ETV Bharat / entertainment

ਦੇਵ ਖਰੌੜ ਦੀ ਨਵੀਂ ਫਿਲਮ 'ਮਝੈਲ' ਦੀ ਪਹਿਲੀ ਝਲਕ ਆਈ ਸਾਹਮਣੇ, ਅਗਲੇ ਸਾਲ ਹੋਵੇਗੀ ਰਿਲੀਜ਼ - POLLYWOOD LATEST NEWS

ਹਾਲ ਹੀ ਵਿੱਚ ਅਦਾਕਾਰ ਦੇਵ ਖਰੌੜ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ।

Film Majhail
Film Majhail (Instagram)
author img

By ETV Bharat Entertainment Team

Published : Nov 20, 2024, 4:00 PM IST

ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈਆਂ ਕਈ ਵੱਡੀਆਂ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੇ ਹਨ ਡੈਸ਼ਿੰਗ ਅਦਾਕਾਰ ਦੇਵ ਖਰੌੜ, ਜਿੰਨ੍ਹਾਂ ਵੱਲੋਂ ਅੱਜ ਅਪਣੀ ਆਉਣ ਵਾਲੀ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਮਝੈਲ' ਦੀ ਨਵੀਂ ਝਲਕ ਸਿਨੇਮਾ ਪ੍ਰੇਮੀਆਂ ਦੇ ਸਨਮੁੱਖ ਕੀਤੀ ਗਈ ਹੈ, ਜੋ 31 ਜਨਵਰੀ 2025 ਨੂੰ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

'ਗੀਤ ਐਮਪੀ3' ਅਤੇ 'ਜੇਬੀਸੀਓ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਮਲਟੀ-ਸਟਾਰਰ ਫਿਲਮ ਦੇ ਨਿਰਮਾਤਾ ਕੇਵੀ ਢਿੱਲੋਂ ਅਤੇ ਅਨਮੋਲ ਸਾਹਨੀ ਹਨ, ਜਿੰਨ੍ਹਾਂ ਦੁਆਰਾ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਦੇਵ ਖਰੌੜ, ਗੁੱਗੂ ਗਿੱਲ, ਰੂਪੀ ਗਿੱਲ, ਧੀਰਜ ਕੁਮਾਰ, ਕੁੱਲ ਸਿੱਧੂ, ਹੋਬੀ ਧਾਲੀਵਾਲ, ਮਾਰਕ ਰੰਧਾਵਾ, ਵੱਡਾ ਗਰੇਵਾਲ ਆਦਿ ਸ਼ੁਮਾਰ ਹਨ।

ਐਕਸ਼ਨ ਡਰਾਮਾ ਕਹਾਣੀ-ਸਾਰ ਅਧਾਰਿਤ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਬਾਲੀਵੁੱਡ ਪੱਧਰੀ ਤਕਨੀਕੀ ਤਾਣੇ ਬਾਣੇ ਵਿੱਚ ਬੁਣੀ ਗਈ ਇਸ ਫਿਲਮ ਦਾ ਸਟੋਰੀ, ਸਕ੍ਰੀਨ ਪਲੇਅ ਅਤੇ ਨਿਰਦੇਸ਼ਨ ਤਿੰਨੋਂ ਜ਼ਿੰਮੇਵਾਰੀਆਂ ਨੂੰ ਧੀਰਜ ਕੇਦਾਰਨਾਥ ਰਤਨ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜਿੰਨ੍ਹਾਂ ਨਾਲ ਸਹਿ ਲੇਖਕ ਦੇ ਰੂਪ ਵਿੱਚ ਮਨਾਲਿਆ ਰਤਨ ਵੱਲੋਂ ਵੀ ਇਸ ਫਿਲਮ ਨੂੰ ਪ੍ਰਭਾਵਪੂਰਨ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।

ਪਾਲੀਵੁੱਡ ਗਲਿਆਰਿਆਂ ਵਿੱਚ ਨਿਰਮਾਣ ਪੜ੍ਹਾਅ ਤੋਂ ਹੀ ਖਿੱਚ ਅਤੇ ਚਰਚਾ ਦਾ ਕੇਂਦਰ-ਬਿੰਦੂ ਬਣਦੀ ਆ ਰਹੀ ਉਕਤ ਫਿਲਮ ਦੇ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ, ਡਾਇਲਾਗ ਲੇਖਕ ਗੁਰਪ੍ਰੀਤ ਭੁੱਲਰ, ਸਿਨੇਮਾਟੋਗ੍ਰਾਫ਼ਰ ਸਪਨ ਨਰੂਲਾ, ਸੰਗੀਤ ਸੰਯੋਜਨ ਕਰਤਾ ਗੀਤ ਐਮਪੀ3, ਕਾਸਟਿਊਮ ਡਿਜ਼ਾਈਨਰ ਅਮਨ ਸੇਖੋਂ, ਪ੍ਰੋਡੋਕਸ਼ਨ ਡਿਜ਼ਾਈਨਰ ਰੋਮੀ ਆਰਟਸ, ਲਾਈਨ ਪ੍ਰੋਡਿਊਸਰ ਕੇਟੂ ਫਿਲਮਜ਼, ਐਸੋਸੀਏਟ ਨਿਰਦੇਸ਼ਕ ਜਿੰਮੀ ਰਾਮਪਾਲ, ਸੱਤੀ ਢਿੱਲੋਂ, ਬੈਕਗਰਾਊਂਡ ਸਕੋਰਰ ਅਮਰ ਮੋਹਲੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.