ETV Bharat / entertainment

ਥੀਏਟਰ ਤੋਂ ਸਿਨੇਮਾ ਤੱਕ...ਕਿੰਝ ਸ਼ਾਨਮੱਤਾ ਰਿਹਾ ਨਿਰਮਲ ਰਿਸ਼ੀ ਦਾ ਸਫ਼ਰ, ਆਓ ਮਾਰਦੇ ਹਾਂ ਇਸ ਵੱਲ ਝਾਤ - ਨਿਰਮਲ ਰਿਸ਼ੀ

Nirmal Rishi Cinema Journey: ਕੇਂਦਰ ਸਰਕਾਰ ਨੇ ਪ੍ਰਸਿੱਧ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਚੌਥੇ ਸਰਵਉੱਚ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਆਓ ਨਿਰਮਲ ਰਿਸ਼ੀ ਦੇ ਇਸ ਸਫ਼ਰ ਉਤੇ ਨਜ਼ਰ ਮਾਰੀਏ।

Nirmal Rishi
Nirmal Rishi
author img

By ETV Bharat Entertainment Team

Published : Jan 27, 2024, 10:22 AM IST

ਚੰਡੀਗੜ੍ਹ: ਹਾਲ ਹੀ ਵਿੱਚ ਕੇਂਦਰ ਨੇ ਦੇਸ਼ ਦੀਆਂ 132 ਸ਼ਖਸੀਅਤਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਪੰਜਾਬ ਦੀ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਅਤੇ ਅਦਾਕਾਰ ਪ੍ਰਾਣ ਸੱਭਰਵਾਲ ਵੀ ਸ਼ਾਮਲ ਹਨ। ਪੰਜਾਬੀ ਸਿਨੇਮਾ ਦੀ ਇਸ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਦਾ ਜਨਮ ਸਾਲ 1943 ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਵਿੱਚ ਹੋਇਆ। ਜਦੋਂਕਿ ਪ੍ਰਾਣ ਸੱਭਰਵਾਲ ਦਾ ਜਨਮ ਜਲੰਧਰ ਜ਼ਿਲ੍ਹੇ ਵਿੱਚ ਹੋਇਆ ਸੀ।

  • " class="align-text-top noRightClick twitterSection" data="">

ਪੰਜਾਬੀ ਰੰਗਮੰਚ ਨੂੰ ਨਵੇਂ ਅਯਾਮ ਦੇਣ ਵਾਲੀ ਇਸ ਬਿਹਤਰੀਨ ਅਦਾਕਾਰਾ ਨੂੰ ਅਸਲ ਪਹਿਚਾਣ ਸਾਲ 1983 ਵਿੱਚ ਰਿਲੀਜ਼ ਹੋਈ ਉਨਾਂ ਦੀ ਪਹਿਲੀ ਫਿਲਮ "ਲੌਂਗ ਦਾ ਲਿਸ਼ਕਾਰਾ" ਤੋਂ ਮਿਲੀ, ਜਿਸ ਵਿੱਚ ਉਨਾਂ ਵੱਲੋਂ ਨਿਭਾਈ ਗੁਲਾਬੋ ਮਾਸੀ ਦੀ ਭੂਮਿਕਾ ਨੇ ਅਜਿਹਾ ਸਿਨੇਮਾ ਇਤਿਹਾਸ ਸਿਰਜਿਆ ਕਿ ਇਸ ਤੋਂ ਬਾਅਦ ਉਨਾਂ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇਸੇ ਮਾਣਮੱਤੀ ਫਿਲਮ ਨਾਲ ਉਨਾਂ ਦਾ ਜੁੜਿਆ ਇੱਕ ਅਹਿਮ ਅਤੇ ਹੈਰਾਨੀਜਨਕ ਫੈਕਟ ਇਹ ਵੀ ਹੈ ਕਿ ਬੇਸ਼ੁਮਾਰ ਸਫਲ ਫਿਲਮਾਂ ਅਤੇ ਪ੍ਰਭਾਵੀ ਕਿਰਦਾਰ ਕਰ ਲੈਣ ਦੇ ਬਾਵਜੂਦ ਅੱਜ ਵੀ ਉਨਾਂ ਨੂੰ ਗੁਲਾਬੋ ਮਾਸੀ ਦੇ ਤੌਰ 'ਤੇ ਹੀ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ।

ਪੰਜਾਬੀ ਫਿਲਮਾਂ ਵਿੱਚ ਨਿਭਾਏ ਹਰ ਕਿਰਦਾਰ ਨੂੰ ਅਪਣੀ ਉਮਦਾ ਅਤੇ ਅਨੂਠੀ ਅਦਾਕਾਰੀ ਨਾਲ ਅਮਰ ਕਰ ਦੇਣ ਵਾਲੀ ਇਸ ਮਹਾਨ ਅਦਾਕਾਰਾ ਦੇ ਪਿਤਾ ਦਾ ਨਾਂਅ ਬਲਦੇਵ ਕ੍ਰਿਸ਼ਨ ਰਿਸ਼ੀ ਅਤੇ ਮਾਤਾ ਦਾ ਨਾਂ ਬਚਨੀ ਦੇਵੀ ਸੀ, ਜੋ ਅਪਣੇ ਪਿੰਡ ਅਤੇ ਇਲਾਕੇ ਭਰ ਵਿੱਚ ਅਪਣੀ ਸੱਜਣਤਾ ਅਤੇ ਸਾਊ ਵਿਅਕਤੀਤਵ ਦੇ ਚੱਲਦਿਆਂ ਸਤਿਕਾਰਿਤ ਸਥਾਨ ਰੱਖਦੇ ਰਹੇ ਹਨ।

ਪਰਿਵਾਰ ਅਨੁਸਾਰ ਬਚਪਨ ਸਮੇਂ ਤੋਂ ਹੀ ਅਦਾਕਾਰੀ ਦੀ ਚੇਟਕ ਰੱਖਦੀ ਇਸ ਹੋਣਹਾਰ ਅਦਾਕਾਰਾ ਸਕੂਲ ਦੇ ਦਿਨਾਂ ਤੋਂ ਹੀ ਕਲਾ ਗਤੀਵਿਧੀਆਂ ਨਾਲ ਅਪਣਾ ਜੁੜਾਂਵ ਕਾਇਮ ਰੱਖਣ ਲੱਗ ਪਈ ਸੀ। ਹਾਲਾਂਕਿ ਇਸ ਦੇ ਨਾਲ ਹੀ ਪਰਿਵਾਰ ਦੀਆਂ ਉਸ ਪ੍ਰਤੀ ਅਸ਼ਾਵਾਂ ਨੂੰ ਬੂਰ ਪਾਉਂਦਿਆਂ ਸਰੀਰਕ ਸਿੱਖਿਆ ਇੰਸਟ੍ਰਕਟਰ ਬਣਨ ਦੀ ਚੋਣ ਕੀਤੀ ਅਤੇ ਸਰੀਰਕ ਸਿੱਖਿਆ ਲਈ ਸਰਕਾਰੀ ਕਾਲਜ, ਪਟਿਆਲਾ ਵਿੱਚ ਦਾਖਲਾ ਲਿਆ, ਜਿੱਥੋਂ ਹੀ ਪੜਾਅ ਦਰ ਪੜਾਅ ਉਹ ਥੀਏਟਰ ਜਗਤ ਦਾ ਹਿੱਸਾ ਬਣਦੇ ਗਏ।

ਜਿਸ ਉਪਰੰਤ ਉਨਾਂ ਬਹੁਤ ਸਾਰੇ ਨਾਟਕਾਂ ਵਿਚ ਜਿੱਥੇ ਅਪਣੀ ਬੇਮਿਸਾਲ ਅਦਾਕਾਰੀ ਦਾ ਲੋਹਾ ਮੰਨਵਾਇਆ, ਉਥੇ 60 ਤੋਂ ਵੱਧ ਫਿਲਮਾਂ ਵਿੱਚ ਯਾਦਗਾਰੀ ਭੂਮਿਕਾਵਾਂ ਨੂੰ ਅੰਜ਼ਾਮ ਦਿੱਤਾ।

ਸਾਲ 1983 ਤੋਂ ਲੈ ਕੇ ਹੁਣ 2024 ਤੱਕ ਲਗਭਗ ਚਾਰ ਦਹਾਕਿਆਂ ਤੋਂ ਪੰਜਾਬੀ ਸਿਨੇਮਾ ਖੇਤਰ ਵਿੱਚ ਅਪਣੀ ਧਾਂਕ ਅਤੇ ਵਿਲੱਖਣਤਾ ਲਗਾਤਾਰ ਕਾਇਮ ਰੱਖਦੀ ਆ ਰਹੀ ਇਸ ਅਦਾਕਾਰਾ ਦੀ ਨਿਭਾਈ ਹਰ ਭੂਮਿਕਾ ਉਨਾਂ ਦੀ ਅਦਾਕਾਰੀ ਦੇ ਪ੍ਰਭਾਵ ਰੰਗਾਂ ਨੂੰ ਹੋਰ ਗੂੜਿਆ ਕਰਨ ਵਿਚ ਸਫ਼ਲ ਰਹੀ ਹੈ, ਜਿੰਨਾਂ ਵਿੱਚ 'ਲਵ ਪੰਜਾਬ', 'ਅੰਗਰੇਜ਼', 'ਬੂਹੇ ਬਾਰੀਆ', 'ਗੁੱਡੀਆਂ ਪਟੋਲੇ', 'ਗੋਡੇ ਗੋਡੇ ਚਾਅ', 'ਨਿੱਕਾ ਜ਼ੈਲਦਾਰ', 'ਨਿੱਕਾ ਜ਼ੈਲਦਾਰ 2', 'ਨਿੱਕਾ ਜ਼ੈਲਦਾਰ 3', 'ਕਾਕੇ ਦਾ ਵਿਆਹ', 'ਮਾਂ', 'ਮਾਂ ਦਾ ਲਾਡਲਾ', 'ਮਿੱਤਰਾਂ ਦਾ ਨਾਂ ਚੱਲਦਾ', 'ਸੌਂਕਣ ਸੌਂਕਣੇ', 'ਰੱਬ ਦਾ ਰੇਡੀਓ','ਰੱਬ ਦਾ ਰੇਡੀਓ2', 'ਹਨੀਮੂਨ', 'ਨੀ ਮੈਂ ਸੱਸ ਕੁੱਟਨੀ', 'ਤੀਜਾ ਪੰਜਾਬ', 'ਬੱਲੇ ਓ ਚਲਾਕ ਸੱਜਣਾ', 'ਸ਼ੇਰ ਬੱਗਾ', 'ਚੱਲ ਮੇਰਾ ਪੁੱਤ', 'ਮੈਰਿਜ ਪੈਲੇਸ', 'ਬੰਬੂਕਾਟ', 'ਕਰੇਜੀ ਟੱਬਰ', 'ਲਕੀਰਾ', 'ਬੈਂਡ ਵਾਜੇ', 'ਅਫਸਰ' ਆਦਿ ਜਿਹੀਆਂ ਚਰਚਿਤ ਅਤੇ ਬਿਹਤਰੀਨ ਫਿਲਮਾਂ ਸ਼ੁਮਾਰ ਰਹੀਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.