ETV Bharat / entertainment

ਨਵਾਜ਼ੁਦੀਨ ਸਿਦੀਕੀ ਦੀ ਨਵੀਂ ਫ਼ਿਲਮ ਦਾ ਹਿੱਸਾ ਬਣੇ ਅਦਾਕਾਰ ਗੈਵੀ ਚਾਹਲ, ਲੀਡਿੰਗ ਰੋਲ 'ਚ ਆਉਣਗੇ ਨਜ਼ਰ - NAWAZUDDIN SIDDIQUI UPCOMING MOVIE

ਨਵਾਜ਼ੁਦੀਨ ਸਿਦੀਕੀ ਦੀ ਆਉਣ ਵਾਲੀ ਫਿਲਮ ਵਿੱਚ ਅਦਾਕਾਰ ਗੈਵੀ ਚਾਹਲ ਵੀ ਨਜ਼ਰ ਆਉਣਗੇ।

NAWAZUDDIN SIDDIQUI UPCOMING MOVIE
NAWAZUDDIN SIDDIQUI UPCOMING MOVIE (ETV Bharat)
author img

By ETV Bharat Entertainment Team

Published : Nov 6, 2024, 7:14 PM IST

ਫਰੀਦਕੋਟ: ਪੰਜਾਬੀ ਸਿਨੇਮਾਂ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਅਦਾਕਾਰ ਗੈਵੀ ਚਾਹਲ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਵੀ ਪੜਾਅ ਦਰ ਪੜਾਅ ਮਜ਼ਬੂਤ ਪੈੜਾ ਸਿਰਜਦੇ ਜਾ ਰਹੇ ਹਨ। ਹੁਣ ਅਦਾਕਾਰ ਗੈਵੀ ਚਾਹਲ ਆਪਣੀ ਆਉਣ ਵਾਲੀ ਨਵੀਂ ਹਿੰਦੀ ਫ਼ਿਲਮ ਵਿੱਚ ਨਵਾਜ਼ੁਦੀਨ ਸਿਦੀਕੀ ਨਾਲ ਅਹਿਮ ਭੂਮਿਕਾ ਨਿਭਾਉੰਦੇ ਨਜ਼ਰ ਆਉਣਗੇ।

ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਪਹਿਲੇ ਸ਼ਡਿਊਲ ਅਧੀਨ ਫਿਲਮਾਂਈ ਗਈ ਇਸ ਫ਼ਿਲਮ ਵਿੱਚ ਕਾਫ਼ੀ ਚੁਣੌਤੀਪੂਰਨ ਕਿਰਦਾਰ ਅਦਾ ਕਰ ਰਹੇ ਅਦਾਕਾਰ ਗੈਵੀ ਚਾਹਲ ਅਨੁਸਾਰ, ਬਾਲੀਵੁੱਡ ਦੇ ਵਰਸਟਾਈਲ ਅਤੇ ਦਿਗਜ਼ ਅਦਾਕਾਰ ਨਵਾਜ਼ੁਦੀਨ ਸਿਦੀਕੀ ਦੀ ਫ਼ਿਲਮ ਦਾ ਹਿੱਸਾ ਬਣਨਾ ਅਤੇ ਉਨ੍ਹਾਂ ਨਾਲ ਖਾਸ ਰੋਲ ਅਦਾ ਕਰਨਾ ਉਨ੍ਹਾਂ ਲਈ ਮਾਣ ਭਰੇ ਪਲ ਰਹੇ ਹਨ, ਜਿਸ ਦੌਰਾਨ ਉਨ੍ਹਾਂ ਦਾ ਭਰਪੂਰ ਪਿਆਰ ਅਤੇ ਸਨੇਹ ਵੀ ਉਨਾਂ ਨੂੰ ਮਿਲਿਆ ਹੈ।

ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ 'ਟਾਈਗਰ 3' ਵਿੱਚ ਵੀ ਅਹਿਮ ਕਿਰਦਾਰ ਦੁਆਰਾ ਦਰਸ਼ਕਾਂ ਵੱਲੋ ਕਾਫ਼ੀ ਸਰਾਹੇ ਗਏ ਅਦਾਕਾਰ ਗੈਵੀ ਚਾਹਲ ਬਹੁ ਚਰਚਿਤ ਸੀਕੁਅਲ ਸੀਰੀਜ਼ ਦੀਆਂ ਫਿਲਮਾਂ 'ਟਾਈਗਰ ਜਿੰਦਾ ਹੈ', 'ਏਕ ਥਾ ਟਾਈਗਰ' ਤੋਂ ਇਲਾਵਾ ਕਈ ਹੋਰ ਬਿੱਗ ਸੈੱਟਅੱਪ ਹਿੰਦੀ ਫਿਲਮਾਂ 'ਤੋਰਬਾਜ', 'ਵੀਰੇ ਦੀ ਵੈਡਿੰਗ', 'ਚਿਕਨ ਬਰਿਆਨੀ 2', 'ਹੰਟਡ ਹਿਲਜ', 'ਡੁਬਕੀ' ਵਿੱਚ ਵੀ ਪ੍ਰਭਾਵਸ਼ਾਲੀ ਭੂਮਿਕਾਵਾਂ ਨਿਭਾ ਚੁੱਕੇ ਹਨ।

ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਟੈਲੀਵਿਜ਼ਨ ਦੀ ਦੁਨੀਆ ਵਿੱਚ ਵੀ ਅਪਣੀ ਮੌਜ਼ੂਦਗੀ ਦਾ ਇਜ਼ਹਾਰ ਕਰਵਾ ਰਹੇ ਅਦਾਕਾਰ ਗੈਵੀ ਚਾਹਲ ਇੰਨੀ ਦਿਨੀ ਅਪਣੇ ਹੋਮ ਪ੍ਰੋਡੋਕਸ਼ਨ ਵੱਲੋ ਬਣਾਈ ਜਾ ਰਹੀ ਹਿੰਦੀ ਫਿਲਮ 'ਸਟੇਟ ਵਰਸਿਸ ਸੋਲਜ਼ਰ' ਨੂੰ ਆਖਰੀ ਛੋਹਾਂ ਦੇ ਰਹੇ ਹਨ, ਜਿਸ ਵਿੱਚ ਅਦਾਕਾਰ ਆਰਮੀ ਅਫਸਰ ਦੇ ਰੋਲ ਵਿੱਚ ਦਿਖਾਈ ਦੇਣਗੇ। ਉਨ੍ਹਾਂ ਦੀ ਇਸ ਬੇਹਤਰੀਣ ਫ਼ਿਲਮ ਦਾ ਲੇਖਣ ਅਤੇ ਨਿਰਦੇਸ਼ਨ ਇੰਦਰ ਵੱਲੋ ਕੀਤਾ ਗਿਆ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.