ਚੰਡੀਗੜ੍ਹ: ਪੰਜਾਬੀ ਗੀਤਾਂ ਦੇ ਸ਼ੌਂਕੀਨਾਂ ਨੇ ਮਿਸ ਪੂਜਾ ਦਾ ਗੀਤ "ਤੈਨੂੰ ਮਹਿੰਗੀ ਪੈ ਜੂ ਆਸ਼ਕੀ ਵੇ ਵੱਡੇ ਹੀਰੋ ਨੂੰ" ਤਾਂ ਜ਼ਰੂਰ ਸੁਣਿਆ ਹੋਣਾ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਗੀਤ ਵਿੱਚ ਮਾਡਲਿੰਗ ਕਰਨ ਵਾਲੀ ਖੂਬਸੂਰਤ ਸੁੰਦਰੀ ਕੌਣ ਹੈ। ਇਸ ਸ਼ਾਨਦਾਰ ਗੀਤ ਵਿੱਚ ਮਾਡਲਿੰਗ ਕਰਨ ਵਾਲੀ ਕੋਈ ਹੋਰ ਨਹੀਂ ਬਲਕਿ ਅਦਾਕਾਰਾ ਅਤੇ ਮਾਡਲ ਕਮਲ ਖੰਗੂੜਾ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਸਿਨੇਮਾ ਦੀ ਇਸ ਅਦਾਕਾਰਾ ਦੀ ਸ਼ਕਲ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨਾਲ ਮੇਲ ਖਾਂਦੀ ਹੈ। ਇਹ ਅਸੀਂ ਨਹੀਂ ਬਲਕਿ ਅਦਾਕਾਰਾ ਦੀਆਂ ਅੱਖਾਂ ਅਤੇ ਮੂੰਹ ਮੁਹਾਂਦਰਾ ਕਹਿ ਰਿਹਾ ਹੈ। ਜੇਕਰ ਤੁਸੀਂ ਅਦਾਕਾਰਾ ਦੇ ਇੰਸਟਾਗ੍ਰਾਮ ਪੇਜ ਉਤੇ ਜਾਓਗੇ ਤਾਂ ਤੁਹਾਨੂੰ ਅਦਾਕਾਰਾ ਦੀਆਂ ਕਈ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਜਿਸ ਵਿੱਚ ਇਸ ਮਾਡਲ ਨੂੰ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨਾਲੋਂ ਅਲੱਗ ਕਰਨਾ ਮੁਸ਼ਕਿਲ ਹੈ।
ਇਸ ਦੌਰਾਨ ਜੇਕਰ ਇਸ ਪੰਜਾਬੀ ਸੁੰਦਰੀ ਬਾਰੇ ਹੋਰ ਗੱਲ ਕਰੀਏ ਤਾਂ ਇਹ ਅਦਾਕਾਰਾ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਨਾਲ ਸੰਬੰਧਤ ਹੈ, ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਅਦਾਕਾਰਾ ਵਿਆਹੀ ਹੋਈ ਹੈ। ਅਦਾਕਾਰਾ ਦਾ ਵਿਆਹ 2014 ਵਿੱਚ ਵਿੱਕੀ ਸ਼ੇਰਗਿੱਲ ਨਾਲ ਹੋਇਆ ਹੈ।
ਇਸ ਦੌਰਾਨ ਅਦਾਕਾਰਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਸੁੰਦਰੀ ਮਨੋਰੰਜਨ ਉਦਯੋਗ ਵਿੱਚ ਉਦੋਂ ਮਸ਼ਹੂਰ ਹੋਈ ਜਦੋਂ ਉਸਨੇ ਸਾਲ 2008 ਵਿੱਚ ਮਿਸ ਪਟਿਆਲਾ ਦਾ ਖਿਤਾਬ ਜਿੱਤਿਆ। ਸ਼ੋਅ ਤੋਂ ਬਾਅਦ ਅਦਾਕਾਰਾ ਨੇ ਕਈ ਮਿਊਜ਼ਿਕ ਵੀਡੀਓ ਕੀਤੀਆਂ। ਅਦਾਕਾਰਾ ਨੂੰ ਇੰਸਟਾਗ੍ਰਾਮ ਉਤੇ 1 ਮਿਲੀਅਨ ਲੋਕ ਪਸੰਦ ਕਰਦੇ ਹਨ। ਅਦਾਕਾਰਾ ਸ਼ੋਸਲ ਮੀਡੀਆ ਉਤੇ ਕਾਫੀ ਐਕਟਿਵ ਹੈ ਅਤੇ ਆਏ ਦਿਨ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
- ਪੰਜਾਬੀ ਫਿਲਮ 'ਬੜਾ ਕਰਾਰਾ ਪੂਦਨਾ' ਦਾ ਹਿੱਸਾ ਬਣੀ ਬਾਲੀਵੁੱਡ ਅਦਾਕਾਰਾ ਸ਼ੀਬਾ, ਅਹਿਮ ਭੂਮਿਕਾ 'ਚ ਆਵੇਗੀ ਨਜ਼ਰ - Bada Karara Pudna
- ਪੰਜਾਬੀ ਫਿਲਮ 'ਇੱਲਤੀ' ਦੀ ਸ਼ੂਟਿੰਗ ਸ਼ੁਰੂ, ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਜਗਜੀਤ ਸੰਧੂ - Jagjeet Sandhu new film
- 'ਖੇਲ ਖੇਲ ਮੇਂ' ਅਤੇ 'ਵੇਦਾ' ਦਾ ਟਵਿੱਟਰ ਰਿਵੀਊ, ਅਕਸ਼ੈ ਜਾਂ ਜੌਨ...ਕਿਸ ਦੀ ਫਿਲਮ ਬਾਕਸ ਆਫਿਸ 'ਤੇ ਕਰ ਰਹੀ ਹੈ ਮੋਟੀ ਕਮਾਈ, ਇੱਥੇ ਜਾਣੋ - khel khel mein vs vedaa