ਚੰਡੀਗੜ੍ਹ: ਇਸ ਸਮੇਂ ਸ਼ਹਾਦਤ ਦਿਹਾੜੇ ਚੱਲ ਰਹੇ ਹਨ, ਜਿੱਥੋਂ ਦੀ ਪਵਿੱਤਰ ਜ਼ਮੀਨ ਨੂੰ ਸੱਜਦਾ ਕਰਨ ਅਤੇ ਇਸ ਨਾਲ ਜੁੜੇ ਇਤਿਹਾਸ ਦਾ ਦੁਨੀਆਂ ਭਰ ਵਿੱਚ ਹੋਰ ਪਸਾਰਾ ਕਰਨ 'ਚ ਪਾਲੀਵੁੱਡ ਨਾਲ ਜੁੜੇ ਐਕਟਰਾਂ ਅਤੇ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਗਾਇਕ ਵੀ ਮੋਹਰੀ ਹੋ ਅਪਣਾ ਯੋਗਦਾਨ ਪਾ ਰਹੇ ਹਨ, ਜਿਸ ਦੇ ਮੱਦੇਨਜ਼ਰ ਹੀ ਪ੍ਰਸਿੱਧ ਅਦਾਕਾਰਾ ਹਸ਼ਨੀਨ ਚੌਹਾਨ ਵੀ ਫਤਹਿਗੜ੍ਹ ਸਾਹਿਬ ਪੁੱਜੀ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ-ਦੀਦਾਰ ਕੀਤੇ।
ਪੰਜਾਬੀ ਸਿਨੇਮਾ ਖੇਤਰ ਵਿੱਚ ਮਜ਼ਬੂਤ ਪੈੜਾਂ ਸਿਰਜਦੀ ਜਾ ਰਹੀ ਇਸ ਹੋਣਹਾਰ ਅਦਾਕਾਰਾ ਨੇ ਮਾਤਾ ਗੁਜਰੀ, ਛੋਟੇ ਸਾਹਿਬਜ਼ਾਦਿਆਂ ਬਾਬਾ ਫਤਹਿ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਨਾਲ ਸੰਬੰਧਤ ਅਸਥਾਨਾਂ ਦੀ ਪਰਿਕ੍ਰਮਾ ਕਰਦਿਆਂ ਉਨ੍ਹਾਂ ਦੀਆਂ ਲਾਸਾਨੀ ਕੁਰਬਾਨੀਆਂ ਅਤੇ ਇੱਥੋਂ ਨਾਲ ਸੰਬੰਧਤ ਯਾਦਾਂ ਨੂੰ ਅਪਣੇ ਨਾਲ ਆਈਆਂ ਸੰਗਤਾਂ ਨਾਲ ਸਾਂਝੀਆਂ ਵੀ ਕੀਤਾ।
ਇਸ ਸਮੇਂ ਅਪਣੇ ਭਾਵਪੂਰਨ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਦਸ਼ਮ ਪਿਤਾ ਅਤੇ ਉਨ੍ਹਾਂ ਦੇ ਚਾਰੋਂ ਸਾਹਿਬਜ਼ਾਦਿਆਂ ਦਾ ਅਪਣੇ ਧਰਮ ਅਤੇ ਕੌਮ ਹਿੱਤ ਜਾਨਾਂ ਵਾਰਨਾਂ ਹਰ ਮਨ ਨੂੰ ਵਲੂੰਧਰ ਦਿੰਦਾ ਹੈ, ਜਿੰਨ੍ਹਾਂ ਦਾ ਪੂਰਾ ਪਰਿਵਾਰ ਸ਼੍ਰੀ ਗੁਰੂ ਤੇਗ ਬਹਾਦਰ ਤੋਂ ਲੈ ਕੇ ਮਾਤਾ ਗੁਜ਼ਰੀ ਜੀ ਤੱਕ ਇੰਨ੍ਹਾਂ ਹੀ ਲਾਮਿਸਾਲ ਕੁਰਬਾਨੀਆਂ ਦੀ ਮਿਸਾਲ ਕਹੇ ਜਾ ਸਕਦੇ ਹਨ।
ਪਾਲੀਵੁੱਡ ਗਲਿਆਰਿਆਂ ਵਿੱਚ ਨਿਵੇਕਲੀ ਭੱਲ ਕਾਇਮ ਕਰਦੀ ਜਾ ਰਹੀ ਇਸ ਪ੍ਰਤਿਭਾਵਾਨ ਅਦਾਕਾਰਾ ਨੇ ਅੱਗੇ ਕਿਹਾ ਕਿ ਸਰਦ ਦਿਨਾਂ ਦੇ ਦੌਰਾਨ ਹੋਏ ਤਸ਼ੱਦਦਾਂ ਦਾ ਨਾ ਭੁੱਲ ਸਕਣ ਵਾਲਾ ਪ੍ਰਗਟਾਵਾ ਕਰਵਾਉਂਦੇ ਇੰਨ੍ਹਾਂ ਸ਼ਹਾਦਤ ਦਿਹਾੜਿਆਂ ਦਾ ਹਰ ਪਰਿਵਾਰ ਨੂੰ ਅਪਣੇ ਬੱਚਿਆਂ ਸਮੇਤ ਹਿੱਸਾ ਬਣਨਾ ਚਾਹੀਦਾ ਹੈ ਤਾਂ ਕਿ ਇਸ ਸ਼ਾਨਮੱਤੇ ਇਤਿਹਾਸ ਨੂੰ ਜੀਵੰਤ ਰੱਖਿਆ ਜਾ ਸਕੇ।
ਇਹ ਵੀ ਪੜ੍ਹੋ: