰਦੇ ਨਜ਼ਰ ਆਉਣਗੇ ਅਦਾਕਾਰ - Shayar Trailer OUT
- ਰਿਲੀਜ਼ ਲਈ ਤਿਆਰ ਹੈ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਯਰ', ਅੱਜ ਸਾਹਮਣੇ ਆਵੇਗਾ ਨਵਾਂ ਗੀਤ 'ਭੁੱਲੀਏ ਕਿਵੇਂ' - Satinder Sartaj film Shayar
ਸਾਲ 2024 ਵਿੱਚ ਰਿਲੀਜ਼ ਹੋਈ ਹੋਣ ਵਾਲੀਆਂ ਬਹੁ-ਚਰਚਿਤ ਅਤੇ ਮਲਟੀ-ਸਟਾਰਰ ਫਿਲਮਾਂ ਵਿੱਚ ਸ਼ੁਮਾਰ ਰਹੀ ਉਕਤ ਫਿਲਮ ਦੇ ਪ੍ਰਚਾਰ-ਪ੍ਰਸਾਰ ਵਿੱਚ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਵੱਲੋਂ ਚਾਹੇ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ ਗਈ ਅਤੇ ਇਸੇ ਮੱਦੇਨਜ਼ਰ ਕਈ ਵੱਡੇ 'ਤੇ ਗ੍ਰੈਂਡ ਪ੍ਰਮੋਸ਼ਨਲ ਸਟੇਜ ਸ਼ੋਅਜ਼ ਦਾ ਆਯੋਜਨ ਵੀ ਉਨ੍ਹਾਂ ਦੋਹਾਂ ਵੱਲੋਂ ਦੁਨੀਆ ਭਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤਾ ਗਿਆ।
ਪਰ ਇਸ ਸਭ ਦੇ ਬਾਵਜੂਦ ਜੇਕਰ ਬਾਕਸ ਆਫਿਸ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ 'ਕਲੀ ਜੋਟਾ' (ਜਿਸ ਨੇ ਕਮਾਈ ਪੱਖੋਂ ਲਗਭਗ 45 ਕਰੋੜ ਦਾ ਅੰਕੜਾ) ਛੂਹਦਿਆ ਰਿਕਾਰਡ ਕਾਇਮ ਕੀਤਾ ਤੋਂ ਕਾਫੀ ਪਿਛੜਦੀ ਨਜ਼ਰ ਆ ਰਹੀ ਹੈ, ਜਿਸ ਦਾ ਪ੍ਰਗਟਾਵਾ ਕੁਝ ਸਿਨੇਮਾ ਪ੍ਰਬੰਧਨ ਟੀਮਾਂ ਵੱਲੋਂ ਵੀ ਦੱਬੀ ਸੁਰ ਵਿੱਚ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਅਨੁਸਾਰ ਕਲੀ ਜੋਟਾ ਲਗਾਤਾਰ ਅੱਠ ਹਫਤਿਆਂ ਤੱਕ ਦਾ ਵੱਡੀਆਂ ਭੀੜਾਂ ਅਤੇ ਦਰਸ਼ਕ ਰੌਣਕਾਂ ਦਾ ਹਿੱਸਾ ਰਹੀ, ਪਰ ਸ਼ਾਯਰ ਇੱਕ ਬਿਹਤਰੀਨ ਫਿਲਮ ਹੋਣ ਦੇ ਬਾਵਜੂਦ ਦਰਸ਼ਕਾਂ ਦੀ ਹਾਜ਼ਰੀ ਪੱਖੋਂ ਉਹ ਜਲਵਾ ਨਜ਼ਰ ਨਹੀਂ ਆ ਰਿਹਾ, ਜਿਸ ਦਾ ਇੱਕ ਵੱਡਾ ਕਾਰਨ ਪਿੰਡਾਂ ਸੰਬੰਧਤ ਲੋਕਾਂ ਦਾ ਵਾਢੀਆਂ ਆਦਿ ਵਿੱਚ ਰੁਝੇ ਹੋਣਾ ਵੀ ਦੱਸਿਆ ਜਾ ਰਿਹਾ ਹੈ।
ਕਿਸੇ ਵੀ ਪੰਜਾਬੀ ਫਿਲਮ ਨੂੰ ਸਫਲ ਬਣਾਉਣ ਵਿੱਚ ਪਿੰਡਾਂ ਤੋਂ ਅੱਜ ਵੀ ਪਰਿਵਾਰ ਇਕੱਠ ਦੇ ਰੂਪ ਵਿੱਚ ਆਉਣ ਵਾਲੇ ਦਰਸ਼ਕ ਅਤੇ ਨੌਜਵਾਨ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ, ਜੋ ਕਣਕਾਂ ਆਦਿ ਦੀ ਕਟਾਈ ਵਿੱਚ ਰੁਝੇ ਹੋਣ ਕਾਰਨ ਸਿਨੇਮਾ ਘਰਾਂ ਦਾ ਹਿੱਸਾ ਨਹੀਂ ਬਣ ਰਹੇ।
ਈਟੀਵੀ ਭਾਰਤ ਦੀ ਟੀਮ ਵੱਲੋਂ ਅੱਜ ਉਕਤ ਫਿਲਮ ਸੰਬੰਧਤ ਦਰਸ਼ਕ ਹਾਲਾਤਾਂ ਨੂੰ ਲੈ ਕੇ ਸਿਨੇਮਾਂ ਘਰਾਂ ਦਾ ਉਚੇਚਾ ਦੌਰਾ ਕੀਤਾ ਗਿਆ ਤਾਂ ਕੁਝ ਕੁ ਦਰਸ਼ਕ ਹੀ ਇਸ ਫਿਲਮ ਨੂੰ ਵੇਖਣ ਪੁੱਜੇ ਹੋਏ ਸਨ, ਜਿੰਨ੍ਹਾਂ ਅਨੁਸਾਰ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਵੱਲੋਂ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ।