ETV Bharat / entertainment

ਦੀਪਿਕਾ ਪਾਦੁਕੋਣ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਬੇਟੀ ਨੂੰ ਘਰ ਲੈ ਕੇ ਆਈ ਅਦਾਕਾਰਾ, ਹੋਇਆ ਸ਼ਾਨਦਾਰ ਸਵਾਗਤ! - Deepika Discharged From Hospital - DEEPIKA DISCHARGED FROM HOSPITAL

Deepika Padukone Discharged From Hospital: ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ 8 ਸਤੰਬਰ ਨੂੰ ਮਾਤਾ-ਪਿਤਾ ਬਣੇ ਸਨ। ਅੱਜ ਯਾਨੀ 15 ਸਤੰਬਰ ਨੂੰ ਅਦਾਕਾਰਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੀਪਿਕਾ ਅਤੇ ਰਣਵੀਰ ਪਹਿਲੀ ਵਾਰ ਆਪਣੀ ਬੇਟੀ ਨੂੰ ਘਰ ਲੈ ਕੇ ਆਏ ਹਨ।

Deepika Padukone Discharged From Hospital
Deepika Padukone Discharged From Hospital (Instagram)
author img

By ETV Bharat Entertainment Team

Published : Sep 15, 2024, 3:34 PM IST

ਮੁੰਬਈ: ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਗਣੇਸ਼ ਚਤੁਰਥੀ ਦੇ ਦੂਜੇ ਦਿਨ 8 ਸਤੰਬਰ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ। ਹੁਣ ਦੀਪਿਕਾ, ਰਣਵੀਰ ਅਤੇ ਨਵੇਂ ਜਨਮੇ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਅਦਾਕਾਰਾ ਨੂੰ 7 ਸਤੰਬਰ ਨੂੰ ਮੁੰਬਈ ਦੇ ਐਚ.ਐਨ ਰਿਲਾਇੰਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਦੀਪਿਕਾ ਅਤੇ ਰਣਵੀਰ ਦਾ ਨਵਜੰਮੇ ਬੱਚੇ ਨਾਲ ਹਸਪਤਾਲ ਤੋਂ ਬਾਹਰ ਆਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ, ਜੋੜੇ ਨੇ ਪਾਪਰਾਜ਼ੀ ਲਈ ਪੋਜ਼ ਨਹੀਂ ਦਿੱਤਾ ਅਤੇ ਸਿੱਧਾ ਘਰ ਲਈ ਰਵਾਨਾ ਹੋ ਗਏ।

ਘਰ ਵਿੱਚ ਬੱਚੀ ਦਾ ਸ਼ਾਨਦਾਰ ਸੁਆਗਤ: ਖਬਰਾਂ ਅਨੁਸਾਰ, ਰਣਵੀਰ ਸਿੰਘ ਨੇ ਦੀਪਿਕਾ ਅਤੇ ਨਵੇਂ ਬੱਚੇ ਦਾ ਸ਼ਾਨਦਾਰ ਸਵਾਗਤ ਕਰਨ ਦੀ ਤਿਆਰੀ ਕਰ ਲਈ ਹੈ। ਹਾਲਾਂਕਿ, ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਦੀ ਝਲਕ ਕਦੋਂ ਦਿਖਾਈ ਦੇਵੇਗੀ। ਕੁਝ ਦਿਨ ਪਹਿਲਾਂ ਮੁਕੇਸ਼ ਅੰਬਾਨੀ, ਰਾਧਿਕਾ ਮਰਚੈਂਟ ਸਮੇਤ ਅੰਬਾਨੀ ਪਰਿਵਾਰ ਦੀਪਿਕਾ ਨੂੰ ਮਿਲਣ ਹਸਪਤਾਲ ਪਹੁੰਚਿਆ ਸੀ, ਉਥੇ ਹੀ ਸ਼ਾਹਰੁਖ ਖਾਨ ਵੀ ਦੀਪਿਕਾ ਅਤੇ ਰਣਵੀਰ ਨੂੰ ਮਾਤਾ-ਪਿਤਾ ਬਣਨ 'ਤੇ ਵਧਾਈ ਦੇਣ ਹਸਪਤਾਲ ਪਹੁੰਚੇ ਸਨ। ਦੇਸ਼ ਭਰ ਤੋਂ ਪ੍ਰਸ਼ੰਸਕ ਦੀਪਿਕਾ ਅਤੇ ਰਣਵੀਰ ਨੂੰ ਵਧਾਈਆਂ ਭੇਜ ਰਹੇ ਹਨ। ਆਲੀਆ, ਅਰਜੁਨ, ਪ੍ਰਿਅੰਕਾ, ਕਰੀਨਾ ਸਮੇਤ ਫਿਲਮ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਵੀ ਇਸ ਜੋੜੀ ਨੂੰ ਵਧਾਈਆਂ ਭੇਜੀਆਂ ਹਨ।

ਮਾਂ ਬਣੀ ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ ਆਪਣਾ ਇੰਸਟਾ ਬਾਇਓ ਬਦਲਿਆ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਹੁਣ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹਰ ਮਾਂ ਇਸ ਨਾਲ ਜੁੜ ਸਕੇਗੀ। ਦੀਪਿਕਾ ਦਾ ਪਹਿਲਾ ਇੰਸਟਾਗ੍ਰਾਮ ਬਾਇਓ ਸੀ 'ਫਾਲੋ ਯੂਅਰ ਬਲਿਸ', ਜਿਸ ਨੂੰ ਉਸਨੇ 'ਫੀਡ' ਵਿੱਚ ਬਦਲ ਦਿੱਤਾ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਉਹ ਆਪਣੀ ਬੇਟੀ ਦਾ ਪੂਰਾ ਧਿਆਨ ਰੱਖ ਰਹੀ ਹੈ।

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ 8 ਸਤੰਬਰ, 2024 ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ। ਅਦਾਕਾਰਾ ਨੇ ਫਰਵਰੀ 'ਚ ਗਰਭ ਅਵਸਥਾ ਦਾ ਐਲਾਨ ਕੀਤਾ ਸੀ। ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ ਕਿ ਸਤੰਬਰ 2024। ਪੋਸਟ ਵਿੱਚ ਬੱਚਿਆਂ ਦੇ ਕੱਪੜੇ, ਬੱਚਿਆਂ ਦੇ ਜੁੱਤੇ ਅਤੇ ਗੁਬਾਰੇ ਸਨ। ਹਾਲ ਹੀ 'ਚ ਦੀਪਿਕਾ ਅਤੇ ਰਣਵੀਰ ਨੇ ਇੰਸਟਾਗ੍ਰਾਮ 'ਤੇ ਇਕ ਸ਼ਾਨਦਾਰ ਮੈਟਰਨਿਟੀ ਸ਼ੂਟ ਸ਼ੇਅਰ ਕੀਤਾ ਸੀ, ਜਿਸ ਨੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰੀਆਂ ਸਨ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.