ETV Bharat / entertainment

ਬਿੰਨੂ ਢਿੱਲੋਂ ਨੇ ਆਪਣੀ ਇਸ ਨਵੀਂ ਫਿਲਮ ਦਾ ਕੀਤਾ ਐਲਾਨ, ਲੀਡ ਭੂਮਿਕਾ 'ਚ ਆਉਣਗੇ ਨਜ਼ਰ - Upcoming Film Khushkhabri - UPCOMING FILM KHUSHKHABRI

Upcoming Film Khushkhabri: ਅਦਾਕਾਰ ਬਿੰਨੂ ਢਿੱਲੋ ਨੇ ਆਪਣੀ ਨਵੀਂ ਫਿਲਮ 'ਖੁਸ਼ਖਬਰੀ' ਦਾ ਐਲਾਨ ਕਰ ਦਿੱਤਾ ਹੈ। ਇਹ ਫਿਲਮ ਇਸ ਸਾਲ ਹੀ ਰਿਲੀਜ਼ ਕੀਤੀ ਜਾ ਰਹੀ ਹੈ। ਫਿਲਹਾਲ, ਫਿਲਮ 'ਖੁਸ਼ਖਬਰੀ' ਦੀ ਰਿਲੀਜ਼ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

Upcoming Film Khushkhabri
Upcoming Film Khushkhabri
author img

By ETV Bharat Entertainment Team

Published : Apr 7, 2024, 10:44 AM IST

ਫਰੀਦਕੋਟ: ਨਿਰਦੇਸ਼ਕ ਸਮੀਪ ਕੰਗ ਵੱਲੋਂ ਨਿਰਦੇਸ਼ਿਤ ਕੀਤੀ ਆਪਣੀ ਨਵੀਂ ਹਾਰਰ ਫਿਲਮ 'ਜਿਉਂਦੇ ਰਹੋ ਭੂਤ ਜੀ' ਨੂੰ ਲੈ ਕੇ ਇੰਨੀ-ਦਿਨੀ ਅਦਾਕਾਰ ਬਿੰਨੂ ਢਿੱਲੋ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ, ਅਦਾਕਾਰ ਬਿੰਨੂ ਢਿੱਲੋ ਵੱਲੋਂ ਹੁਣ ਆਪਣੀ ਇੱਕ ਹੋਰ ਨਵੀਂ ਪੰਜਾਬੀ ਫ਼ਿਲਮ 'ਖੁਸ਼ਖਬਰੀ' ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਫਿਲਮ ਵਿੱਚ ਬਿੰਨੂ ਢਿੱਲੋ ਲੀਡ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

'ਜ਼ੋਰੀਆ ਪ੍ਰੋਡੋਕਸ਼ਨ ਅਤੇ ਪੰਜਤਾਰਾ ਮੋਸ਼ਨ ਪਿਕਚਰਜ਼' ਵੱਲੋ ਸੁਯੰਕਤ ਨਿਰਮਾਣ ਅਧੀਨ ਬਣਾਈ ਜਾਣ ਵਾਲੀ ਇਸ ਦਿਲਚਸਪ ਕਾਮੇਡੀ-ਡਰਾਮਾ ਫ਼ਿਲਮ ਦਾ ਨਿਰਦੇਸ਼ਨ ਲਾਡੀ ਘੁੰਮਣ ਕਰਨਗੇ, ਜੋ ਇਸ ਬਿਗ ਸੈਟਅੱਪ ਫ਼ਿਲਮ ਨਾਲ ਬਤੌਰ ਨਿਰਦੇਸ਼ਕ ਅਪਣੀ ਨਵੀਂ ਅਤੇ ਪ੍ਰਭਾਵੀ ਸਿਨੇਮਾਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ। ਇਸ ਫਿਲਮ ਨੂੰ ਨਿਰਮਾਤਾ ਗੁਰਦੀਪ ਸਿੰਘ, ਜਤਿੰਦਰ ਸਿੰਘ, ਹਰਪ੍ਰੀਤ ਸਿੰਘ, ਸਹਿ ਨਿਰਮਾਤਾ ਸੁਖਮਨਪ੍ਰੀਤ ਸਿੰਘ ਵੱਲੋ ਨਿਰਮਿਤ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਵਿੱਚ ਬਿੰਨੂ ਢਿੱਲੋ ਅਤੇ ਪਾਇਲ ਰਾਜਪੂਤ ਲੀਡ ਜੋੜੀ ਵਜੋ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਨਿਰਮਲ ਰਿਸ਼ੀ, ਹਰਬੀ ਸੰਘਾ, ਦੀਦਾਰ ਗਿੱਲ, ਗੁਰਮੀਤ ਸਾਜਨ ਆਦਿ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ।

ਫਿਲਮ 'ਖੁਸ਼ਖਬਰੀ' ਬਾਰੇ ਜਾਣਕਾਰੀ ਦਿੰਦੇ ਹੋਏ ਅਦਾਕਾਰ ਬਿੰਨੂ ਢਿੱਲੋ ਨੇ ਲਿਖਿਆ, "ਹਾਸੇ ਨੂੰ ਵਕੀਲ ਬਣਾ ਕੇ ਦੁਖਾਂ ਤੇ ਕੇਸ ਕਰਨ ਲੱਗੇ ਆਂ ਰੋਂਦੇ ਹੱਸਣ ਲਾਦਾਂਗੇ ਖੁਸ਼ਖਬਰੀ ਪੇਸ਼ ਕਰਨ ਲੱਗੇ ਆਂ!" ਦਿਲਚਸਪੀ ਭਰੀ ਟੈਗ-ਲਾਈਨ ਅਧੀਨ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦੇ ਹੋਰਨਾ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ, ਤਾਂ ਇਸ ਫ਼ਿਲਮ ਦਾ ਸੰਗੀਤ ਐਵੀ ਸਰਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ, ਜਦਕਿ ਗਾਣਿਆ ਦੇ ਬੋਲ ਹੈਪੀ ਰਾਏਕੋਟੀ ਦੇ ਹਨ। ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਸ਼ੂਟ ਕੀਤੀ ਜਾਣ ਵਾਲੀ ਇਸ ਫਿਲਮ ਦੇ ਕਾਰਜ਼ਕਾਰੀ ਨਿਰਮਾਤਾ ਪੰਕਜ ਜੋਸ਼ੀ ਅਤੇ ਸ਼ਰਨਜੀਤ ਸੋਨਾ, ਡਾਇਲਾਗ ਲੇਖ਼ਕ ਚੰਚਲ ਡਾਬਰਾ ਅਤੇ ਐਸੋਸੀਏਟ ਨਿਰਦੇਸ਼ਕ ਹਰਦੀਪ ਡੀ ਰਾਜ ਹਨ।

ਪਾਲੀਵੁੱਡ ਵਿੱਚ ਸਪੋਰਟਿੰਗ ਤੋਂ ਇੱਕ ਵਾਰ ਫਿਰ ਲੀਡਿੰਗ ਕਿਰਦਾਰਾਂ ਵੱਲ ਆਪਣਾ ਰੁਖ ਕਰਦੇ ਜਾ ਰਹੇ ਆਦਾਕਾਰ ਬਿੰਨੂ ਢਿੱਲੋ ਦੇ ਮੌਜੂਦਾ ਵਰਕ ਫਰੰਟ ਦੀ ਗੱਲ ਕੀਤੀ ਜਾਵੇ, ਤਾਂ ਇੰਨੀ ਦਿਨੀ ਉਹ ਕਈ ਵੱਡੀਆਂ ਅਤੇ ਮਲਟੀ-ਸਟਾਰਰ ਫਿਲਮਾਂ ਦਾ ਹਿੱਸਾ ਬਣਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਕੁਝ ਦੀ ਜਲਦ ਹੀ ਸ਼ੂਟਿੰਗ ਸ਼ੁਰੂ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.