ਫਰੀਦਕੋਟ: ਪੰਜਾਬੀ ਗਾਇਕੀ ਦੇ ਖੇਤਰ 'ਚ ਵੱਡੇ ਨਾਂਅ ਵਜੋ ਅਪਣਾ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੇ ਗਾਇਕ ਸ਼ਿਵਜੋਤ ਨੇ ਅਪਣਾ ਇੱਕ ਵਿਸ਼ੇਸ਼ ਗਾਣਾ 'ਨਾਨਕ ਦੁਆਰ' ਰਿਲੀਜ਼ ਕਰ ਦਿੱਤਾ ਹੈ। ਇਹ ਗੀਤ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।
'ਇਗਨਿਤੇ ਮਿਊਜ਼ਿਕ' ਵੱਲੋ ਪ੍ਰਸਤੁਤ ਕੀਤੇ ਜਾ ਰਹੇ ਇਸ ਧਾਰਮਿਕ ਗਾਣੇ ਦਾ ਸੰਗੀਤ D Boss ਵੱਲੋ ਤਿਆਰ ਕੀਤਾ ਗਿਆ ਹੈ ਜਦਕਿ ਇਸ ਦੀ ਸ਼ਬਦ ਰਚਨਾ ਮਨਜੋਤ ਪੰਧੇਰ ਦੁਆਰਾ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾ ਵੀ ਕਈ ਧਾਰਮਿਕ ਗਾਣਿਆ ਦੀ ਸਿਰਜਨਾ ਕਰ ਚੁੱਕੇ ਹਨ। ਰੂਹਾਨੀਅਤ ਰੰਗ ਵਿੱਚ ਰੰਗੇ ਇਸ ਧਾਰਮਿਕ ਗੀਤ ਨੂੰ ਲੈ ਕੇ ਗਾਇਕ ਸ਼ਿਵਜੋਤ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਸਬੰਧੀ ਅਪਣੇ ਮਨ ਦੇ ਭਾਵਪੂਰਨ ਵਲਵਲਿਆਂ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਮਹਾਨ ਪ੍ਰਕਾਸ਼ਪੁਰਬ ਪ੍ਰਤੀ ਅਪਣੀ ਆਸਥਾ ਅਤੇ ਨਿਮਾਣੀ ਜਿਹੀ ਕੋਸ਼ਿਸ਼ ਵਜੋ ਉਹ ਇਹ ਧਾਰਮਿਕ ਗੀਤ ਸਾਹਮਣੇ ਲੈ ਕੇ ਆਏ ਹਨ। ਉਮੀਦ ਹੈ ਕਿ ਸਾਰੇ ਪ੍ਰਸੰਸਕ ਅਤੇ ਸੰਗੀਤ ਪ੍ਰੇਮੀ ਇਸ ਗੀਤ ਨੂੰ ਭਰਪੂਰ ਪਿਆਰ ਅਤੇ ਸਨੇਹ ਦੇਣਗੇ।
ਦੁਨੀਆ ਭਰ ਵਿੱਚ ਧੂੰਮ ਧਾਮ ਨਾਲ ਮਨਾਏ ਜਾ ਰਹੇ ਇਸ ਪ੍ਰਕਾਸ਼ਪੁਰਬ ਦੀ ਗਰਿਮਾ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਗਾਇਕ ਸ਼ਿਵਜੋਤ ਦਾ ਇਹ ਧਾਰਮਿਕ ਗੀਤ ਅਹਿਮ ਭੂਮਿਕਾ ਨਿਭਾਏਗਾ। ਇਸ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦਾ ਫਿਲਮਾਂਕਣ ਵਜੂਦ ਵੀ ਉੱਚ ਪੱਧਰੀ ਸੈੱਟਅਪ ਅਧੀਨ ਸਿਰਜਿਆ ਗਿਆ ਹੈ। ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਗਾਇਕੀ ਦਾ ਲੋਹਾ ਮੰਨਵਾ ਰਹੇ ਗਾਇਕ ਸ਼ਿਵਜੋਤ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਗਾਇਕੀ ਖੇਤਰ ਵਿੱਚ ਚੋਖੀ ਭੱਲ ਸਥਾਪਿਤ ਕਰਨ ਵਿੱਚ ਕਾਮਯਾਬ ਰਹੇ ਹਨ। ਉਨ੍ਹਾਂ ਵੱਲੋ ਹਾਲ ਹੀ ਵਿੱਚ ਕੀਤੇ ਵਿਦੇਸ਼ੀ ਸਟੇਜ਼ ਪ੍ਰੋਗਰਾਮਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾਂ ਦਿੱਤਾ ਗਿਆ ਹੈ। ਨਿਵੇਕਲੀਆਂ ਸੰਗ਼ੀਤਕ ਕੋਸ਼ਿਸਾਂ ਨੂੰ ਅੰਜ਼ਾਮ ਦੇਣ ਵਿੱਚ ਜੁਟ ਚੁੱਕੇ ਇਹ ਬਾਕਮਾਲ ਗਾਇਕ ਅਪਣੇ ਕੁਝ ਨਵੇਂ ਅਤੇ ਕਮਰਸ਼ਿਅਲ ਗਾਣੇ ਵੀ ਜਲਦ ਸਰੋਤਿਆ ਅਤੇ ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ:-
- ਦਿਲਜੀਤ ਦੁਸਾਂਝ ਦੇ ਫੈਨਜ਼ ਨੂੰ ਝਟਕਾ, ਹੈਦਰਾਬਾਦ 'ਚ ਸ਼ੋਅ ਦੌਰਾਨ ਦਿਲਜੀਤ ਇਹ ਖ਼ਾਸ ਗੀਤ ਨਹੀਂ ਗਾਉਣਗੇ !
- ਨਵੇਂ ਗਾਣੇ ਨਾਲ ਸੰਗੀਤ ਪ੍ਰੇਮੀਆਂ ਸਨਮੁੱਖ ਹੋਣਗੇ ਗਾਇਕ ਹਰਭਜਨ ਮਾਨ ਦੇ ਪੁੱਤਰ, ਇਸ ਦਿਨ ਹੋਵੇਗਾ ਰਿਲੀਜ਼
- ਵੇਖੋ ਹੈਦਰਾਬਾਦ 'ਚ ਦਿਲਜੀਤ ਦੋਸਾਂਝ ਦਾ ਵੱਖਰਾ ਸਵੈਗ, ਕੁੱਝ ਇਸ ਤਰ੍ਹਾਂ ਏਅਰਪੋਰਟ 'ਤੇ ਕੀਤਾ ਸਪੋਟ, ਹੈਦਰਾਬਾਦ ਆਉਣ ਤੋਂ ਬਾਅਦ ਜਾਣੋਂ ਸਭ ਤੋਂ ਪਹਿਲਾਂ ਕਿੱਥੇ ਗਏ?