ETV Bharat / entertainment

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਨਜ਼ਰ ਆਉਣਗੇ ਨਵਜੋਤ ਸਿੱਧੂ? ਨਵੇਂ ਐਪੀਸੋਡ ਦਾ ਪ੍ਰੋਮੋ ਆਇਆ ਸਾਹਮਣੇ - The Great Indian Kapil Show Promo - THE GREAT INDIAN KAPIL SHOW PROMO

The Great Indian Kapil Show Promo: 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਨਿਰਮਾਤਾਵਾਂ ਨੇ ਹਾਲ ਹੀ ਵਿੱਚ ਸ਼ੋਅ ਦਾ ਇੱਕ ਨਵਾਂ ਪ੍ਰੋਮੋ ਜਾਰੀ ਕੀਤਾ ਹੈ, ਜਿਸ ਵਿੱਚ ਕਪਿਲ ਸ਼ਰਮਾ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਰੂਪ ਵਿੱਚ ਸ਼ੋਅ ਵਿੱਚ ਧਮਾਲਾਂ ਪਾਉਂਦੇ ਨਜ਼ਰੀ ਪੈ ਰਹੇ ਹਨ।

The Great Indian Kapil Show Promo
The Great Indian Kapil Show Promo
author img

By ETV Bharat Entertainment Team

Published : Apr 3, 2024, 3:53 PM IST

ਚੰਡੀਗੜ੍ਹ: 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਨਿਰਮਾਤਾਵਾਂ ਨੇ ਹਾਲ ਹੀ ਵਿੱਚ ਸ਼ੋਅ ਦਾ ਨਵਾਂ ਪ੍ਰੋਮੋ ਸਾਂਝਾ ਕੀਤਾ ਹੈ, ਜਿਸ 'ਚ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਅਤੇ ਸ਼੍ਰੇਅਸ ਅਈਅਰ ਨੂੰ ਜ਼ੋਰ-ਜ਼ੋਰ ਨਾਲ ਹੱਸਦੇ ਦੇਖਿਆ ਜਾ ਸਕਦਾ ਹੈ। ਇਸ ਸੈਲੀਬ੍ਰਿਟੀ ਟੌਕ ਸ਼ੋਅ ਦੀ ਮੇਜ਼ਬਾਨੀ ਸਟੈਂਡ ਅੱਪ ਕਾਮੇਡੀਅਨ ਕਪਿਲ ਸ਼ਰਮਾ ਕਰ ਰਹੇ ਹਨ।

ਪ੍ਰੋਮੋ ਦੀ ਸ਼ੁਰੂਆਤ ਕ੍ਰਿਸ਼ਨਾ ਅਭਿਸ਼ੇਕ ਦੇ ਰੂਪ ਵਿੱਚ ਇੱਕ ਏਅਰ ਹੋਸਟੈਸ ਵਜੋਂ ਹੁੰਦੀ ਹੈ ਜੋ ਦੋਨਾਂ ਕ੍ਰਿਕਟ ਸਿਤਾਰਿਆਂ ਰੋਹਿਤ ਸ਼ਰਮਾ ਅਤੇ ਸ਼੍ਰੇਅਸ ਅਈਅਰ ਨਾਲ ਫਲਰਟ ਕਰਦੀ ਨਜ਼ਰੀ ਪੈਂਦੀ ਹੈ। ਰੋਹਿਤ ਆਪਣੀ ਟੀਮ ਦੇ ਸਾਥੀਆਂ 'ਤੇ ਮਜ਼ਾਕੀਆ ਢੰਗ ਨਾਲ ਤੰਸ ਕੱਸਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੂੰ 'ਸੁਸਤ ਮੁਰਗੇ' ਕਹਿੰਦੇ ਹਨ, ਜਦੋਂ ਕਿ ਸ਼੍ਰੇਅਸ ਸੀਨੀਅਰ ਖਿਡਾਰੀਆਂ ਦੀਆਂ ਮਨੋਰੰਜਕ ਕਹਾਣੀਆਂ ਸਾਂਝੀਆਂ ਕਰਦਾ ਹੈ।

ਪ੍ਰੋਮੋ 'ਚ ਕ੍ਰਿਕਟਰ ਕਪਿਲ ਅਤੇ ਉਨ੍ਹਾਂ ਦੀ ਟੀਮ ਨਾਲ ਕ੍ਰਿਕਟ ਖੇਡਦੇ ਦਿਖਾਈ ਦੇ ਰਹੇ ਹਨ। ਕਪਿਲ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ, ਜੋ ਆਪਣੇ ਪਿਛਲੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਅਤੇ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਅਰਚਨਾ ਪੂਰਨ ਸਿੰਘ ਦੀ ਥਾਂ 'ਤੇ ਨਜ਼ਰ ਆਏ ਸਨ। ਸ਼ੋਅ 'ਚ ਕਪਿਲ ਅਕਸਰ ਅਰਚਨਾ ਨੂੰ ਸਿੱਧੂ ਦਾ ਨਾਂਅ ਲੈ ਕੇ ਛੇੜਦੇ ਰਹਿੰਦੇ ਹਨ ਅਤੇ ਇਸ ਵਾਰ ਉਹ ਸਿੱਧੂ ਹੋਣ ਦਾ ਦਿਖਾਵਾ ਕਰਦੇ ਹੋਏ ਅਰਚਨਾ ਦੀ ਸੀਟ 'ਤੇ ਬੈਠ ਜਾਂਦੇ ਹਨ।

ਪਿਛਲੇ ਐਪੀਸੋਡ ਵਿੱਚ ਕਪੂਰ ਪਰਿਵਾਰ ਦੇ ਮੈਂਬਰਾਂ ਨੇ ਕਪਿਲ ਸ਼ਰਮਾ ਨਾਲ ਹਲਕੇ-ਫੁਲਕੇ ਪਲ ਸਾਂਝੇ ਕੀਤੇ ਸਨ। ਰਣਬੀਰ ਕਪੂਰ ਉਸ ਸਮੇਂ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੇ ਪਿਤਾ ਮਰਹੂਮ ਅਦਾਕਾਰ ਰਿਸ਼ੀ ਕਪੂਰ ਨੇ ਉਨ੍ਹਾਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਇਆ ਸੀ। ਇਹ ਐਪੀਸੋਡ ਦਿਲ ਨੂੰ ਛੂਹਣ ਵਾਲੇ ਪਲਾਂ ਨਾਲ ਭਰਿਆ ਹੋਇਆ ਸੀ ਕਿਉਂਕਿ ਰਿਧੀਮਾ ਅਤੇ ਰਣਬੀਰ ਨੇ ਆਪਣੇ ਬਚਪਨ ਦੀਆਂ ਲੜਾਈਆਂ ਨੂੰ ਯਾਦ ਕੀਤਾ ਸੀ।

ਇਸ ਵਾਰ ਵੀ ਦਰਸ਼ਕਾਂ ਨੂੰ ਇੱਕ ਮਜ਼ੇਦਾਰ ਐਪੀਸੋਡ ਦੇਖਣ ਨੂੰ ਮਿਲੇਗਾ, ਜਿਸ ਵਿੱਚ ਸੁਨੀਲ ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਦੀ ਨਕਲ ਕਰਦੇ ਹੋਏ ਕਾਫੀ ਮਸਤੀ ਕਰਦੇ ਨਜ਼ਰ ਆਉਣਗੇ। ਵੀਡੀਓ ਦਾ ਕੈਪਸ਼ਨ ਸੀ, 'ਇਹ ਕ੍ਰਿਕਟ ਅਤੇ ਕਾਮੇਡੀ ਦਾ ਕ੍ਰੇਜ਼ੀ ਕੰਬੋ ਹੋਵੇਗਾ, ਜਿਸ ਨੂੰ ਮਿਸ ਕਰਨਾ ਬਹੁਤ ਮੁਸ਼ਕਲ ਹੈ।' ਇਹ ਐਪੀਸੋਡ ਸ਼ਨੀਵਾਰ ਰਾਤ 8 ਵਜੇ Netflix 'ਤੇ ਪ੍ਰਸਾਰਿਤ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.