ETV Bharat / entertainment

ਪੰਜਾਬੀ ਫਿਲਮ 'ਕੋਟਲਾ ਛਪਾਕੀ' ਦਾ ਪ੍ਰਭਾਵੀ ਹਿੱਸਾ ਬਣੇ ਰਾਹੁਲ ਜੁਗਰਾਲ, ਸ਼ੂਟਿੰਗ ਹੋਈ ਸ਼ੁਰੂ - KOTLA CHAPAKI

ਹਾਲ ਹੀ ਵਿੱਚ ਚਰਚਿਤ ਅਦਾਕਾਰ ਰਾਹੁਲ ਜੁਗਰਾਲ ਨੂੰ ਨਵੀਂ ਪੰਜਾਬੀ ਫਿਲਮ ਦਾ ਹਿੱਸਾ ਬਣਾਇਆ ਗਿਆ ਹੈ।

new Punjabi film Kotla Chapaki
new Punjabi film Kotla Chapaki (instagram)
author img

By ETV Bharat Entertainment Team

Published : Nov 1, 2024, 5:25 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਵੈੱਬ ਸੀਰੀਜ਼ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਦਾਕਾਰ ਰਾਹੁਲ ਜੁਗਰਾਲ, ਜਿੰਨ੍ਹਾਂ ਨੂੰ ਸ਼ੁਰੂ ਹੋ ਚੁੱਕੀ ਪੰਜਾਬੀ ਫਿਲਮ 'ਕੋਟਲਾ ਛਪਾਕੀ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਚਰਚਿਤ ਫਿਲਮ ਵਿੱਚ ਲੀਡ ਰੋਲ ਅਦਾ ਕਰਨ ਜਾ ਰਹੇ ਹਨ।

'ਮਾਨ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਓਟੀਟੀ ਫਿਲਮ ਦਾ ਨਿਰਦੇਸ਼ਨ ਮਨਦੀਪ ਸਕਲਾਨੀ ਕਰ ਰਹੇ ਹਨ, ਜੋ ਇਸ ਦਿਲਚਸਪ ਅਤੇ ਡ੍ਰਾਮੈਟਿਕ-ਐਕਸ਼ਨ ਫਿਲਮ ਨਾਲ ਸਿਨੇਮਾ ਅਤੇ ਓਟੀਟੀ ਫਿਲਮ ਉਦਯੋਗ ਵਿੱਚ ਇੱਕ ਨਵੇਂ ਅਤੇ ਪ੍ਰਭਾਵੀ ਆਗਾਜ਼ ਵੱਲ ਵਧਣ ਜਾ ਰਹੇ ਹਨ।

ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਗੁਰਨਾਮ ਭੁੱਲਰ ਸਟਾਰਰ 'ਖਿਡਾਰੀ' ਸਮੇਤ ਕਈ ਬਹੁ-ਚਰਚਿਤ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੇ ਹਨ ਅਦਾਕਾਰ ਰਾਹੁਲ ਜੁਗਰਾਲ, ਜੋ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਅਤੇ ਵਰਸਟਾਈਲ ਐਕਟਰਜ਼ ਵਿੱਚ ਵੀ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਹੇ ਹਨ, ਜਿੰਨ੍ਹਾਂ ਦੇ ਹੁਣ ਤੱਕ ਦੇ ਸਫ਼ਰ ਦੌਰਾਨ ਕੀਤੀਆਂ ਗਈਆਂ ਫਿਲਮਾਂ ਵਿੱਚ 'ਰੋਡੇ ਕਾਲਜ', 'ਤੁਫੰਗ', 'ਹਰ ਘਰ ਦੀ ਕਹਾਣੀ' ਆਦਿ ਸ਼ਾਮਿਲ ਰਹੀਆਂ ਹਨ।

ਪਾਲੀਵੁੱਡ ਵਿੱਚ ਅਲਹਦਾ ਫਿਲਮਾਂ ਅਤੇ ਕਿਰਦਾਰਾਂ ਦੀ ਚੋਣ ਨੂੰ ਲੈ ਕੇ ਹਮੇਸ਼ਾ ਸੱਜਗਤਾ ਦਾ ਇਜ਼ਹਾਰ ਕਰਵਾ ਰਹੇ ਹਨ ਬਹੁਪੱਖੀ ਅਦਾਕਾਰ ਰਾਹੁਲ ਜੁਗਰਾਲ, ਜਿੰਨ੍ਹਾਂ ਦੀ ਇਸੇ ਦਿਸ਼ਾ ਵਿੱਚ ਅਪਣਾਈ ਜਾ ਰਹੀ ਗੰਭੀਰਤਾ ਦੇ ਮੱਦੇਨਜ਼ਰ ਹੀ ਉਨ੍ਹਾਂ ਦੇ ਹਰ ਪ੍ਰੋਜੈਕਟ ਚਾਹੇ ਉਹ ਵੈੱਬ ਸੀਰੀਜ਼ ਹੋਣ ਜਾਂ ਫਿਰ ਫਿਲਮਾਂ ਵਿੱਚ ਉਨ੍ਹਾਂ ਦੇ ਵੰਨ-ਸੁਵੰਨਤਾ ਭਰੇ ਪ੍ਰਭਾਵੀ ਕਿਰਦਾਰ ਦਰਸ਼ਕਾਂ ਨੂੰ ਵੇਖਣ ਨੂੰ ਮਿਲ ਰਹੇ ਹਨ।

ਬਿਹਤਰੀਨ ਸਪੋਰਟਿੰਗ ਐਕਟਰ ਦੇ ਰੂਪ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਅਦਾਕਾਰ ਰਾਹੁਲ ਜੁਗਰਾਲ ਉਕਤ ਫਿਲਮ ਵਿੱਚ ਪਹਿਲੀ ਵਾਰ ਮੁੱਖ ਰੋਲ ਅਦਾ ਕਰਨ ਜਾ ਰਹੇ ਹਨ, ਜੋ ਅਪਣੇ ਇਸ ਇੱਕ ਹੋਰ ਸ਼ਾਨਦਾਰ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿਸ ਦਾ ਖੁਸ਼ੀ ਭਰਿਆ ਪ੍ਰਗਟਾਵਾ ਉਨ੍ਹਾਂ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.