ਮੁੰਬਈ: ਹਿੰਦੀ ਸਿਨੇਮਾ ਦੇ ਦਿੱਗਜ ਸਿਤਾਰੇ ਧਰਮਿੰਦਰ ਅਤੇ ਹੇਮਾ ਮਾਲਿਨੀ ਨੇ 2 ਮਈ ਨੂੰ ਆਪਣੇ ਵਿਆਹ ਦੀ 44ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ ਸਦਾਬਹਾਰ ਜੋੜੇ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਕਈ ਸਿਤਾਰਿਆਂ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਜੋੜੀ ਨੂੰ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ 'ਤੇ ਵਧਾਈ ਦਿੱਤੀ।
ਇਸ ਦੇ ਨਾਲ ਹੀ ਹੇਮਾ ਮਾਲਿਨੀ ਨੇ ਸਟਾਰ ਪਤੀ ਧਰਮਿੰਦਰ ਨੂੰ ਉਨ੍ਹਾਂ ਦੇ ਵਿਆਹ ਦੀ 44ਵੀਂ ਵਰ੍ਹੇਗੰਢ 'ਤੇ ਵਧਾਈ ਦਿੱਤੀ ਅਤੇ ਜਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਦਿੱਗਜ ਜੋੜਾ ਜੈਮਾਲਾ ਪਹਿਨੇ ਨਜ਼ਰ ਆ ਰਿਹਾ ਹੈ। ਉਦੋਂ ਤੋਂ ਹੀ ਕਿਆਸ ਅਰਾਈਆਂ ਚੱਲ ਰਹੀਆਂ ਹਨ ਕਿ ਜੋੜੇ ਨੇ ਦੁਬਾਰਾ ਵਿਆਹ ਕਰ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਹੇਮਾ ਮਾਲਿਨੀ ਨੇ ਵਿਆਹ ਦੀ 44ਵੀਂ ਵਰ੍ਹੇਗੰਢ 'ਤੇ ਆਪਣੇ ਐਕਸ ਹੈਂਡਲ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਹੇਮਾ ਮਾਲਿਨੀ ਰਿਵਾਇਤੀ ਲੁੱਕ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਰਿਵਾਇਤੀ ਸਾੜ੍ਹੀ ਪਹਿਨ ਕੇ ਸਿੰਦੂਰ ਭਰਿਆ ਹੋਇਆ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਤਸਵੀਰ ਵਿੱਚ ਧਰਮਿੰਦਰ ਆਪਣੀ ਪਤਨੀ ਨੂੰ ਚੁੰਮਦੇ ਨਜ਼ਰ ਆ ਰਹੇ ਹਨ। ਇਸ ਮੌਕੇ 'ਤੇ ਜੋੜੇ ਦੀ ਵੱਡੀ ਬੇਟੀ ਈਸ਼ਾ ਦਿਓਲ ਵੀ ਮੌਜੂਦ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹੇਮਾ ਨੇ ਲਿਖਿਆ, 'ਅੱਜ ਘਰ ਦੀ ਇਹ ਫੋਟੋ'। ਇਸ ਦੇ ਨਾਲ ਹੀ ਈਸ਼ਾ ਦਿਓਲ ਨੇ ਵੀ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਹੈ।
- 'ਹੀਰਾਮੰਡੀ' 'ਚ 'ਲੱਜੋ' ਦੇ ਕਿਰਦਾਰ ਲਈ ਰਿਚਾ ਚੱਢਾ ਨੇ ਠੁਕਰਾਇਆ ਵੱਡਾ ਰੋਲ, ਖੁਦ ਅਦਾਕਾਰਾ ਨੇ ਕੀਤਾ ਖੁਲਾਸਾ - Richa Chadha
- ਅੰਕਿਤਾ ਲੋਖੰਡੇ ਨੇ ਰਿਜੈਕਟ ਕੀਤਾ ਕਰਨ ਜੌਹਰ ਦੀ 'ਸਟੂਡੈਂਟ ਆਫ ਦਿ ਈਅਰ 3' ਦਾ ਆਫਰ - Student Of The Year 3
- ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਅਮਿਤਾਬ ਬੱਚਨ ਨੇ ਵਧਾਇਆ ਭਾਰਤੀ ਖਿਡਾਰੀਆਂ ਦਾ ਹੌਂਸਲਾ, ਬੋਲੇ-ਹੁਣ ਹੋ ਜਾਓ ਤਿਆਰ... - Amitabh Bachchan
ਤੁਹਾਨੂੰ ਦੱਸ ਦੇਈਏ ਕਿ ਸਾਲ 1980 'ਚ ਹਿੰਦੀ ਸਿਨੇਮਾ ਦੀ ਡ੍ਰੀਮ ਗਰਲ ਨੇ ਅਦਾਕਾਰ ਧਰਮਿੰਦਰ ਨਾਲ ਵਿਆਹ ਕੀਤਾ ਸੀ। ਫਿਲਮ 'ਤੂੰ ਹਸੀਨ ਮੈਂ ਜਵਾਨ' (1970) ਦੀ ਸ਼ੂਟਿੰਗ ਦੌਰਾਨ ਦੋਵਾਂ ਵਿਚਾਲੇ ਨੇੜਤਾ ਵਧੀ। ਇੱਥੋਂ ਹੀ ਦੋਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਸੀ ਪਰ ਹੇਮਾ ਦੇ ਪਰਿਵਾਰ ਵਾਲੇ ਇਸ ਦੇ ਖਿਲਾਫ ਸਨ। ਧਰਮਿੰਦਰ ਅਤੇ ਹੇਮਾ ਨੇ ਬਿਨਾਂ ਕਿਸੇ ਗੱਲ ਦੀ ਪਰਵਾਹ ਕੀਤੇ ਵਿਆਹ ਕਰਵਾ ਲਿਆ। ਇਸ ਵਿਆਹ ਤੋਂ ਜੋੜੇ ਦੇ ਦੋ ਬੇਟੀਆਂ ਈਸ਼ਾ ਅਤੇ ਅਹਾਨਾ ਦਿਓਲ ਹਨ।