ਮੁੰਬਈ: ਅਰਜੁਨ ਕਪੂਰ ਅੱਜ 26 ਜੂਨ ਨੂੰ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ ਬੀਤੀ ਰਾਤ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਲਈ ਘਰ 'ਚ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਪਾਰਟੀ 'ਚ ਵਰੁਣ ਧਵਨ, ਜਾਹਨਵੀ ਕਪੂਰ, ਆਦਿਤਿਆ ਰਾਏ ਕਪੂਰ, ਸ਼ਨਾਇਆ ਕਪੂਰ, ਮੋਹਿਤ ਮਾਰਵਾਹ, ਨਤਾਸ਼ਾ, ਮਹੀਪ ਕਪੂਰ, ਸੰਜੇ ਕਪੂਰ ਸਮੇਤ ਕਈ ਸਿਤਾਰੇ ਨਜ਼ਰ ਆਏ, ਪਰ ਅਰਜੁਨ ਦੀ ਰੂਮਾਰਡ ਐਕਸ ਗਰਲਫ੍ਰੈਂਡ ਮਲਾਇਕਾ ਅਰੋੜਾ ਨਹੀਂ ਪਹੁੰਚੀ। ਅਜਿਹੇ 'ਚ ਲੋਕਾਂ ਨੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਦੋਨਾਂ ਦਾ ਬ੍ਰੇਕਅੱਪ ਹੋ ਗਿਆ ਹੈ।
ਅਰਬਾਜ ਖਾਨ ਤੋਂ ਅਲੱਗ ਹੋ ਕੇ ਮਲਾਇਕਾ ਅਰੋੜਾ ਨੇ 13 ਸਾਲ ਛੋਟੇ ਅਰਜੁਨ ਕਪੂਰ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਦੋਨਾਂ ਨੇ 2019 'ਚ ਆਪਣੇ ਰਿਸ਼ਤੇ ਨੂੰ ਅਧਿਕਾਰਿਤ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਵੀ ਸਾਹਮਣੇ ਆਈਆ ਸੀ, ਪਰ ਇਨ੍ਹਾਂ ਖਬਰਾਂ ਨੂੰ ਅਰਜੁਨ ਅਤੇ ਮਲਾਇਕਾ ਨੇ ਅਫਵਾਹ ਦੱਸਿਆ ਸੀ। ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਪਿਛਲੇ ਕਈ ਸਾਲਾਂ ਤੋਂ ਰਿਸ਼ਤੇ ਵਿੱਚ ਸਨ। ਹਾਲ ਹੀ 'ਚ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਨੇ ਸਤਿਕਾਰਯੋਗ ਵੱਖ ਹੋਣ ਦਾ ਫੈਸਲਾ ਕੀਤਾ ਹੈ।
- ਸੋਨਾਕਸ਼ੀ ਸਿਨਹਾ ਦੇ ਵਿਆਹ ਨੂੰ ਲੈ ਕੇ ਧਮਕੀ ਦੇਣ ਵਾਲਿਆਂ ਉਤੇ ਭੜਕੇ ਸ਼ਤਰੂਘਨ ਸਿਨਹਾ, ਬੋਲੇ-ਕਿਸੇ ਨੂੰ ਦਖਲ ਦੇਣ ਦਾ ਹੱਕ ਨਹੀਂ... - sonakshi sinha wedding controvery
- ਪੰਜਾਬੀ ਸੂਟ ਦੇ ਨਾਲ ਹਰੀਆਂ ਚੂੜੀਆਂ, ਸੋਨਮ ਬਾਜਵਾ ਦੇ ਨਵੇਂ ਲੁੱਕ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਤਸਵੀਰਾਂ - Sonam Bajwa
- ਸੋਨਾਕਸ਼ੀ ਸਿਨਹਾ ਨੇ ਪਤੀ ਜ਼ਹੀਰ ਨਾਲ ਸਾਂਝੀਆਂ ਕੀਤੀਆਂ ਰੁਮਾਂਟਿਕ ਤਸਵੀਰਾਂ, ਇੱਕ ਦੂਜੇ ਉਤੇ ਪਿਆਰ ਲੁਟਾਉਂਦਾ ਨਜ਼ਰ ਆਇਆ ਜੋੜਾ - Sonakshi Sinha and Zaheer Iqbal
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, 'ਮਲਾਇਕਾ ਅਤੇ ਅਰਜੁਨ ਦਾ ਰਿਸ਼ਤਾ ਬਹੁਤ ਖਾਸ ਸੀ। ਦੋਵੇਂ ਹਮੇਸ਼ਾ ਇੱਕ-ਦੂਜੇ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਰੱਖਣਗੇ। ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਸ ਮਾਮਲੇ ਵਿੱਚ ਉਹ ਸਨਮਾਨਜਨਕ ਚੁੱਪੀ ਕਾਇਮ ਰੱਖਣਗੇ। ਉਹ ਕਿਸੇ ਨੂੰ ਵੀ ਆਪਣਾ ਰਿਸ਼ਤਾ ਖਰਾਬ ਨਹੀਂ ਕਰਨ ਦੇਣਗੇ। ਇਸਦੇ ਨਾਲ ਹੀ, ਸੂਤਰ ਨੇ ਕਿਹਾ ਕਿ ਉਨ੍ਹਾਂ ਦਾ ਰੋਮਾਂਟਿਕ ਰਿਸ਼ਤਾ ਖਤਮ ਹੋਣ ਦੇ ਬਾਵਜੂਦ ਦੋਨਾਂ ਦੇ ਵਿਚਕਾਰ ਕੋਈ ਦੁਸ਼ਮਣੀ ਨਹੀਂ ਹੈ। ਉਹ ਹਮੇਸ਼ਾ ਇੱਕ ਦੂਜੇ ਦਾ ਆਦਰ ਕਰਨਗੇ।" ਹਾਲਾਂਕਿ, ਮਲਾਇਕਾ ਦੇ ਮੈਨੇਜਰ ਨੇ ਲਗਾਤਾਰ ਇਨ੍ਹਾਂ ਬ੍ਰੇਕਅੱਪ ਦੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਮੈਨੇਜਰ ਨੇ ਅਜਿਹੀਆਂ ਅਟਕਲਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ।