ETV Bharat / entertainment

ਬਿੱਗ ਬੌਸ ਦੇ ਘਰ 'ਚ ਰਹਿਣ ਦਾ ਤੁਹਾਨੂੰ ਵੀ ਮਿਲ ਸਕਦਾ ਹੈ ਮੌਕਾ, ਇਥੇ ਪੂਰੀ ਡਿਟੇਲ ਜਾਣੋ - ਸਲਮਾਨ ਖਾਨ

Bigg Boss House Opens Doors For Fans: ਕੁੱਝ ਸਮਾਂ ਪਹਿਲਾਂ ਐਲਵਿਸ਼ ਯਾਦਵ ਨੇ ਸਲਮਾਨ ਖਾਨ ਨੂੰ ਬਿੱਗ ਬੌਸ ਦੇ ਘਰ ਵਿੱਚ ਪ੍ਰਸ਼ੰਸਕਾਂ ਦੇ ਦਾਖਲੇ ਲਈ ਪ੍ਰਬੰਧ ਕਰਨ ਦੀ ਅਪੀਲ ਕੀਤੀ ਸੀ ਅਤੇ ਹੁਣ ਪ੍ਰਸ਼ੰਸਕਾਂ ਦੀ ਇਹ ਖੁਆਇਸ਼ ਪੂਰੀ ਹੋਣ ਜਾ ਰਹੀ ਹੈ।

Bigg Boss house opens doors for fans
Bigg Boss house opens doors for fans
author img

By ETV Bharat Entertainment Team

Published : Jan 19, 2024, 11:18 PM IST

ਹੈਦਰਾਬਾਦ: 'ਬਿੱਗ ਬੌਸ ਸੀਜ਼ਨ 17' 28 ਜਨਵਰੀ ਨੂੰ ਆਪਣੇ ਗ੍ਰੈਂਡ ਫਿਨਾਲੇ ਵਿੱਚ ਪਹੁੰਚ ਰਿਹਾ ਹੈ। ਸਿਖਰ ਦੇ 8 ਪ੍ਰਤੀਯੋਗੀ ਇਸ ਟਰਾਫੀ ਲਈ ਭਿੜਨ ਕਾਰਨ ਉਤਸ਼ਾਹ ਵਿੱਚ ਹਨ। ਦਰਸ਼ਕ ਅਤੇ ਬਿੱਗ ਬੌਸ ਦੇ ਪ੍ਰਸ਼ੰਸਕ ਹੁਣ ਇਹ ਜਾਣਨ ਲਈ ਉਤਸੁਕ ਹਨ ਕਿ ਚੋਟੀ ਦਾ ਫਾਈਨਲਿਸਟ ਕੌਣ ਬਣੇਗਾ ਅਤੇ ਕਿਹੜਾ ਭਾਗਾਂ ਵਾਲਾ ਪ੍ਰਤੀਯੋਗੀ ਇਸ ਸਾਲ ਟਰਾਫੀ ਹਾਸਲ ਕਰੇਗਾ।

ਹੁਣ ਇਸ ਰੁਮਾਂਚ ਵਿੱਚ ਵਾਧਾ ਕਰਦੇ ਹੋਏ MakeMyTrip ਨੇ ਬਿੱਗ ਬੌਸ ਦੇ ਨਾਲ ਸਾਂਝੇਦਾਰੀ ਕੀਤੀ ਹੈ ਤਾਂ ਜੋ 15 ਖੁਸ਼ਕਿਸਮਤ ਲੋਕਾਂ ਨੂੰ ਗ੍ਰੈਂਡ ਫਿਨਾਲੇ ਤੋਂ ਬਾਅਦ ਇੱਕ ਦਿਨ ਲਈ ਬਿੱਗ ਬੌਸ ਦੇ ਘਰ ਵਿੱਚ ਦਾਖਲ ਹੋਣ ਦਾ ਇੱਕ ਵਿਲੱਖਣ ਮੌਕਾ ਦਿੱਤਾ ਜਾ ਸਕੇ। ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ।

ਇਹ ਸਭ ਉਸ ਸਮੇਂ ਹੋਇਆ ਜਦੋਂ ਸਲਮਾਨ ਖਾਨ ਨੇ ਹਾਲ ਹੀ ਦੇ ਇੱਕ ਐਪੀਸੋਡ ਦੇ ਦੌਰਾਨ ਬਿੱਗ ਬੌਸ ਦੇ ਨਿਰਮਾਤਾਵਾਂ ਨੂੰ ਇੱਕ ਬੇਨਤੀ ਕੀਤੀ ਸੀ। ਅਦਾਕਾਰ ਨੇ ਕਿਹਾ ਸੀ, 'ਮੈਂ ਸੁਣਿਆ ਹੈ ਕਿ ਤੁਹਾਡੇ ਬਹੁਤ ਸਾਰੇ ਪ੍ਰਸ਼ੰਸਕ ਬਿੱਗ ਬੌਸ ਦੇ ਘਰ ਵਿੱਚ ਰਹਿਣ ਦਾ ਮੌਕਾ ਮੰਗ ਰਹੇ ਹਨ। ਇਸ ਲਈ, ਕਿਉਂ ਨਾ ਉਨ੍ਹਾਂ ਨੂੰ ਇਸ ਆਲੀਸ਼ਾਨ ਘਰ ਵਿੱਚ ਰਹਿਣ ਦਾ ਅਨੁਭਵ ਪ੍ਰਦਾਨ ਕੀਤਾ ਜਾਵੇ?'

ਹੁਣ 'ਬਿੱਗ ਬੌਸ' ਦੇ ਨਿਰਮਾਤਾਵਾਂ ਅਤੇ MakeMyTrip ਦੀ ਸਾਂਝੇਦਾਰੀ ਦੇ ਜ਼ਰੀਏ 'ਬਿੱਗ ਬੌਸ' ਦੇ ਪ੍ਰਸ਼ੰਸਕਾਂ ਨੂੰ ਹੁਣ ਇੱਕ ਮੁਕਾਬਲੇ ਰਾਹੀਂ ਇਹ ਮੌਕਾ ਦਿੱਤਾ ਜਾ ਰਿਹਾ ਹੈ। ਇਸ ਮੁਕਾਬਲੇ ਵਿੱਚ ਦਰਸ਼ਕ ਭਾਗ ਲੈ ਸਕਦੇ ਹਨ। ਇਸ ਮੁਕਾਬਲੇ ਨੂੰ ਜਿੱਤਣ ਵਾਲੇ ਚੋਟੀ ਦੇ 15 ਪ੍ਰਸ਼ੰਸਕਾਂ ਨੂੰ ਹੀ 'ਬਿੱਗ ਬੌਸ' ਦੇ ਘਰ 'ਚ ਪ੍ਰਵੇਸ਼ ਕਰਨ ਦਾ ਵਧੀਆ ਮੌਕਾ ਮਿਲੇਗਾ। ਇੰਨਾ ਹੀ ਨਹੀਂ ਇਨ੍ਹਾਂ 15 ਪ੍ਰਸ਼ੰਸਕਾਂ 'ਤੇ ਇੱਕ ਪੂਰਾ ਐਪੀਸੋਡ ਵੀ ਫਿਲਮਾਇਆ ਜਾਵੇਗਾ। 'ਬਿੱਗ ਬੌਸ' ਦੇ ਘਰ 'ਚ ਐਂਟਰੀ ਲੈਣ ਦਾ ਇਹ ਮੁਕਾਬਲਾ 22 ਜਨਵਰੀ ਨੂੰ ਲਾਈਵ ਹੋਵੇਗਾ। ਜੇਤੂ ਦਾ ਐਲਾਨ 24 ਜਨਵਰੀ 2024 ਨੂੰ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.