ਚੰਡੀਗੜ੍ਹ: 'ਹਾਈ ਰੇਟਡ ਗੱਬਰੂ', 'ਲਾਹੌਰ' ਅਤੇ 'ਨੱਚ ਮੇਰੀ ਰਾਣੀ' ਵਰਗੇ ਅਣਗਿਣਤ ਗੀਤ ਗਾ ਚੁੱਕੇ ਗਾਇਕ ਗੁਰੂ ਰੰਧਾਵਾ ਹੁਣ ਨਵੀਂ ਭੂਮਿਕਾ ਨਿਭਾਉਣ ਲਈ ਤਿਆਰ ਹਨ। ਉਹ ਜਲਦ ਹੀ ਫਿਲਮ 'ਕੁਛ ਖੱਟਾ ਹੋ ਜਾਏ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ ਵਿੱਚ ਉਨ੍ਹਾਂ ਨਾਲ ਸਾਈ ਐਮ ਮਾਂਜਰੇਕਰ ਮੁੱਖ ਭੂਮਿਕਾ ਵਿੱਚ ਨਜ਼ਰੀ ਪਏਗੀ।
ਤੁਹਾਨੂੰ ਦੱਸ ਦਈਏ ਕਿ 'ਕੁਛ ਖੱਟਾ ਹੋ ਜਾਏ' ਇੱਕ ਪਰਿਵਾਰਕ ਮਨੋਰੰਜਕ ਫਿਲਮ ਹੈ, ਜਿਸ 'ਚ ਅਨੁਪਮ ਖੇਰ ਅਤੇ ਇਲਾ ਅਰੁਣ ਵੀ ਨਜ਼ਰ ਆਉਣਗੇ। ਹੁਣ ਇਸ ਦੇ ਮੇਕਰਸ ਨੇ ਫਿਲਮ ਦਾ ਟੀਜ਼ਰ ਸ਼ੇਅਰ ਕੀਤਾ ਹੈ।
ਉਲੇਖਯੋਗ ਹੈ ਕਿ ਗਾਇਕ ਗੁਰੂ ਰੰਧਾਵਾ ਹੁਣ ਤੱਕ ਆਪਣੀ ਆਵਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਚੁੱਕੇ ਹਨ। ਅਜਿਹੇ 'ਚ ਉਨ੍ਹਾਂ ਦੇ ਪ੍ਰਸ਼ੰਸਕ ਫਿਲਮ ਬਾਰੇ ਸੁਣ ਕੇ ਕਾਫੀ ਉਤਸ਼ਾਹਿਤ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ 'ਕੁਛ ਖੱਟਾ ਹੋ ਜਾਏ' ਦਾ ਮਜ਼ਾਕੀਆ ਟੀਜ਼ਰ ਸ਼ੇਅਰ ਕੀਤਾ ਹੈ।
- ਆਪਣੇ ਨਵੇਂ ਗੀਤ 'ਚ ਗੁਰੂ ਰੰਧਾਵਾ ਨਾਲ ਰੁਮਾਂਟਿਕ ਹੋਈ ਸ਼ਹਿਨਾਜ਼ ਗਿੱਲ, ਦੇਖੋ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ
- Guru Randhawa And Shehnaaz Gill Video: ਗੁਰੂ ਰੰਧਾਵਾ ਨਾਲ ਮਸਤੀ ਕਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਪ੍ਰਸ਼ੰਸਕ ਬੋਲੇ-Lovely
- Punjabi Film Shahkot: ਇਸ ਵੱਡੀ ਪੰਜਾਬੀ ਫਿਲਮ ਦਾ ਹਿੱਸਾ ਬਣੇ ਗੁਰੂ ਰੰਧਾਵਾ, ਪੰਜਾਬੀ ਸਮੇਤ ਇੰਨਾ ਭਾਸ਼ਾਵਾਂ ਵਿੱਚ ਹੋਏਗੀ ਰਿਲੀਜ਼
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਫਿਲਮ ਪਿਆਰ ਦੇ ਮਹੀਨੇ ਦੀ 16 ਤਾਰੀਖ ਨੂੰ ਰਿਲੀਜ਼ ਹੋਵੇਗੀ। ਗਾਇਕ ਨੇ ਕੈਪਸ਼ਨ ਵਿੱਚ ਲਿਖਿਆ, 'ਇੱਕ ਪ੍ਰੇਮ ਕਹਾਣੀ ਜੋ ਕੈਂਡੀ ਵਰਗੀ ਮਿੱਠੀ ਹੈ, ਸਿਰਫਿਰੇ ਮਜਨੂੰ ਦੀਆਂ ਹਰਕਤਾਂ ਅਤੇ ਸੁੰਦਰ ਲੈਲਾ ਦੇ ਸੁਹਜ ਦੇ ਇੱਕ ਮੋੜ ਨਾਲ ਭਾਵਨਾਵਾਂ, ਡਰਾਮੇ ਅਤੇ ਬਹੁਤ ਸਾਰੇ ਮਜ਼ੇਦਾਰ ਰੋਲਰਕੋਸਟਰ ਰਾਈਡ 'ਤੇ ਸਾਡੇ ਨਾਲ ਸ਼ਾਮਲ ਹੋਵੋ। 'ਕੁਛ ਖੱਟਾ ਹੋ ਜਾਏ' 16 ਫਰਵਰੀ, 2024 ਨੂੰ ਸਿਨੇਮਾਘਰਾਂ ਵਿੱਚ ਆਏਗੀ।'
ਇਸ ਤੋਂ ਅੱਗੇ ਉਨ੍ਹਾਂ ਨੇ ਇੱਕ ਹੋਰ ਪੋਸਟ ਕੀਤੀ ਸੀ ਅਤੇ ਲਿਖਿਆ ਸੀ, 'ਇੱਕ ਅਦਾਕਾਰ ਵਜੋਂ ਮੇਰਾ ਸਫ਼ਰ 16 ਫਰਵਰੀ ਤੋਂ ਸ਼ੁਰੂ ਹੁੰਦਾ ਹੈ। ਮੈਂ ਹਮੇਸ਼ਾ ਵਾਂਗ ਤੁਹਾਡਾ ਆਸ਼ੀਰਵਾਦ ਅਤੇ ਪਿਆਰ ਅਤੇ ਸਹਿਯੋਗ ਚਾਹੁੰਦਾ ਹਾਂ। ਇਸਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰੋ ਅਤੇ 'ਕੁਛ ਖੱਟਾ ਹੋ ਜਾਏ' ਬਾਰੇ ਗੱਲ ਫੈਲਾਓ...ਧੰਨਵਾਦ ਅਨੁਪਮ ਖੇਰ ਸਰ ਤੁਹਾਡੇ ਮਾਰਗਦਰਸ਼ਨ ਅਤੇ ਪਿਆਰ ਲਈ ਹਮੇਸ਼ਾ। ਤੁਹਾਡੇ ਨਾਲ ਸਕ੍ਰੀਨ ਸ਼ੇਅਰ ਕਰਨਾ ਇੱਕ ਸੁਪਨਾ ਸਾਕਾਰ ਹੋਣਾ ਹੈ। ਤੁਹਾਨੂੰ ਸਭ ਨੂੰ 16 ਫਰਵਰੀ 2024 ਨੂੰ ਫਿਲਮਾਂ ਵਿੱਚ ਮਿਲਦੇ ਹਾਂ।'
ਫਿਲਮ ਕਦੋਂ ਹੋਵੇਗੀ ਰਿਲੀਜ਼: ਗੁਰੂ ਰੰਧਾਵਾ ਅਤੇ ਸਾਈ ਐਮ ਮਾਂਜਰੇਕਰ ਫਿਲਮ 'ਕੁਛ ਖੱਟਾ ਹੋ ਜਾਏ' ਦਾ ਨਿਰਦੇਸ਼ਨ ਜੀ ਅਸ਼ੋਕ ਦੁਆਰਾ ਕੀਤਾ ਗਿਆ ਹੈ। ਜਦਕਿ ਇਸ ਨੂੰ ਅਮਿਤ ਅਤੇ ਲਵੀਨਾ ਭਾਟੀਆ ਨੇ ਪ੍ਰੋਡਿਊਸ ਕੀਤਾ ਹੈ। ਇਹ ਫਿਲਮ 16 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।