ETV Bharat / entertainment

ਇਸ ਅਦਾਕਾਰ ਨੇ ਨਿਭਾਇਆ ਹੈ 'ਬੀਬੀ ਰਜਨੀ' ਵਿੱਚ 'ਪਿੰਗਲੇ' ਦਾ ਕਿਰਦਾਰ, ਚਾਰੇ-ਪਾਸੇ ਤੋਂ ਮਿਲ ਰਹੀ ਹੈ ਪ੍ਰਸ਼ੰਸਾ - Film Bibi Rajini - FILM BIBI RAJINI

Pardeep Cheema In Film Bibi Rajini: ਇੱਥੇ ਅਸੀਂ ਪੰਜਾਬੀ ਫਿਲਮ 'ਬੀਬੀ ਰਜਨੀ' ਵਿੱਚ ਸਰੀਰਕ ਕਮਜ਼ੋਰ ਸ਼ਖਸ਼ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਦੀਪ ਚੀਮਾ ਨੂੰ ਮਿਲਾਉਣ ਜਾ ਰਹੇ ਹਾਂ। ਆਓ ਇਸ ਅਦਾਕਾਰ ਦੇ ਫਿਲਮੀ ਕਰੀਅਰ ਬਾਰੇ ਵਿਸਥਾਰ ਨਾਲ ਜਾਣੀਏ।

Pardeep Cheema In Film Bibi Rajini
Pardeep Cheema In Film Bibi Rajini (instagram)
author img

By ETV Bharat Entertainment Team

Published : Sep 2, 2024, 7:45 PM IST

ਚੰਡੀਗੜ੍ਹ: ਰਿਲੀਜ਼ ਹੋਈ ਪੰਜਾਬੀ ਫਿਲਮ 'ਬੀਬੀ ਰਜਨੀ' ਇੰਨੀਂ ਦਿਨੀਂ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਰਹੀ ਹੈ, ਜਿਸ ਵਿੱਚ ਸਰੀਰਕ ਕਮਜ਼ੋਰ ਸ਼ਖਸ਼ ਦਾ ਕਿਰਦਾਰ ਨਿਭਾ ਕੇ ਚਾਰੇ-ਪਾਸੇ ਪ੍ਰਸ਼ੰਸਾ ਹਾਸਿਲ ਕਰ ਰਿਹਾ ਹੈ ਅਦਾਕਾਰ ਪ੍ਰਦੀਪ ਚੀਮਾ, ਜੋ ਇਸ ਅਰਥ-ਭਰਪੂਰ ਫਿਲਮ ਨਾਲ ਪਾਲੀਵੁੱਡ ਵਿੱਚ ਹੋਰ ਮਜ਼ਬੂਤ ਪੈੜਾਂ ਸਿਰਜਣ ਵੱਲ ਵੱਧ ਚੁੱਕਾ ਹੈ।

'ਮੈਡ 4 ਫਿਲਮਜ਼' ਦੇ ਬੈਨਰ ਹੇਠ ਪੇਸ਼ ਕੀਤੀ ਗਈ ਉਕਤ ਫਿਲਮ ਦਾ ਨਿਰਮਾਣ ਪਿੰਕੀ ਧਾਲੀਵਾਲ ਅਤੇ ਨਿਤਿਨ ਤਲਵਾੜ ਨੇ ਕੀਤਾ ਹੈ, ਜਦਕਿ ਨਿਰਦੇਸ਼ਨ ਅਮਰ ਹੁੰਦਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵਾਰਨਿੰਗ ਸੀਰੀਜ਼ ਤੋਂ ਇਲਾਵਾ ਕਈ ਐਕਸ਼ਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਧਾਰਮਿਕ ਆਸਥਾ ਦਾ ਪ੍ਰਤੀਕ ਅਤੇ ਸੇਵਾ ਦਾ ਪੁੰਜ ਮੰਨੀ ਜਾਂਦੀ ਰਹੀ 'ਬੀਬੀ ਰਜਨੀ' ਦੇ ਜੀਵਨ ਬਿਰਤਾਂਤ ਦਾ ਭਾਵਨਾਤਮਕ ਵਰਣਨ ਕਰਦੀ ਇਸ ਫਿਲਮ ਵਿੱਚ ਟਾਈਟਲ ਭੂਮਿਕਾ ਅਦਾਕਾਰ ਰੂਪੀ ਗਿੱਲ ਵੱਲੋਂ ਨਿਭਾਈ ਗਈ ਹੈ, ਜਿਸ ਦੇ ਪਿੰਗਲੇ ਪਤੀ ਮਨੋਹਰ ਲਾਲ ਦੀ ਭੂਮਿਕਾ ਨੂੰ ਅਦਾਕਾਰ ਪ੍ਰਦੀਪ ਚੀਮਾ ਵੱਲੋਂ ਕੁਸ਼ਲਤਾਪੂਰਵਕ ਅੰਜ਼ਾਮ ਦਿੱਤਾ ਗਿਆ ਹੈ, ਜਿੰਨ੍ਹਾਂ ਦੁਆਰਾ ਨਿਭਾਈ ਗਈ ਇਹ ਪਹਿਲੀ ਸਕਾਰਤਮਕ ਅਤੇ ਗੰਭੀਰ ਰੂਪ ਭੂਮਿਕਾ ਹੈ, ਜਦਕਿ ਇਸ ਤੋਂ ਪਹਿਲਾਂ ਅਮੂਮਨ ਉਹ ਨੈਗੇਟਿਵ ਰੋਲਜ਼ ਵਿੱਚ ਹੀ ਜਿਆਦਾ ਨਜ਼ਰ ਆਏ ਹਨ।

ਪੰਜਾਬ ਯੂਨੀਵਰਸਿਟੀ ਤੋਂ ਥੀਏਟਰ ਵਿੱਚ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਅਦਾਕਾਰ ਪ੍ਰਦੀਪ ਚੀਮਾ ਦੇ ਅਦਾਕਾਰੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਅਪਣੀ ਸ਼ੁਰੂਆਤ ਥਿਏਟਰ ਜਗਤ ਤੋਂ ਕੀਤੀ, ਜਿੰਨ੍ਹਾਂ ਨੂੰ ਸਿਨੇਮਾ ਖੇਤਰ ਵਿੱਚ ਸਥਾਪਤੀ ਦੇਣ ਵਿੱਚ ਨਿਰਦੇਸ਼ਕ ਅਮਰ ਹੁੰਦਲ ਦੀਆਂ ਹਾਲੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿੰਨ੍ਹਾਂ ਵਿੱਚ 'ਵਾਰਨਿੰਗ 2', 'ਬੱਬਰ' ਆਦਿ ਸ਼ਾਮਿਲ ਰਹੀਆਂ ਹਨ।

ਸਿਨੇਮਾ ਗਲਿਆਰਿਆਂ ਵਿੱਚ ਚੌਖੀ ਭੱਲ ਕਾਇਮ ਕਰਦੇ ਜਾ ਰਹੇ ਅਦਾਕਾਰ ਪ੍ਰਦੀਪ ਚੀਮਾ ਨੂੰ ਉਕਤ ਵਿਲੱਖਣ ਕਿਰਦਾਰ ਨੂੰ ਨਿਭਾਉਣ ਲਈ ਕਿੰਨੀ ਕੁ ਮਿਹਨਤ ਅਤੇ ਖਾਸ ਤਰੱਦਦ ਕਰਨੇ ਪਏ ਤਾਂ ਪੁੱਛੇ ਇਸ ਸਵਾਲ ਦਾ ਜਵਾਬ ਦਿੰਦਿਆ ਉਨ੍ਹਾਂ ਦੱਸਿਆ 'ਫਿਲਮ ਦੇ ਸ਼ੁਰੂ ਹੋਣ ਤੋਂ ਲੈ ਕੇ ਅੰਤ ਮੁਕੰਮਲਤਾ ਪੜਾਅ ਬਤੌਰ ਅਦਾਕਾਰ ਕਾਫ਼ੀ ਚੁਣੌਤੀਪੂਰਨ ਰਿਹਾ, ਪਰ ਅਜਿਹੇ ਔਖੇ ਪੈਂਡਿਆਂ ਉਤੇ ਚੱਲਣਾ ਪਸੰਦ ਵੀ ਕਰਦਾ ਹਾਂ, ਸੋ ਅਪਣੇ ਵੱਲੋਂ ਸੋ ਫ਼ੀਸਦੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਸਿਲਾ ਵੀ ਦਰਸ਼ਕਾਂ ਦੇ ਪਿਆਰ ਸਨੇਹ ਦੇ ਰੂਪ ਵਿੱਚ ਮਿਲ ਰਿਹਾ ਹੈ।'

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.