ਚੰਡੀਗੜ੍ਹ: ਹਾਲ ਹੀ ਵਿੱਚ ਕੇਂਦਰ ਨੇ ਦੇਸ਼ ਦੀਆਂ 132 ਸ਼ਖਸੀਅਤਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਪੰਜਾਬ ਦੀ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਅਤੇ ਅਦਾਕਾਰ ਪ੍ਰਾਣ ਸੱਭਰਵਾਲ ਵੀ ਸ਼ਾਮਲ ਹਨ। ਪੰਜਾਬੀ ਸਿਨੇਮਾ ਦੀ ਇਸ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਦਾ ਜਨਮ ਸਾਲ 1943 ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਵਿੱਚ ਹੋਇਆ। ਜਦੋਂਕਿ ਪ੍ਰਾਣ ਸੱਭਰਵਾਲ ਦਾ ਜਨਮ ਜਲੰਧਰ ਜ਼ਿਲ੍ਹੇ ਵਿੱਚ ਹੋਇਆ ਸੀ।
- " class="align-text-top noRightClick twitterSection" data="">
ਪੰਜਾਬੀ ਰੰਗਮੰਚ ਨੂੰ ਨਵੇਂ ਅਯਾਮ ਦੇਣ ਵਾਲੀ ਇਸ ਬਿਹਤਰੀਨ ਅਦਾਕਾਰਾ ਨੂੰ ਅਸਲ ਪਹਿਚਾਣ ਸਾਲ 1983 ਵਿੱਚ ਰਿਲੀਜ਼ ਹੋਈ ਉਨਾਂ ਦੀ ਪਹਿਲੀ ਫਿਲਮ "ਲੌਂਗ ਦਾ ਲਿਸ਼ਕਾਰਾ" ਤੋਂ ਮਿਲੀ, ਜਿਸ ਵਿੱਚ ਉਨਾਂ ਵੱਲੋਂ ਨਿਭਾਈ ਗੁਲਾਬੋ ਮਾਸੀ ਦੀ ਭੂਮਿਕਾ ਨੇ ਅਜਿਹਾ ਸਿਨੇਮਾ ਇਤਿਹਾਸ ਸਿਰਜਿਆ ਕਿ ਇਸ ਤੋਂ ਬਾਅਦ ਉਨਾਂ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇਸੇ ਮਾਣਮੱਤੀ ਫਿਲਮ ਨਾਲ ਉਨਾਂ ਦਾ ਜੁੜਿਆ ਇੱਕ ਅਹਿਮ ਅਤੇ ਹੈਰਾਨੀਜਨਕ ਫੈਕਟ ਇਹ ਵੀ ਹੈ ਕਿ ਬੇਸ਼ੁਮਾਰ ਸਫਲ ਫਿਲਮਾਂ ਅਤੇ ਪ੍ਰਭਾਵੀ ਕਿਰਦਾਰ ਕਰ ਲੈਣ ਦੇ ਬਾਵਜੂਦ ਅੱਜ ਵੀ ਉਨਾਂ ਨੂੰ ਗੁਲਾਬੋ ਮਾਸੀ ਦੇ ਤੌਰ 'ਤੇ ਹੀ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ।
ਪੰਜਾਬੀ ਫਿਲਮਾਂ ਵਿੱਚ ਨਿਭਾਏ ਹਰ ਕਿਰਦਾਰ ਨੂੰ ਅਪਣੀ ਉਮਦਾ ਅਤੇ ਅਨੂਠੀ ਅਦਾਕਾਰੀ ਨਾਲ ਅਮਰ ਕਰ ਦੇਣ ਵਾਲੀ ਇਸ ਮਹਾਨ ਅਦਾਕਾਰਾ ਦੇ ਪਿਤਾ ਦਾ ਨਾਂਅ ਬਲਦੇਵ ਕ੍ਰਿਸ਼ਨ ਰਿਸ਼ੀ ਅਤੇ ਮਾਤਾ ਦਾ ਨਾਂ ਬਚਨੀ ਦੇਵੀ ਸੀ, ਜੋ ਅਪਣੇ ਪਿੰਡ ਅਤੇ ਇਲਾਕੇ ਭਰ ਵਿੱਚ ਅਪਣੀ ਸੱਜਣਤਾ ਅਤੇ ਸਾਊ ਵਿਅਕਤੀਤਵ ਦੇ ਚੱਲਦਿਆਂ ਸਤਿਕਾਰਿਤ ਸਥਾਨ ਰੱਖਦੇ ਰਹੇ ਹਨ।
ਪਰਿਵਾਰ ਅਨੁਸਾਰ ਬਚਪਨ ਸਮੇਂ ਤੋਂ ਹੀ ਅਦਾਕਾਰੀ ਦੀ ਚੇਟਕ ਰੱਖਦੀ ਇਸ ਹੋਣਹਾਰ ਅਦਾਕਾਰਾ ਸਕੂਲ ਦੇ ਦਿਨਾਂ ਤੋਂ ਹੀ ਕਲਾ ਗਤੀਵਿਧੀਆਂ ਨਾਲ ਅਪਣਾ ਜੁੜਾਂਵ ਕਾਇਮ ਰੱਖਣ ਲੱਗ ਪਈ ਸੀ। ਹਾਲਾਂਕਿ ਇਸ ਦੇ ਨਾਲ ਹੀ ਪਰਿਵਾਰ ਦੀਆਂ ਉਸ ਪ੍ਰਤੀ ਅਸ਼ਾਵਾਂ ਨੂੰ ਬੂਰ ਪਾਉਂਦਿਆਂ ਸਰੀਰਕ ਸਿੱਖਿਆ ਇੰਸਟ੍ਰਕਟਰ ਬਣਨ ਦੀ ਚੋਣ ਕੀਤੀ ਅਤੇ ਸਰੀਰਕ ਸਿੱਖਿਆ ਲਈ ਸਰਕਾਰੀ ਕਾਲਜ, ਪਟਿਆਲਾ ਵਿੱਚ ਦਾਖਲਾ ਲਿਆ, ਜਿੱਥੋਂ ਹੀ ਪੜਾਅ ਦਰ ਪੜਾਅ ਉਹ ਥੀਏਟਰ ਜਗਤ ਦਾ ਹਿੱਸਾ ਬਣਦੇ ਗਏ।
- ਨਿਰਮਲ ਰਿਸ਼ੀ ਦਾ ਭਰਾ ਰੌਸ਼ਨ ਲਾਲ ਰਿਸ਼ੀ ਨਾਲ ਹੋਇਆ ਵਿਵਾਦ, ਕਿਸਾਨਾਂ ਨੇ ਅਦਾਕਾਰਾ ਖਿਲਾਫ਼ ਕੀਤਾ ਧਰਨਾ ਪ੍ਰਦਰਸ਼ਨ
- ਕੇਂਦਰ ਸਰਕਾਰ ਨੇ ਨਿਰਮਲ ਰਿਸ਼ੀ ਅਤੇ ਪ੍ਰਾਣ ਸੱਭਰਵਾਲ ਨੂੰ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕਰਨ ਦਾ ਲਿਆ ਫੈਸਲਾ
- 'ਇਕ ਚੜ੍ਹਦੇ ਤੋਂ, ਇਕ ਲਹਿੰਦੇ ਤੋਂ...ਦੇਖੋ ਕਿਹੜਾ ਭੱਜਦਾ, ਪੰਗਾ ਪੈਣਦੇ ਤੋਂ', ਬਿਨੂੰ ਢਿਲੋਂ ਦੀ ਨਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ
ਜਿਸ ਉਪਰੰਤ ਉਨਾਂ ਬਹੁਤ ਸਾਰੇ ਨਾਟਕਾਂ ਵਿਚ ਜਿੱਥੇ ਅਪਣੀ ਬੇਮਿਸਾਲ ਅਦਾਕਾਰੀ ਦਾ ਲੋਹਾ ਮੰਨਵਾਇਆ, ਉਥੇ 60 ਤੋਂ ਵੱਧ ਫਿਲਮਾਂ ਵਿੱਚ ਯਾਦਗਾਰੀ ਭੂਮਿਕਾਵਾਂ ਨੂੰ ਅੰਜ਼ਾਮ ਦਿੱਤਾ।
ਸਾਲ 1983 ਤੋਂ ਲੈ ਕੇ ਹੁਣ 2024 ਤੱਕ ਲਗਭਗ ਚਾਰ ਦਹਾਕਿਆਂ ਤੋਂ ਪੰਜਾਬੀ ਸਿਨੇਮਾ ਖੇਤਰ ਵਿੱਚ ਅਪਣੀ ਧਾਂਕ ਅਤੇ ਵਿਲੱਖਣਤਾ ਲਗਾਤਾਰ ਕਾਇਮ ਰੱਖਦੀ ਆ ਰਹੀ ਇਸ ਅਦਾਕਾਰਾ ਦੀ ਨਿਭਾਈ ਹਰ ਭੂਮਿਕਾ ਉਨਾਂ ਦੀ ਅਦਾਕਾਰੀ ਦੇ ਪ੍ਰਭਾਵ ਰੰਗਾਂ ਨੂੰ ਹੋਰ ਗੂੜਿਆ ਕਰਨ ਵਿਚ ਸਫ਼ਲ ਰਹੀ ਹੈ, ਜਿੰਨਾਂ ਵਿੱਚ 'ਲਵ ਪੰਜਾਬ', 'ਅੰਗਰੇਜ਼', 'ਬੂਹੇ ਬਾਰੀਆ', 'ਗੁੱਡੀਆਂ ਪਟੋਲੇ', 'ਗੋਡੇ ਗੋਡੇ ਚਾਅ', 'ਨਿੱਕਾ ਜ਼ੈਲਦਾਰ', 'ਨਿੱਕਾ ਜ਼ੈਲਦਾਰ 2', 'ਨਿੱਕਾ ਜ਼ੈਲਦਾਰ 3', 'ਕਾਕੇ ਦਾ ਵਿਆਹ', 'ਮਾਂ', 'ਮਾਂ ਦਾ ਲਾਡਲਾ', 'ਮਿੱਤਰਾਂ ਦਾ ਨਾਂ ਚੱਲਦਾ', 'ਸੌਂਕਣ ਸੌਂਕਣੇ', 'ਰੱਬ ਦਾ ਰੇਡੀਓ','ਰੱਬ ਦਾ ਰੇਡੀਓ2', 'ਹਨੀਮੂਨ', 'ਨੀ ਮੈਂ ਸੱਸ ਕੁੱਟਨੀ', 'ਤੀਜਾ ਪੰਜਾਬ', 'ਬੱਲੇ ਓ ਚਲਾਕ ਸੱਜਣਾ', 'ਸ਼ੇਰ ਬੱਗਾ', 'ਚੱਲ ਮੇਰਾ ਪੁੱਤ', 'ਮੈਰਿਜ ਪੈਲੇਸ', 'ਬੰਬੂਕਾਟ', 'ਕਰੇਜੀ ਟੱਬਰ', 'ਲਕੀਰਾ', 'ਬੈਂਡ ਵਾਜੇ', 'ਅਫਸਰ' ਆਦਿ ਜਿਹੀਆਂ ਚਰਚਿਤ ਅਤੇ ਬਿਹਤਰੀਨ ਫਿਲਮਾਂ ਸ਼ੁਮਾਰ ਰਹੀਆਂ ਹਨ।