ETV Bharat / entertainment

ਬਾਲੀਵੁੱਡ ਦਾ ਹਿੱਸਾ ਬਣੀ ਅਦਾਕਾਰਾ ਸਪਨਾ ਬਸੀ, ਈਟੀਵੀ ਭਾਰਤ 'ਤੇ ਦੱਸਿਆ ਕਿਸ ਅਦਾਕਾਰ ਨਾਲ ਕਰਨਾ ਚਾਹੁੰਦੇ ਨੇ ਕੰਮ - Actress Sapna Bassi Interview - ACTRESS SAPNA BASSI INTERVIEW

Actress Sapna Bassi Interview : ਪਾਲੀਵੁੱਡ ਤੋਂ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਅਦਾਕਾਰਾ ਸਪਨਾ ਬਸੀ ਮੁੜ ਸਿਨੇਮਾ ਦੇ ਪਰਦੇ ਉੱਤੇ ਛਾ ਜਾਣ ਲਈ ਤਿਆਰ ਹੈ। ਉਨ੍ਹਾਂ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆ ਜਿੱਥੇ ਆਪਣੀ ਆਉਣ ਵਾਲੀ ਫਿਲਮ ਬਾਰੇ ਜਾਣਕਾਰੀ ਸਾਂਝੀ ਕੀਤੀ, ਉੱਥੇ ਹੀ ਆਪਣੇ ਬਚਪਨ ਦੇ ਦਿਨ ਯਾਦ ਕੀਤੇ, ਵੇਖੋ ਇਹ ਸਪੈਸ਼ਲ ਇੰਟਰਵਿਊ।

Actress Sapna Bassi Interview
ਬਾਲੀਵੁੱਡ ਦਾ ਹਿੱਸਾ ਬਣੀ ਅਦਾਕਾਰਾ ਸਪਨਾ ਬਸੀ ... (Etv Bharat)
author img

By ETV Bharat Punjabi Team

Published : Sep 17, 2024, 1:25 PM IST

ਈਟੀਵੀ ਭਾਰਤ 'ਤੇ ਦੱਸਿਆ ਕਿਸ ਅਦਾਕਾਰ ਨਾਲ ਕਰਨੀ ਚਾਹੁੰਦੀ ਇਹ ਕੰਮ (Etv Bharat)

ਚੰਡੀਗੜ੍ਹ: ਪੰਜਾਬੀ ਸਿਨੇਮਾ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰਦੀ ਜਾ ਰਹੀ ਹੈ। ਕੈਨੇਡਾ ਬੇਸਡ ਪ੍ਰਤਿਭਾਵਾਨ ਅਦਾਕਾਰਾ ਸਪਨਾ ਬਸੀ, ਜੋ ਹੁਣ ਬਾਲੀਵੁੱਡ ਵਿੱਚ ਵੀ ਸ਼ਾਨਦਾਰ ਡੈਬਿਊ ਕਰਨ ਜਾ ਰਹੀ ਹੈ। ਸਪਨਾ ਬਸੀ ਦੀ ਇਕ ਹੋਰ ਨਵੀਂ ਅਤੇ ਪ੍ਰਭਾਵੀ ਸਿਨੇਮਾਂ ਪਾਰੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਉਨਾਂ ਦੀ ਪਹਿਲੀ ਹਿੰਦੀ ਫ਼ਿਲਮ 'ਬਿੱਲਾ', ਜੋ ਜਲਦ ਦੇਸ਼ ਵਿਦੇਸ਼ ਵਿਚ ਰਿਲੀਜ਼ ਹੋਣ ਲਈ ਤਿਆਰ ਹੈ।

ਹਾਲ ਹੀ ਦੇ ਦਿਨਾਂ ਵਿਚ ਸੰਪੂਰਨ ਹੋਈ ਪੰਜਾਬੀ ਫ਼ਿਲਮ ਲਾਲ ਸਲਾਮ 'ਚ ਵੀ ਲੀਡਿੰਗ ਕਿਰਦਾਰ ਦੁਆਰਾ ਦਰਸ਼ਕਾਂ ਸਨਮੁੱਖ ਹੋਣ ਜਾ ਰਹੀ ਇਹ ਖੂਬਸੂਰਤ ਅਤੇ ਬਾਕਮਾਲ ਅਦਾਕਾਰਾ, ਜਿਨ੍ਹਾਂ ਨੇ ਈਟੀਵੀ ਭਾਰਤ ਨਾਲ ਕੀਤੀ ਉਚੇਚੀ ਗੱਲਬਾਤ ਦੌਰਾਨ ਖੁੱਲ ਕੇ ਅਪਣੇ ਮਨੀ ਵਲਵਲਿਆਂ ਦਾ ਇਜ਼ਹਾਰ ਕੀਤਾ।

'ਕ੍ਰਾਈਮ ਪੈਟਰੋਲ' ਅਤੇ 'ਸੀ.ਆਈ.ਡੀ' ਫੇਮ ਅਦਾਕਾਰ ਨਾਲ ਸਕ੍ਰੀਨ ਸ਼ੇਅਰ

ਅਪਕਮਿੰਗ ਫਿਲਮੀ ਪ੍ਰੋਜੋਕਟਸ ਸਬੰਧੀ ਜਾਣਕਾਰੀ ਦਿੰਦਿਆ ਸਪਨਾ ਬਸੀ ਨੇ ਦੱਸਿਆ ਕਿ ਸਮਾਜਿਕ ਸਰੋਕਾਰਾ ਦੀ ਤਰਜ਼ਮਾਨੀ ਕਰਦੀ ਪੰਜਾਬੀ ਫ਼ਿਲਮ ਲਾਲ ਸਲਾਮ ਵਿਚ ਉਨ੍ਹਾਂ ਦੀ ਭੂਮਿਕਾ ਇਕ ਲਾਇਰ (ਵਕੀਲ) ਦੀ ਹੈ, ਜਿਸ ਵਿੱਚ ਉਨਾਂ ਨੂੰ ਮਸ਼ਹੂਰ ਬਾਲੀਵੁੱਡ ਅਦਾਕਾਰ ਗੁਲਸ਼ਨ ਪਾਂਡੇ ('ਕ੍ਰਾਈਮ ਪੈਟਰੋਲ' ਅਤੇ 'ਸੀ.ਆਈ.ਡੀ' ਫੇਮ) ਨਾਲ ਸਕ੍ਰੀਨ ਸ਼ੇਅਰ ਕਰਨ ਦਾ ਮੌਕਾ ਮਿਲਿਆ ਹੈ। ਇਨ੍ਹਾਂ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਟੀ.ਜੇ ਵਲੋਂ ਕੀਤਾ ਗਿਆ ਹੈ।

ਸਪਨਾ ਬਸੀ ਨੇ ਅੱਗੇ ਦੱਸਿਆ ਕਿ 'ਕੇਕੇ ਫ਼ਿਲਮਜ ਪੰਜਾਬ ਦੇ ਬੈਨਰ ਹੇਠ ਅਤੇ ਕੰਗ ਰੋਇਲ ਫ਼ਿਲਮਜ ਦੀ ਅਸੋਸੀਏਸ਼ਨ' ਅਧੀਨ ਬਣਾਈ ਗਈ ਉਕਤ ਫ਼ਿਲਮ ਦੀ ਸ਼ੂਟਿੰਗ ਜਲੰਧਰ ਅਤੇ ਫਗਵਾੜਾ ਲਾਗਲੇ ਇਲਾਕਿਆ ਵਿਚ ਪੂਰੀ ਕੀਤੀ ਗਈ ਹੈ, ਜਿਸ ਵਿਚ ਪੰਜਾਬੀ ਸਿਨੇਮਾਂ ਦੇ ਕਈ ਚਰਚਿਤ ਚਿਹਰੇ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਹਨ।

ਇਸ ਅਦਾਕਾਰ ਨਾਲ ਕੰਮ ਕਰਨ ਦਾ ਸੁਪਨਾ

ਈਟੀਵੀ ਭਾਰਤ ਨਾਲ ਗੱਲ ਕਰਦਿਆ ਸਪਨਾ ਨੇ ਦੱਸਿਆ ਕਿ ਉੰਝ ਸਾਰੇ ਹੀ ਪੰਜਾਬੀ ਅਦਾਕਾਰ ਬਹੁਤ ਵਧੀਆਂ ਹਨ। ਪਰ, ਉਨ੍ਹਾਂ ਨੂੰ ਅਦਾਕਾਰ ਅਮਰਿੰਦਰ ਗਿੱਲ ਬਹੁਤ ਪਸੰਦ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਮੌਕਾ ਮਿਲਿਆ ਤਾਂ ਉਹ ਅਮਰਿੰਦਰ ਗਿੱਲ ਨਾਲ ਕੰਮ ਕਰਨ ਬੇਹਦ ਪਸੰਦ ਕਰਨਗੇ।

ਬਚਪਨ ਤੋਂ ਅਦਾਕਾਰੀ ਦਾ ਸ਼ੌਂਕ, ਇਸ ਫਿਲਮ ਨੇ ਦਿਲਾਈ ਪਛਾਣ

ਮਿਊਜ਼ਿਕ ਵੀਡੀਓ ਦੇ ਖੇਤਰ ਤੋਂ ਆਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਕਰਨ ਵਾਲੀ ਅਦਾਕਾਰਾ ਸਪਨਾ ਬਸੀ ਨੇ ਦੱਸਿਆ ਕਿ ਐਕਟਿੰਗ ਦਾ ਸ਼ੌਂਕ ਉਸ ਨੂੰ ਬਚਪਨ ਤੋਂ ਰਿਹਾ ਜਿਸ ਨੂੰ ਪੂਰਾ ਕਰਨ ਲਈ ਪਰਿਵਾਰਿਕ ਅਤੇ ਸਮਾਜਿਕ ਫ੍ਰੰਟ ਉਪਰ ਕਾਫ਼ੀ ਔਂਕੜਾ ਦਾ ਸਾਹਮਣਾ ਵੀ ਸ਼ੁਰੂਆਤੀ ਪੜਾਅ ਦੌਰਾਨ ਕਰਨਾ ਪਿਆ। ਹਿੰਦੀ ਸਿਨੇਮਾ ਦੇ ਸਫਲਤਮ ਨਿਰਦੇਸ਼ਕ ਕਰਨ ਜੌਹਰ ਅਤੇ ਸੰਜੇ ਲੀਲਾ ਭੰਸਾਲੀ ਦੇ ਕਮਰਸ਼ਿਅਲ ਅਤੇ ਕਲਾਸਿਕ ਸਿਨੇਮਾਂ ਵਿਜਨ ਨੂੰ ਪਸੰਦ ਕਰਨ ਵਾਲੀ ਇਸ ਅਦਾਕਾਰਾ ਨੇ ਦੱਸਿਆ ਕਿ ਪਾਲੀਵੁੱਡ ਵਿਚ ਉਨਾਂ ਨੂੰ ਪਛਾਣ ਅਤੇ ਵਜੂਦ ਦੇਣ ਵਿਚ ਉਸ ਦੀ ਪਹਿਲੀ ਫ਼ਿਲਮ '25 ਕਿੱਲੇ' ਨੇ ਅਹਿਮ ਭੂਮਿਕਾ ਨਿਭਾਈ, ਜਿਸ ਨੂੰ ਸਿਮਰਨਜੀਤ ਸਿੰਘ ਹੁੰਦਲ ਵੱਲੋ ਨਿਰਦੇਸ਼ਿਤ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.