ਚੰਡੀਗੜ੍ਹ: ਨਿਰਦੇਸ਼ਕ ਇਮਤਿਆਜ਼ ਅਲੀ ਦੀ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਫਿਲਮ 'ਚਮਕੀਲਾ' ਨਾਲ ਬਾਲੀਵੁੱਡ ਦੇ ਮਸ਼ਹੂਰ ਅਤੇ ਦਿੱਗਜ ਨਿਰਮਾਤਾ ਰਾਹੁਲ ਮਿੱਤਰਾ ਇੱਕ ਪ੍ਰਭਾਵੀ ਸਿਨੇਮਾ ਸ਼ੁਰੂਆਤ ਵੱਲ ਵਧਣ ਜਾ ਰਹੇ ਹਨ, ਜੋ ਇਸ ਨੈੱਟਫਲਿਕਸ 'ਤੇ ਆਨ ਸਟ੍ਰੀਮ ਹੋਣ ਜਾ ਰਹੀ ਇਸ ਸੰਗੀਤਕ-ਡਰਾਮਾ ਫਿਲਮ ਵਿੱਚ ਮਹੱਤਵਪੂਰਨ ਅਤੇ ਕੈਮਿਓ ਰੋਲ ਅਦਾ ਕਰਦੇ ਨਜ਼ਰੀ ਪੈਣਗੇ।
'ਵਿੰਡੋ ਸੀਟ ਫਿਲਮ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਦਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਲੀਡਿੰਗ ਕਿਰਦਾਰ ਪਲੇ ਕਰ ਰਹੇ ਹਨ, ਜੋ ਇਸ ਬਾਇਓਪਿਕ ਫਿਲਮ ਵਿੱਚ ਪੰਜਾਬ ਦੀ ਮਸ਼ਹੂਰ ਜੋੜੀ ਰਹੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦੇ ਰੋਲਜ਼ ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਮਹੱਤਵਪੂਰਨ ਭੂਮਿਕਾ ਨਾਲ ਆਪਣੀ ਸ਼ਾਨਦਾਰ ਉਪਸਥਿਤੀ ਦਰਜ ਕਰਵਾਉਣਗੇ ਨਿਰਮਾਤਾ ਰਾਹੁਲ ਮਿੱਤਰਾ।
ਮੂਲ ਰੂਪ ਵਿੱਚ ਦਿੱਲੀ ਸੰਬੰਧਤ ਨਿਰਮਾਤਾ ਰਾਹੁਲ ਮਿੱਤਰਾ ਹਿੰਦੀ ਫਿਲਮ ਇੰਡਸਟਰੀ ਦੇ ਉੱਚ ਕੋਟੀ ਨਿਰਮਾਤਾਵਾਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਹਨ, ਜਿੰਨਾਂ ਵੱਲੋਂ ਨਿਰਮਤ ਕੀਤੀਆਂ ਕਈ ਫਿਲਮਾਂ ਕਾਮਯਾਬੀ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਸਫ਼ਲ ਰਹੀਆਂ ਹਨ, ਜਿਸ ਵਿੱਚ 'ਬੁਲਟ ਰਾਜਾ', 'ਰਿਵਾਲਵਰ ਰਾਣੀ', 'ਸਾਹਿਬ ਬੀਵੀ ਔਰ ਗੈਂਗਸਟਰ', 'ਸਾਹਿਬ ਬੀਵੀ ਔਰ ਗੈਗਸਟਰ 2-3', 'ਲਵ ਹੈਕਰਜ਼' ਆਦਿ ਸ਼ਾਮਿਲ ਰਹੀਆਂ ਹਨ।
- ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ 'ਤੇ ਬਣੀਆਂ ਦੋਵੇਂ ਫਿਲਮਾਂ ਨੂੰ ਰਿਲੀਜ਼ ਕਰਨ ਲਈ ਮਿਲੀ ਕਲੀਨ ਚਿੱਟ, ਜਲਦ ਹੀ ਇਮਤਿਆਜ਼ ਅਲੀ ਵੀ ਬਣਾਉਣਗੇ ਚਮਕੀਲਾ 'ਤੇ ਬਇਓਪਿਕ
- Nisha Bano: ਅਦਾਕਾਰਾ-ਗਾਇਕਾ ਨਿਸ਼ਾ ਬਾਨੋ ਨੁੂੰ ਇਮਤਿਆਜ਼ ਅਲੀ ਦੀ ‘ਚਮਕੀਲਾ’ ’ਚ ਮਿਲਿਆ ਵੱਡਾ ਮੌਕਾ
- Diljit Dosanjh and Parineeti in Chamkila: ਚੰਡੀਗੜ੍ਹ ’ਚ ਹੋਵੇਗਾ ਬਾਇਓਪਿਕ ‘ਚਮਕੀਲਾ’ ਦਾ ਅਹਿਮ ਹਿੱਸਾ ਸ਼ੂਟ
ਇਸ ਤੋਂ ਇਲਾਵਾ ਅਮਰੀਕਾ 'ਚ ਰਹਿਣ ਵਾਲੇ ਭਾਰਤੀ ਅਮਰੀਕੀਆਂ 'ਤੇ ਦਸਤਾਵੇਜ਼ੀ ਫਿਲਮ ਬਣਾ ਵੀ ਉਹ ਕਾਫ਼ੀ ਸਲਾਹੁਤਾ ਹਾਸਿਲ ਕਰ ਚੁੱਕੇ ਹਨ, ਜੋ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਬਿੱਗ ਸੈਟਅੱਪ ਅਤੇ ਅਲਹਦਾ ਕੰਟੈਂਟ ਅਧਾਰਿਤ ਫਿਲਮਾਂ ਦਾ ਨਿਰਮਾਣ ਕਰਨ ਜਾ ਰਹੇ ਹਨ।
ਲਗਭਗ ਡੇਢ ਦਹਾਕੇ ਤੋਂ ਸਿਨੇਮਾ ਖੇਤਰ ਵਿੱਚ ਬਤੌਰ ਨਿਰਮਾਤਾ ਸਰਗਰਮ ਰਾਹੁਲ ਮਿੱਤਰਾ ਅਨੁਸਾਰ ਫਿਲਮਾਂ ਬਣਾਉਣਾ ਉਨਾਂ ਲਈ ਮਹਿਜ ਇੱਕ ਕਾਰੋਬਾਰ ਕਦੇ ਵੀ ਨਹੀਂ ਰਿਹਾ ਅਤੇ ਇਸੇ ਸੋਚਦੇ ਮੱਦੇਨਜ਼ਰ ਉਨਾਂ ਵੱਲੋਂ ਹੁਣ ਤੱਕ ਅਜਿਹੀਆਂ ਫਿਲਮਾਂ ਹੀ ਨਿਰਮਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਦਰਸ਼ਕਾਂ ਨੂੰ ਕੰਟੈਂਟ ਪੱਖੋਂ ਇੱਕ ਵੱਖਰੀ ਸਿਨੇਮਾ ਸਿਰਜਣਾ ਅਤੇ ਤਰੋ-ਤਾਜ਼ਗੀ ਦਾ ਅਹਿਸਾਸ ਕਰਵਾ ਸਕਣ।
ਉਨਾਂ ਦੱਸਿਆ ਕਿ ਜਿੱਥੋਂ ਤੱਕ ਉਕਤ ਫਿਲਮ ਕਰਨ ਦੀ ਗੱਲ ਹੈ ਤਾਂ ਇਸ ਦੇ ਕੁਝ ਖਾਸ ਕਾਰਨ ਰਹੇ ਹਨ, ਜਿੰਨਾਂ ਵਿੱਚ ਸਭ ਤੋਂ ਪਹਿਲਾਂ ਇਮਤਿਆਜ਼ ਅਲੀ ਦਾ ਬਿਹਤਰੀਣ ਨਿਰਦੇਸ਼ਨ ਅਤੇ ਦੂਸਰਾ ਇਹ ਫਿਲਮ ਅਤੇ ਇਸਦੀ ਕਹਾਣੀ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹੋਈ ਹੈ, ਜਿਸ ਵਿਚਲਾ ਕਿਰਦਾਰ ਵੀ ਇਸ ਫਿਲਮ ਦੀ ਕਹਾਣੀ ਨੂੰ ਨਵਾਂ ਮੋੜ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ, ਜਿਸ ਕਾਰਨ ਹੀ ਇਸ ਛੋਟੇ ਪਰ ਪ੍ਰਭਾਵੀ ਰੋਲ ਨੂੰ ਕਰਨਾ ਸਵੀਕਾਰ ਕੀਤਾ ਅਤੇ ਉਮੀਦ ਕਰਦਾ ਹਾਂ ਕਿ ਇਹ ਭੂਮਿਕਾ ਦਰਸ਼ਕਾਂ ਨੂੰ ਪਸੰਦ ਆਵੇਗੀ।