ਲੁਧਿਆਣਾ: ਪੰਜਾਬ ਵਿੱਚ ਕਾਲੇ ਦੌਰ ਨੂੰ ਅਕਸਰ ਹੀ ਪੰਜਾਬ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਜਦੋਂ ਫਰੋਲਿਆ ਜਾਂਦਾ ਹੈ ਤਾਂ ਕਈਆਂ ਦੇ ਜ਼ਖਮ ਅੱਲੇ ਹੋ ਜਾਂਦੇ ਹਨ। ਹੁਣ ਕਾਲੇ ਦੌਰ ਦੌਰਾਨ ਬੇਕਸੂਰਾਂ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲਿਆਂ ਨੂੰ ਉਜਾਗਰ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਉਤੇ ਅਧਾਰਿਤ ਫਿਲਮ 'ਪੰਜਾਬ 95' ਬਣੀ ਹੈ, ਜਿਸ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਛਿੜ ਗਿਆ ਹੈ ਅਤੇ ਫਿਲਮ ਦਾ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਵਿੱਚ ਮੁੱਖ ਭੂਮਿਕਾ ਗਲੋਬਲ ਸਟਾਰ ਦਿਲਜੀਤ ਦੁਸਾਂਝ ਨਿਭਾ ਰਹੇ ਹਨ। ਜਿਨ੍ਹਾਂ ਵੱਲੋਂ ਫਿਲਮ 'ਪੰਜਾਬ 1984' ਵਿੱਚ ਵੀ ਮੁੱਖ ਭੂਮਿਕਾ ਅਦਾ ਕੀਤੀ ਗਈ ਸੀ ਅਤੇ ਪਰਦੇ ਉਤੇ ਆਪਣੇ ਕਿਰਦਾਰ ਦੇ ਨਾਲ ਦਿਲਜੀਤ ਦੁਸਾਂਝ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ ਸਨ।
ਹੁਣ ਈਟੀਵੀ ਭਾਰਤ ਨੇ ਇਸ ਫਿਲਮ ਨੂੰ ਲੈ ਕੇ ਸੈਂਸਰ ਬੋਰਡ ਦੇ ਸਾਲ 2009 ਤੋਂ ਲੈ ਕੇ 2014 ਤੱਕ ਮੈਂਬਰ ਰਹੇ ਅਮਰਜੀਤ ਟਿੱਕਾ ਨਾਲ ਖਾਸ ਗੱਲਬਾਤ ਕੀਤੀ ਹੈ, ਇਸ ਦੌਰਾਨ ਅਮਰਜੀਤ ਟਿੱਕਾ ਨੇ ਕਈ ਅਹਿਮ ਖੁਲਾਸੇ ਕੀਤੇ ਅਤੇ ਕਿਹਾ ਹੈ ਕਿ ਜਦੋਂ ਦਿਲਜੀਤ ਦੁਸਾਂਝ ਦੀ 'ਪੰਜਾਬ 1984' ਫਿਲਮ ਬਣੀ ਸੀ ਤਾਂ ਉਦੋਂ ਵੀ ਫਿਲਮ ਦਾ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਪਰ ਅਸੀਂ ਇਸ ਫਿਲਮ ਨੂੰ ਰਿਲੀਜ਼ ਕਰਵਾਇਆ ਸੀ।
ਅੱਗੇ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ, ਜੋ ਪੰਜਾਬ ਦੇ ਇਤਿਹਾਸ ਨੂੰ ਪੰਜਾਬ ਦੇ ਵਿੱਚ ਕਾਲੇ ਦੌਰ ਨੂੰ ਦਰਸਾਉਂਦੀਆਂ ਹਨ, ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਦਾ ਇੱਕ ਬਹੁਤ ਵੱਡਾ ਰੋਲ ਰਿਹਾ ਹੈ, ਜਿਸ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਜਾਣਨਾ ਬਹੁਤ ਜ਼ਰੂਰੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੀ ਮੌਤ ਦਾ ਅੱਜ ਵੀ ਭੇਦ ਹੈ, ਅੱਜ ਤੱਕ ਉਨ੍ਹਾਂ ਦੀ ਮੌਤ ਕਿਵੇਂ ਹੋਈ, ਉਨ੍ਹਾਂ ਨੂੰ ਕਿਸ ਨੇ ਕਤਲ ਕੀਤਾ ਜਾਂ ਕਿਵੇਂ ਉਹ ਗਾਇਬ ਹੋਏ...ਇਸ ਸਭ ਬਾਰੇ ਕੋਈ ਵੀ ਜਾਂਚ ਪੜਤਾਲ ਪੂਰੀ ਨਹੀਂ ਹੋ ਸਕੀ। ਉਨ੍ਹਾਂ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਬਾਰੇ ਵੀ ਵੱਖ-ਵੱਖ ਚਰਚਾਵਾਂ ਹਨ, ਕਹਾਣੀਆਂ ਹਨ, ਮੈਨੂੰ ਉਮੀਦ ਹੈ ਕਿ ਇਸ ਫਿਲਮ ਦੇ ਰਾਹੀਂ ਕਾਫੀ ਕੁਝ ਸਾਫ ਹੋਵੇਗਾ ਅਤੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਜਸਵੰਤ ਸਿੰਘ ਖਾਲੜਾ ਦਾ ਰੋਲ ਅਤੇ ਨਾਲ ਹੀ ਉਨ੍ਹਾਂ ਦੀ ਮੌਤ ਦੇ ਰਹੱਸ ਬਾਰੇ ਵੀ ਜਾਣਕਾਰੀ ਮਿਲੇਗੀ।
ਕੌਣ ਸਨ ਜਸਵੰਤ ਸਿੰਘ ਖਾਲੜਾ: ਜਸਵੰਤ ਸਿੰਘ ਖਾਲੜਾ ਪੰਜਾਬ ਦੇ ਇੱਕ ਮਨੁੱਖੀ ਅਧਿਕਾਰਾਂ ਦੇ ਐਕਟੀਵਿਸਟ ਸਨ, ਪੰਜਾਬ ਵਿੱਚ ਪੁਲਿਸ ਨੇ ਹਜ਼ਾਰਾਂ ਅਣਪਛਾਤੇ ਲੋਕਾਂ ਨੂੰ ਅਗਵਾ, ਕਤਲ ਅਤੇ ਸਸਕਾਰ ਕਰਨ ਦੇ ਸਬੂਤਾਂ ਨੂੰ ਸਾਹਮਣੇ ਲਿਆਉਣ ਵਿੱਚ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਅਹਿਮ ਸੀ।
ਉਲੇਖਯੋਗ ਹੈ ਕਿ ਹਨੀ ਤ੍ਰੇਹਨ ਦੀ ਆਉਣ ਵਾਲੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਪੰਜਾਬ 95' 'ਚ ਦਿਲਜੀਤ ਦੁਸਾਂਝ ਦੀ ਅਦਾਕਾਰੀ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਸ਼ਨ ਨੂੰ ਲੈ ਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਂਸਰ ਬੋਰਡ ਨੇ ਫਿਲਮ ਦੇ 85 ਸੀਨ ਕੱਟ ਕੀਤੇ ਹਨ।
- ਨਵੀਂ ਪੰਜਾਬੀ ਫਿਲਮ 'ਕਾਂਸਟੇਬਲ ਹਰਜੀਤ ਕੌਰ' ਦਾ ਹੋਇਆ ਐਲਾਨ, ਸਿਮਰਨਜੀਤ ਸਿੰਘ ਹੁੰਦਲ ਕਰਨਗੇ ਨਿਰਦੇਸ਼ਨ - Film Constable Harjeet Kaur
- 'ਬਿੱਗ ਬੌਸ ਓਟੀਟੀ 3' ਨੂੰ ਬੈਨ ਕਰਵਾਉਣ ਦੀ ਉੱਠੀ ਮੰਗ, ਅਰਮਾਨ-ਕ੍ਰਿਤਿਕਾ ਦੀ ਇਸ ਹਰਕਤ 'ਤੇ ਸ਼ਿਵ ਸੈਨਾ ਆਗੂ ਨੇ ਉਠਾਈ ਆਵਾਜ਼ - Bigg Boss OTT 3
- ਖੁਸ਼ਖਬਰੀ!...'ਬੈਡ ਨਿਊਜ਼' ਨੂੰ ਸਸਤੇ 'ਚ ਸਿਨੇਮਾਘਰਾਂ ਵਿੱਚ ਦੇਖਣ ਦਾ ਸੁਨਿਹਰੀ ਮੌਕਾ, ਹੁਣ ਮਿਲੇਗੀ ਇੱਕ ਨਾਲ ਇੱਕ ਟਿਕਟ ਫ੍ਰੀ - bad newz