ਹੈਦਰਾਬਾਦ: ਬਾਲੀਵੁੱਡ ਦੀ ਵਿਵਾਦਿਤ ਕੁਈਨ ਕੰਗਨਾ ਰਣੌਤ ਹੁਣ ਫਿਲਮ ਇੰਡਸਟਰੀ ਤੋਂ ਰਾਜਨੀਤੀ ਵਿੱਚ ਕੁੱਦ ਪਈ ਹੈ। ਕੰਗਨਾ 2024 ਦੀਆਂ ਲੋਕ ਸਭਾ ਚੋਣਾਂ ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਜੱਦੀ ਸ਼ਹਿਰ ਮੰਡੀ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਲੜੇਗੀ। ਜਿਵੇਂ ਹੀ ਕੰਗਨਾ ਨੇ ਭਾਜਪਾ 'ਚ ਸ਼ਾਮਲ ਹੋ ਕੇ ਲੋਕ ਸਭਾ ਟਿਕਟ ਹਾਸਲ ਕੀਤੀ, ਉਹ ਵਿਵਾਦਾਂ 'ਚ ਘਿਰ ਗਈ।
ਕੰਗਨਾ ਨੇ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੂੰ ਕਾਂਗਰਸ 'ਚ ਸ਼ਾਮਲ ਹੋਣ 'ਤੇ 'ਸਾਫਟ ਪੋਰਨ ਸਟਾਰ' ਕਿਹਾ ਸੀ। ਹੁਣ ਜਦੋਂ ਕੰਗਨਾ ਰਣੌਤ ਰਾਜਨੀਤੀ 'ਚ ਆਈ ਤਾਂ ਵਿਰੋਧੀ ਧਿਰ ਨੇ ਉਨ੍ਹਾਂ 'ਤੇ ਹਮਲਾ ਬੋਲ ਦਿੱਤਾ। ਅਜਿਹੇ 'ਚ ਕੰਗਨਾ ਨੇ ਉਰਮਿਲਾ ਮਾਤੋਂਡਕਰ 'ਤੇ ਦਿੱਤੇ ਆਪਣੇ ਵਿਵਾਦਿਤ ਬਿਆਨ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਬਾਲੀਵੁੱਡ ਦੀ ਬੇਬੀ ਡੌਲ ਸੰਨੀ ਲਿਓਨ ਨੂੰ ਵੀ ਇਸ 'ਚ ਘਸੀਟਿਆ ਹੈ।
ਆਖਿਰ ਕੀ ਬੋਲੀ ਕੰਗਨਾ: ਕੰਗਨਾ ਰਣੌਤ ਹਾਲ ਹੀ ਵਿੱਚ ਇੱਕ ਮੀਡੀਆ ਇਵੈਂਟ ਵਿੱਚ ਸ਼ਾਮਲ ਹੋਈ ਸੀ। ਇੱਥੇ ਉਸ ਨੇ ਰਾਜਨੀਤੀ 'ਚ ਆਪਣੀ ਐਂਟਰੀ ਅਤੇ ਉਰਮਿਲਾ 'ਤੇ ਦਿੱਤੇ ਆਪਣੇ 'ਘਿਨਾਉਣੇ' ਬਿਆਨ 'ਤੇ ਵੀ ਚੁੱਪੀ ਤੋੜੀ। ਕੰਗਨਾ ਨੇ ਖੁੱਲ੍ਹ ਕੇ ਪੁੱਛਿਆ ਕਿ ਕੀ ਸਾਫਟ ਪੋਰਨ ਜਾਂ ਪੋਰਨ ਸਟਾਰ ਬੁਰਾ ਸ਼ਬਦ ਹੈ? ਨਹੀਂ...ਇਹ ਇਤਰਾਜ਼ਯੋਗ ਨਹੀਂ ਹੈ। ਇਹ ਸਿਰਫ਼ ਇੱਕ ਸ਼ਬਦ ਹੈ, ਜਿਸ ਨੂੰ ਸਮਾਜ ਵਿੱਚ ਕੋਈ ਥਾਂ ਨਹੀਂ ਮਿਲੀ। ਸੰਨੀ ਲਿਓਨ ਨੂੰ ਪੁੱਛੋ ਕਿ ਸਾਡੇ ਦੇਸ਼ ਵਿੱਚ ਪੋਰਨ ਸਟਾਰਾਂ ਨੂੰ ਕਿੰਨਾ ਸਨਮਾਨ ਮਿਲਦਾ ਹੈ।
- ਨਹੀਂ ਰੁਕ ਰਿਹਾ ਕੰਗਨਾ ਬਨਾਮ ਸੁਪ੍ਰਿਆ ਵਿਵਾਦ, ਹੁਣ ਕੰਗਨਾ ਦੀ ਉਰਮਿਲਾ ਮਾਤੋਂਡਕਰ 'ਤੇ ਕੀਤੀ ਪੁਰਾਣੀ ਟਿੱਪਣੀ ਦੀ ਹੋਈ ਐਂਟਰੀ - Kangana Ranaut Supriya Srinate row
- ਮੰਡੀ ਤੋਂ ਲੋਕ ਸਭਾ ਟਿਕਟ ਮਿਲਣ ਤੋਂ ਬਾਅਦ ਬੋਲੀ ਕੰਗਨਾ ਰਣੌਤ, ਕਿਹਾ-ਸਨਮਾਨਿਤ ਮਹਿਸੂਸ ਕਰ ਰਹੀ ਹਾਂ - Kangana Ranaut Joins BJP
- ਭਾਜਪਾ ਨੇ ਮੰਡੀ ਤੋਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ, ਕਾਂਗੜਾ ਤੋਂ ਡਾ. ਰਾਜੀਵ ਭਾਰਦਵਾਜ ਨੂੰ ਦਿੱਤੀ ਟਿਕਟ - Lok Sabha Elections 2024
ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਸ਼ੁਰੂ ਤੋਂ ਹੀ ਬੀਜੇਪੀ ਦਾ ਸਮਰਥਨ ਕਰਦੀ ਆ ਰਹੀ ਹੈ ਅਤੇ ਅਜਿਹਾ ਕਰਨ ਲਈ ਉਹ ਸੋਸ਼ਲ ਮੀਡੀਆ 'ਤੇ ਰੋਜ਼ਾਨਾ ਟ੍ਰੋਲ ਹੋ ਜਾਂਦੀ ਹੈ। ਕਈ ਯੂਜ਼ਰਸ ਕੰਗਨਾ ਨੂੰ ਲੈ ਕੇ ਅਸ਼ਲੀਲ ਸ਼ਬਦ ਵੀ ਕਹਿ ਰਹੇ ਹਨ। ਇਸ ਦੇ ਨਾਲ ਹੀ ਕੰਗਨਾ ਵੀ ਬਦਲੇ 'ਚ ਯੂਜ਼ਰਸ ਨੂੰ ਜਵਾਬ ਦੇਣਾ ਨਹੀਂ ਭੁੱਲਦੀ।