ETV Bharat / entertainment

ਯਰੂਪ ਵਿੱਚ ਧੂੰਮਾਂ ਪਾਉਣ ਲਈ ਤਿਆਰ ਦਿਲਜੀਤ ਦੁਸਾਂਝ, ਸ਼ੋਅਜ਼ ਦੀ ਰੂਪ-ਰੇਖਾ ਦਾ ਕੀਤਾ ਐਲਾਨ - Diljit Dosanjh - DILJIT DOSANJH

Diljit Dosanjh Ready For European Tour: ਗਲੋਬਲ ਸਟਾਰ ਦਿਲਜੀਤ ਦੁਸਾਂਝ ਹੁਣ ਯਰੂਪ ਵਿੱਚ ਧੂੰਮਾਂ ਪਾਉਣ ਲਈ ਤਿਆਰ ਹਨ, ਉਨ੍ਹਾਂ ਨੇ ਆਪਣੇ ਯਰੂਪ ਸ਼ੋਅਜ਼ ਦੀ ਰੂਪ-ਰੇਖਾ ਦਾ ਵੀ ਐਲਾਨ ਕਰ ਦਿੱਤਾ ਹੈ।

Diljit Dosanjh Ready For European Tour
Diljit Dosanjh Ready For European Tour (GETTY)
author img

By ETV Bharat Entertainment Team

Published : Jul 28, 2024, 12:46 PM IST

ਚੰਡੀਗੜ੍ਹ: ਕੈਨੇਡਾ-ਅਮਰੀਕਾ ਦੀ ਸੁਪਰ ਸਫਲਤਾ ਦੇ ਬਾਅਦ ਇੰਟਰਨੈਸ਼ਨਲ ਸਟਾਰ ਗਾਇਕ ਦਾ ਰੁਤਬਾ ਹਾਸਿਲ ਕਰ ਚੁੱਕੇ ਹਨ ਦਿਲਜੀਤ ਦੁਸਾਂਝ, ਜੋ ਹੁਣ ਯੂਰਪੀ ਖਿੱਤੇ ਵਿੱਚ ਧੂੰਮ ਮਚਾਉਣ ਜਾ ਰਹੇ ਹਨ, ਜਿਥੋਂ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਪੰਨ ਹੋਣ ਜਾ ਰਹੇ ਮੇਘਾ ਕੰਸਰਟ ਦੀ ਰੂਪ ਰੇਖਾ ਦਾ ਉਨ੍ਹਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ।

'ਦਿਲ-ਲੂਮਿਨਾਤੀ' ਟਾਈਟਲ ਅਧੀਨ ਜਾਰੀ ਉਕਤ ਸ਼ੋਅਜ਼ ਲੜੀ ਦੇ ਮੱਦੇਨਜ਼ਰ ਯੂਕੇ ਅਤੇ ਯੂਰਪ ਵਿਖੇ ਹੋਣ ਜਾ ਰਹੇ ਇੰਨ੍ਹਾਂ ਕੰਸਰਟ ਦੀ ਸ਼ੁਰੂਆਤ ਸਤੰਬਰ ਮਿਡ ਵਿੱਚ ਹੋਵੇਗੀ, ਜੋ ਅਕਤੂਬਰ ਮਿਡ ਤੱਕ ਜਾਰੀ ਰਹਿਣਗੇ। ਗ੍ਰੈਂਡ ਪੱਧਰ ਉੱਪਰ ਪੇਸ਼ ਕੀਤੇ ਜਾਣ ਵਾਲੇ ਇੰਨ੍ਹਾਂ ਆਲੀਸ਼ਾਨ ਸ਼ੋਅਜ਼ ਦੀਆਂ ਸਾਹਮਣੇ ਆਈਆਂ ਤਾਰੀਖਾਂ ਅਨੁਸਾਰ 19 ਸਤੰਬਰ ਨੂੰ ਪੈਰਿਸ (ਫਰਾਂਸ), 22 ਸਤੰਬਰ ਬਰਮਿੰਘਮ, 26 ਸਤੰਬਰ ਗਲਾਸਗੋ, 28 ਸਤੰਬਰ ਮਾਨਚੈਸਟਰ, 02 ਅਕਤੂਬਰ ਡਬਲਿਨ, ਆਇਰਲੈਂਡ, 04 ਅਕਤੂਬਰ ਲੰਦਨ, 09 ਅਕਤੂਬਰ ਡੁਸਲਡੋਰਫ, ਜਰਮਨੀ 11 ਅਕਤੂਬਰ ਐਮਸਟਰਡਮ, ਨੀਦਰਲੈਂਡ ਵਿਖੇ ਇਹ ਵਿਸ਼ਾਲ ਸੋਅਜ਼ ਕਰਵਾਏ ਜਾਣਗੇ, ਜਿਸ ਸੰਬੰਧਤ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ।

ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਦੀ ਸ਼ਾਨਦਾਰ ਅਤੇ ਰਿਕਾਰਡ ਤੋੜ ਕਾਮਯਾਬੀ ਤੋਂ ਬਾਅਦ ਇੰਨੀਂ ਦਿਨੀਂ ਆਪਣੇ ਨਵੇਂ ਅਤੇ ਉਕਤ ਸ਼ੋਅਜ਼ ਦੀਆਂ ਤਿਆਰੀਆਂ ਵਿੱਚ ਵੀ ਜੁਟੇ ਨਜ਼ਰ ਆ ਰਹੇ ਦਿਲਜੀਤ ਦੁਸਾਂਝ, ਜਿੰਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਸਰਦਾਰਜੀ 3' ਵੀ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ, ਜੋ 'ਸਰਦਾਰਜੀ' ਅਤੇ 'ਸਰਦਾਰਜੀ 2' ਦੇ ਤੀਸਰੇ ਸੀਕਵਲ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਹੈ, ਜਿਸ ਦਾ ਨਿਰਮਾਣ 'ਜੱਟ ਐਂਡ ਜੂਲੀਅਟ' ਸੀਰੀਜ਼ ਫਿਲਮਾਂ ਨਿਰਮਿਤ ਕਰ ਚੁੱਕੇ 'ਵਾਈਟ ਹਿੱਲ ਸਟੂਡਿਓਜ਼' ਵੱਲੋਂ ਹੀ ਕੀਤਾ ਜਾ ਰਿਹਾ ਹੈ।

ਇੰਟਰਨੈਸ਼ਨਲ ਪੱਧਰ ਉਤੇ ਨਿੱਤ ਨਵੇਂ ਅਯਾਮ ਸਿਰਜ ਰਹੇ ਦੇਸੀ ਰੌਕਸਟਾਰ ਦਿਲਜੀਤ ਦੁਸਾਂਝ ਦੇ ਸਿਤਾਰੇ ਅੱਜ ਕੱਲ ਪੂਰੇ ਬੁਲੰਦੀਆਂ ਉਤੇ ਹਨ, ਜੋ ਜਿੱਥੇ ਲਾਈਵ ਸ਼ੋਅਜ਼ ਦੀ ਦੁਨੀਆ ਵਿੱਚ ਚਰਚਿਤ ਬਣ ਚੁੱਕੇ ਹਨ, ਉਥੇ ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਉਨ੍ਹਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਪੁਜੀਸ਼ਨ ਵੀ ਦਿਨ-ਬ-ਦਿਨ ਹੋਰ ਸਿਖਰਾਂ ਛੂਹ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.