ਫਰੀਦਕੋਟ: ਪੰਜਾਬੀ ਸੱਭਿਆਚਾਰ ਅਤੇ ਮਿਆਰੀ ਗਾਇਕੀ ਨੂੰ ਹੁਲਾਰਾਂ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਲੋਕ ਗਾਇਕ ਹਰਿੰਦਰ ਸੰਧੂ ਅਪਣਾ ਨਵਾਂ ਗੀਤ 'ਮੈਥ ਵਾਲੀ ਮੈਡਮ' ਲੈ ਕੇ ਸਰੋਤਿਆ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਇਨ੍ਹਾਂ ਦੀ ਬੇਹਤਰੀਣ ਗਾਇਨ ਸ਼ੈਲੀ ਦਾ ਇਜ਼ਹਾਰ ਕਰਵਾਉਂਦਾ ਇਹ ਟ੍ਰੈਕ ਅੱਜ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾਵੇਗਾ।
ਹਰਿੰਦਰ ਸੰਧੂ ਵੱਲੋ ਅਪਣੇ ਘਰੇਲੂ ਸੰਗ਼ੀਤਕ ਲੇਬਲ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਨੂੰ ਅਵਾਜ਼ਾਂ ਹਰਿੰਦਰ ਸੰਧੂ ਅਤੇ ਅਮਨ ਧਾਲੀਵਾਲ ਦੁਆਰਾ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਸੰਗ਼ੀਤ ਦਵਿੰਦਰ ਸਿੰਘ ਵੱਲੋ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਵੀ ਕਈ ਗੀਤਾਂ ਦੀ ਸੰਗ਼ੀਤਬਧਤਾ ਕਰ ਚੁੱਕੇ ਹਨ। ਪੁਰਾਤਨ ਸੰਗ਼ੀਤ ਦੇ ਉਮਦਾ ਸਾਂਚੇ ਅਧੀਨ ਤਿਆਰ ਕੀਤੇ ਇਸ ਗੀਤ ਦੇ ਬੋਲਾਂ ਅਤੇ ਕੰਪੋਜੀਸ਼ਨ ਦੀ ਸਿਰਜਨਾਂ ਵੀ ਹਰਿੰਦਰ ਸੰਧੂ ਵੱਲੋ ਖੁਦ ਕੀਤੀ ਗਈ ਹੈ।
ਗੀਤ 'ਮੈਥ ਵਾਲੀ ਮੈਡਮ' ਅੱਜ ਸ਼ਾਮ ਨੂੰ ਹੋਵੇਗਾ ਰਿਲੀਜ਼
ਨਵੇ ਸਾਲ ਦੇ ਪਹਿਲੇ ਦਿਨ ਯਾਨੀ ਕਿ ਅੱਜ ਸ਼ਾਮ 5.00 ਵਜੇ ਗੀਤ 'ਮੈਥ ਵਾਲੀ ਮੈਡਮ' ਨੂੰ ਉਹ ਆਪਣੇ ਸ਼ੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਜਾਰੀ ਕਰਨਗੇ। ਇਸ ਗੀਤ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਵਿੱਕੀ ਬਾਲੀਵੁੱਡ ਨੇ ਕੀਤਾ ਹੈ। ਹਾਲ ਹੀ ਵਿੱਚ ਰਿਲੀਜ਼ ਕੀਤੇ ਆਪਣੇ ਗੀਤ 'ਪ੍ਰੋਹੁਣਾ' ਨੂੰ ਲੈ ਕੇ ਵੀ ਇੰਨੀ ਦਿਨੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਗਾਇਕ ਹਰਿੰਦਰ ਸੰਧੂ ਦਾ ਪੰਜਾਬ ਦੇ ਠੇਠ ਦੇਸੀ ਰੰਗਾਂ ਵਿੱਚ ਰੰਗਿਆਂ ਇਹ ਗਾਣਾ ਵੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਵੇਗਾ।
ਇਹ ਵੀ ਪੜ੍ਹੋ:-