ਮੁੰਬਈ: ਸਲਮਾਨ ਖਾਨ ਨੇ ਇੱਕ ਵਾਰ ਫਿਰ ਆਪਣੀ ਸਭ ਤੋਂ ਉਡੀਕੀ ਜਾ ਰਹੀ ਮਾਸ ਐਕਸ਼ਨ ਫਿਲਮ ਸਿਕੰਦਰ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫਿਲਮ 2025 'ਚ ਈਦ ਮੌਕੇ ਰਿਲੀਜ਼ ਹੋਵੇਗੀ। ਧਮਕੀਆਂ ਦੇ ਬਾਵਜੂਦ ਸਲਮਾਨ ਖਾਨ ਆਪਣਾ ਕੰਮ ਨਹੀਂ ਛੱਡ ਰਹੇ ਹਨ। ਹਾਲ ਹੀ 'ਚ ਸਲਮਾਨ ਖਾਨ ਨੇ ਬਿੱਗ ਬੌਸ 18 ਦੇ ਵੀਕੈਂਡ ਦਾ ਵਾਰ ਐਪੀਸੋਡ ਦੀ ਸ਼ੂਟਿੰਗ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ, ਸਲਮਾਨ ਖਾਨ ਅੱਜ ਮੰਗਲਵਾਰ ਨੂੰ ਸਿਕੰਦਰ ਦੇ ਸੈੱਟ 'ਤੇ ਸ਼ੂਟਿੰਗ ਕਰ ਰਹੇ ਹਨ।
ਫਿਲਮ ਸਿਕੰਦਰ ਦੀ ਰਿਲੀਜ਼ ਡੇਟ
ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਆਪਣੇ ਕੰਮ ਪ੍ਰਤੀ ਵਚਨਬੱਧ ਹਨ। ਇੱਕ ਪਾਸੇ ਉਹ ਉੱਚ ਪੱਧਰੀ ਸੁਰੱਖਿਆ ਦੇ ਵਿਚਕਾਰ ਬਿੱਗ ਬੌਸ 18 ਦੀ ਸ਼ੂਟਿੰਗ ਕਰ ਰਹੇ ਹਨ, ਤਾਂ ਦੂਜੇ ਪਾਸੇ ਉਹ ਸਿਕੰਦਰ ਨੂੰ ਨਿਪਟਾਉਣ 'ਚ ਰੁੱਝੇ ਹੋਏ ਹਨ। ਖਬਰਾਂ ਦੀ ਮੰਨੀਏ, ਤਾਂ ਸਿਕੰਦਰ ਦੇ ਸੈੱਟ 'ਤੇ ਸਲਮਾਨ ਖਾਨ ਦੀ ਸੁਰੱਖਿਆ ਲਈ ਪੂਰੀ ਫੌਜ ਤਾਇਨਾਤ ਹੈ। ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਦੀਵਾਲੀ ਤੱਕ ਸਿਕੰਦਰ ਦੀ ਸ਼ੂਟਿੰਗ ਜਾਰੀ ਰੱਖਣਗੇ। ਇਹ ਫਿਲਮ 30 ਮਾਰਚ 2025 ਨੂੰ ਈਦ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।
ਫਿਲਮ 'ਸਿਕੰਦਰ' ਦੀ ਸਟਾਰਕਾਸਟ
ਤੁਹਾਨੂੰ ਦੱਸ ਦੇਈਏ ਕਿ ਸਿਕੰਦਰ ਨੂੰ ਦੱਖਣ ਦੇ ਫਿਲਮ ਨਿਰਦੇਸ਼ਕ ਏ.ਆਰ ਮੁਰੁਗਦੌਸ ਬਣਾ ਰਹੇ ਹਨ, ਜਿਨ੍ਹਾਂ ਨੇ ਆਮਿਰ ਖਾਨ ਨਾਲ ਫਿਲਮ ਗਜਨੀ ਕੀਤੀ ਸੀ। ਸਿਕੰਦਰ ਨੂੰ ਸਾਜਿਦ ਨਾਡਿਆਡਵਾਲਾ ਦੇ ਪ੍ਰੋਡਕਸ਼ਨ ਹਾਊਸ ਵਿੱਚ ਬਣਾਇਆ ਜਾ ਰਿਹਾ ਹੈ। ਫਿਲਮ 'ਸਿਕੰਦਰ' 'ਚ ਸਲਮਾਨ ਖਾਨ ਦੇ ਨਾਲ-ਨਾਲ ਰਸ਼ਮਿਕਾ ਮੰਡਾਨਾ, ਕਾਜਲ ਅਗਰਵਾਲ, ਸੁਨੀਲ ਸ਼ੈੱਟੀ, ਸ਼ਰਮਨ ਜੋਸ਼ੀ, ਅੰਜਨੀ ਧਵਨ, ਪ੍ਰਤੀਕ ਬੱਬਰ ਅਤੇ ਕਟੱਪਾ ਫੇਮ ਸਤਿਆਰਾਜ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।
ਸਲਮਾਨ ਖਾਨ ਨੂੰ ਮਿਲ ਰਹੀਆਂ ਧਮਕੀਆਂ
ਤੁਹਾਨੂੰ ਦੱਸ ਦੇਈਏ ਕਿ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਲਾਰੇਂਸ ਬਿਸ਼ਨੋਈ ਗੈਂਗ ਵਾਰ-ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਸ ਮਾਮਲੇ 'ਚ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਘਰ 'ਤੇ ਇੱਕ ਵਾਰ ਫਾਇਰਿੰਗ ਵੀ ਹੋਈ ਸੀ।
ਇਹ ਵੀ ਪੜ੍ਹੋ:-
- ਅਨਿਲ ਕਪੂਰ ਨੇ ਅਜੈ ਅਤੇ ਸ਼ਾਹਰੁਖ ਖਾਨ ਵਰਗੇ ਸਿਤਾਰਿਆਂ ਲਈ ਪੇਸ਼ ਕੀਤੀ ਮਿਸਾਲ, ਠੁਕਰਾਇਆ ਕਰੋੜਾਂ ਦੇ ਪਾਨ ਮਸਾਲੇ ਦਾ ਵਿਗਿਆਪਨ
- ਅਭਿਸ਼ੇਕ ਬੱਚਨ ਅਤੇ ਅਦਾਕਾਰਾ ਨਿਮਰਤ ਕੌਰ ਨੇ ਆਪਣੀ ਲਵ ਲਾਈਫ਼ ਬਾਰੇ ਕੀਤਾ ਖੁਲਾਸਾ, ਸਕੂਲ ਸਮੇਂ ਦੌਰਾਨ ਹੀ ਹੋ ਗਿਆ ਸੀ ਪਿਆਰ
- ਸਲਮਾਨ ਅਤੇ ਆਮਿਰ ਖਾਨ ਨੂੰ ਪਿੱਛੇ ਛੱਡ ਰਿਤਿਕ ਰੋਸ਼ਨ ਬਣੇ ਭਾਰਤ ਦੇ ਸਭ ਤੋਂ ਅਮੀਰ ਸਟਾਰ ਕਿਡ, ਨੈੱਟ ਵਰਥ ਸੁਣ ਉੱਡ ਜਾਣਗੇ ਹੋਸ਼