ਚੰਡੀਗੜ੍ਹ: ਪੰਜਾਬੀਆਂ ਦੇ ਦਿਲਾਂ ਦੀ ਧੜਕਣ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਹਿੰਦੀ ਫਿਲਮ 'ਅਮਰ ਸਿੰਘ ਚਮਕੀਲਾ' ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ। ਇਹ ਫਿਲਮ ਪੰਜਾਬ ਦੇ ਸੁਪਰਸਟਾਰ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜਿਸ ਦੀ ਬਹੁਤ ਹੀ ਛੋਟੀ ਉਮਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਸਾਨੂੰ ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਅਤੇ ਬਾਅਦ ਵੀ ਅਜਿਹੀਆਂ ਕਈ ਮਸ਼ਹੂਰ ਹਸਤੀਆਂ ਹਨ, ਜਿਨ੍ਹਾਂ ਦੀ ਇਸੇ ਤਰ੍ਹਾਂ ਗੋਲੀ ਮਾਰ ਕੇ ਜਾਨ ਲੈ ਲਈ ਗਈ ਸੀ। ਅੱਜ ਅਸੀਂ ਇੱਥੇ ਇਨ੍ਹਾਂ ਸਿਤਾਰਿਆਂ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ...।
ਸਿੱਧੂ ਮੂਸੇਵਾਲਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਪਿੰਡ ਜਵਾਹਰਕੇ ਵਿੱਚ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਇਸ ਮੰਦਭਾਗੀ ਘਟਨਾ ਨੇ ਵਿਸ਼ਵ ਪੱਧਰ 'ਤੇ ਉਸ ਦੇ ਪ੍ਰਸ਼ੰਸਕਾਂ ਅਤੇ ਸਰੋਤਿਆਂ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਸੀ। ਇੱਕ-ਦੋ ਨਹੀਂ ਸਗੋਂ ਗਾਇਕ 'ਤੇ 20 ਤੋਂ ਜਿਆਦਾ ਗੋਲੀਆਂ ਚਲਾਈਆਂ ਗਈਆਂ ਸਨ। ਗਾਇਕ ਨੂੰ 'ਲੀਜੈਂਡ', 'ਗੌਟ', 'ਸੇਮ ਬੀਫ', 'ਓਲਡ ਸਕੂਲ' ਵਰਗੇ ਸੁਪਰਹਿੱਟ ਗੀਤਾਂ ਲਈ ਜਾਣਿਆ ਜਾਂਦਾ ਸੀ। ਮੌਤ ਤੋਂ ਬਾਅਦ ਵੀ ਗਾਇਕ ਦੇ ਕਾਫੀ ਸਾਰੇ ਗੀਤ ਰਿਲੀਜ਼ ਹੋ ਚੁੱਕੇ ਹਨ।
- ਮੰਗਣੀ ਤੋਂ ਬਾਅਦ ਅਦਿਤੀ ਰਾਓ ਹੈਦਰੀ ਨੇ ਦਿਖਾਈ ਆਪਣੀ ਪਹਿਲੀ ਝਲਕ, ਅਦਾਕਾਰਾ ਦੀ ਲੁੱਕ ਨੂੰ ਦੇਖ ਕੇ ਫਿਦਾ ਹੋਏ ਪ੍ਰਸ਼ੰਸਕ - Aditi Rao Hydari
- ਸੁਭਾਸ਼ ਚੰਦਰ ਬੋਸ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕਹਿਣ 'ਤੇ ਟ੍ਰੋਲ ਹੋ ਰਹੀ ਕੰਗਨਾ ਰਣੌਤ ਨੇ ਤੋੜੀ ਚੁੱਪ, ਜਾਣੋ ਕੀ ਬੋਲੀ ਅਦਾਕਾਰਾ - kangana ranaut trolled
- ਲਘੂ ਫਿਲਮ 'ਬਿੱਕਰ ਵਿਚੋਲਾ 2' ਦੀ ਸ਼ੂਟਿੰਗ ਹੋਈ ਸ਼ੁਰੂ, ਮਾਲਵਾ 'ਚ ਕੀਤਾ ਜਾ ਰਿਹਾ ਫਿਲਮਾਂਕਣ - BIKER VICHOLA 2
ਅਮਰ ਸਿੰਘ ਚਮਕੀਲਾ: ਉਹ ਮਾਰਚ 1988 ਦੀ ਦੁਖਦ ਦੁਪਹਿਰ ਸੀ, ਜਦੋਂ ਮਹਿਸਮਪੁਰ ਵਿੱਚ ਇੱਕ ਦੁਖਦ ਘਟਨਾ ਵਾਪਰੀ, ਜਦੋਂ ਚਮਕੀਲਾ ਆਪਣੀ ਪਤਨੀ ਅਮਰਜੋਤ ਅਤੇ ਉਨ੍ਹਾਂ ਦੇ ਸਾਥੀਆਂ ਸਮੇਤ ਮੋਟਰਸਾਈਕਲ ਸਵਾਰਾਂ ਦੇ ਇੱਕ ਸਮੂਹ ਦੁਆਰਾ ਹਮਲਾ ਕਰ ਦਿੱਤਾ ਗਿਆ। ਉਹਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਸੀ। ਪੰਜਾਬ ਦੇ ਇਸ ਸ਼ਾਨਦਾਰ ਗਾਇਕ ਦਾ ਜਨਮ 21 ਜੁਲਾਈ 1961 ਨੂੰ ਲੁਧਿਆਣਾ ਨੇੜੇ ਪਿੰਡ ਦੁੱਗਰੀ ਵਿਖੇ ਹੋਇਆ ਸੀ। ਉਸ ਨੂੰ 'ਪੰਜਾਬ ਦੇ ਐਲਵਿਸ' ਵਜੋਂ ਵੀ ਜਾਣਿਆ ਜਾਂਦਾ ਸੀ। ਅੱਜ ਵੀ ਪੰਜਾਬੀਆਂ ਨੂੰ ਚਮਕੀਲਾ ਦੇ ਗੀਤ ਬਹੁਤ ਪਸੰਦ ਹਨ।
ਵਰਿੰਦਰ: ਪੰਜਾਬੀ ਅਦਾਕਾਰ-ਨਿਰਦੇਸ਼ਕ ਵਰਿੰਦਰ ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਬਣ ਗਿਆ ਸੀ। ਉਹ 80 ਦੇ ਦਹਾਕੇ ਵਿੱਚ ਪੰਜਾਬੀ ਫਿਲਮਾਂ ਦਾ ਸਭ ਤੋਂ ਮਸ਼ਹੂਰ ਅਦਾਕਾਰ ਵੀ ਸੀ। ਵਰਿੰਦਰ ਨੇ ਆਪਣੇ ਕਰੀਅਰ 'ਚ ਕਾਫੀ ਸਾਰੀਆਂ ਸ਼ਾਨਦਾਰ ਫਿਲਮਾਂ ਕੀਤੀਆਂ ਸਨ।
ਬਹੁਤ ਘੱਟ ਲੋਕ ਜਾਣਦੇ ਹਨ ਅਦਾਕਾਰ ਵਰਿੰਦਰ ਧਰਮਿੰਦਰ ਦਾ ਚਚੇਰਾ ਭਰਾ ਸੀ। 6 ਦਸੰਬਰ 1988 ਨੂੰ ਵਰਿੰਦਰ ਨੂੰ ਫਿਲਮ ਦੇ ਸੈੱਟ 'ਤੇ ਗੋਲੀ ਮਾਰ ਦਿੱਤੀ ਗਈ ਸੀ। ਮਰਹੂਮ ਅਦਾਕਾਰ ਆਪਣੀ ਮੌਤ ਦੇ ਸਮੇਂ ਸਿਰਫ 40 ਸਾਲ ਦੇ ਸਨ। ਵਰਿੰਦਰ ਨੂੰ ਗੋਲੀ ਕਿਸ ਨੇ ਮਾਰੀ ਇਸ ਦਾ ਅੱਜ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ। ਅਦਾਕਾਰ ਨੇ 'ਧਰਮਜੀਤ', 'ਸੰਤੋ ਬੰਤੋ', 'ਲੰਬੜਦਾਰਨੀ', 'ਸਰਪੰਚ', 'ਬਟਵਾਰਾ', 'ਯਾਰੀ ਜੱਟ ਦੀ' ਵਰਗੀਆਂ ਫਿਲਮਾਂ ਵਿੱਚ ਕੰਨ ਕੀਤਾ ਸੀ।
ਦਿਲਸ਼ਾਦ ਅਖਤਰ: ਪੰਜਾਬੀ ਫਿਲਮਾਂ ਵਿੱਚ ਪਲੇਬੈਕ ਗਾਇਕ ਦੇ ਤੌਰ ਉਤੇ ਮਸ਼ਹੂਰ ਹੋਏ ਦਿਲਸ਼ਾਦ ਅਖਤਰ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਸਨ। ਅਫ਼ਸੋਸ ਦੀ ਗੱਲ ਹੈ ਕਿ 1995 ਵਿੱਚ ਇੱਕ ਸ਼ਰਾਬੀ ਡੀਐਸਪੀ ਨੇ ਉਹਨਾਂ ਨੂੰ ਹੰਸ ਰਾਜ ਹੰਸ ਦਾ ਗੀਤ 'ਨੱਚੀ ਜੋ ਸਾਡੇ ਨਾਲ, ਉਹਨੂੰ ਦਿਲ ਵੀ ਦਿਆਂਗੇ' ਗਾਉਣ ਲਈ ਕਿਹਾ। ਪਰ ਦਿਲਸ਼ਾਦ ਨੇ ਕਿਹਾ ਕਿ ਮੈਂ ਸਿਰਫ਼ ਆਪਣੇ ਗੀਤ ਹੀ ਗਾਉਂਦਾ ਹਾਂ। ਇਨਕਾਰ ਕਰਨ 'ਤੇ ਗੁੱਸੇ 'ਚ ਆਏ ਡੀਐਸਪੀ ਨੇ ਬਾਡੀਗਾਰਡ ਤੋਂ ਬੰਦੂਕ ਖੋਹ ਲਈ ਅਤੇ ਗਾਇਕ ਨੂੰ ਗੋਲੀ ਮਾਰ ਦਿੱਤੀ। ਦਿਲਸ਼ਾਦ ਦੀ ਮੌਕੇ 'ਤੇ ਹੀ ਮੌਤ ਹੋ ਗਈ।