ETV Bharat / entertainment

ਪ੍ਰਭਾਵੀ ਪਾਰੀ ਵੱਲ ਵਧੀ ਅਦਾਕਾਰਾ ਸ਼ਵੇਤਾ ਸਾਰੰਗਲ, ਇਸ ਪੰਜਾਬੀ ਫਿਲਮ 'ਚ ਆਵੇਗੀ ਨਜ਼ਰ - Shweta Sarangal new Punjabi film - SHWETA SARANGAL NEW PUNJABI FILM

Shweta Sarangal New Punjabi Film: ਅਦਾਕਾਰਾ ਸ਼ਵੇਤਾ ਸਾਰੰਗਲ ਰਿਲੀਜ਼ ਹੋਣ ਜਾ ਰਹੀ ਨਵੀਂ ਫਿਲਮ 'ਸਰੰਡਰ' ਨਾਲ ਹੋਰ ਉੱਚ-ਬੁਲੰਦੀਆਂ ਸਰ ਕਰਨ ਦਾ ਪੈਂਡਾ ਤੇਜ਼ੀ ਨਾਲ ਸਰ ਕਰਦੀ ਜਾ ਰਹੀ ਹੈ। ਉਹ ਜਲਦ ਹੀ ਨਵੀਂ ਪੰਜਾਬੀ ਫਿਲਮ ਵਿੱਚ ਨਜ਼ਰ ਆਵੇਗੀ।

Shweta Sarangal
Shweta Sarangal
author img

By ETV Bharat Entertainment Team

Published : Mar 27, 2024, 10:12 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਵਿਸ਼ਾਲਤਾ ਅਤੇ ਮਾਣਮੱਤਾ ਰੂਪ ਅਖ਼ਤਿਆਰ ਕਰਦੇ ਜਾ ਰਹੇ ਮੁਹਾਂਦਰੇ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਇੰਨੀਂ ਦਿਨੀਂ ਕਈ ਨਵੇਂ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨਾ ਵਿਚੋਂ ਹੀ ਅਪਣੇ ਨਾਂਅ ਦਾ ਪ੍ਰਭਾਵੀ ਇਜ਼ਹਾਰ ਕਰਵਾ ਰਹੀ ਹੈ ਅਦਾਕਾਰਾ ਸ਼ਵੇਤਾ ਸਾਰੰਗਲ, ਜੋ ਰਿਲੀਜ਼ ਹੋਣ ਜਾ ਰਹੀ ਅਪਣੀ ਨਵੀਂ ਫਿਲਮ 'ਸਰੰਡਰ' ਨਾਲ ਹੋਰ ਉੱਚ-ਬੁਲੰਦੀਆਂ ਸਰ ਕਰਨ ਦਾ ਪੈਂਡਾ ਤੇਜ਼ੀ ਨਾਲ ਸਰ ਕਰਦੀ ਜਾ ਰਹੀ ਹੈ।

ਮੂਲ ਰੂਪ ਵਿੱਚ ਹਰਿਆਣਾ ਨਾਲ ਸੰਬੰਧਤ ਇਸ ਹੋਣਹਾਰ ਅਦਾਕਾਰਾ ਦੀ ਸਾਹਮਣੇ ਆਉਣ ਜਾ ਰਹੀ ਉਕਤ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਰਾਇਲ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਐਕਸ਼ਨ ਡਰਾਮਾ ਅਤੇ ਇਮੋਸ਼ਨਲ ਫਿਲਮ ਦਾ ਨਿਰਮਾਣ ਮਹਿਫਲ ਇੰਟਰਟੇਨਮੈਂਟ ਦੁਆਰਾ ਕੀਤਾ ਗਿਆ ਹੈ, ਜਿਸ ਵਿੱਚ ਬੇਹੱਦ ਪ੍ਰਭਾਵਸ਼ਾਲੀ ਕਿਰਦਾਰ ਪਲੇ ਕਰਦੀ ਨਜ਼ਰੀ ਪਵੇਗੀ ਇਹ ਪ੍ਰਤਿਭਾਵਾਨ ਅਦਾਕਾਰਾ, ਜਿੰਨਾ ਅਨੁਸਾਰ ਡ੍ਰਾਮੈਟਿਕ ਪਰਸਥਿਤੀਆਂ ਦੁਆਲੇ ਬੁਣੀ ਗਈ ਇਸ ਫਿਲਮ ਵਿੱਚ ਉਨਾਂ ਦਾ ਕਿਰਦਾਰ ਇੱਕ ਗੈਂਗਸਟਰ ਦੀ ਪਤਨੀ ਦਾ ਹੈ, ਜੋ ਨਾਂਹ ਪੱਖੀ ਮਾਹੌਲ ਦਾ ਹਿੱਸਾ ਹੋਣ ਦੇ ਬਾਵਜੂਦ ਨਰਮ ਦਿਲ ਅਤੇ ਪੌਜੀਟਿਵ ਸੋਚ ਅਪਨਾਉਣਾ ਪਸੰਦ ਕਰਦੀ ਹੈ।

ਮੇਨ ਸਟਰੀਮ ਫਿਲਮਾਂ ਅਤੇ ਕਿਰਦਾਰਾਂ ਦੀ ਬਜਾਏ ਲੀਕ ਹਟਵੇਂ ਪ੍ਰੋਜੈਕਟ ਅਤੇ ਰੋਲ ਕਰਨਾ ਪਸੰਦ ਕਰ ਰਹੀ ਇਸ ਬਾਕਮਾਲ ਅਦਾਕਾਰਾ ਨੇ ਅੱਗੇ ਦੱਸਿਆ ਕਿ ਹਾਲ ਹੀ ਵਿੱਚ ਅਰਥ-ਭਰਪੂਰ ਪੰਜਾਬੀ ਫਿਲਮ 'ਵਾਈਟ ਪੰਜਾਬ' ਤੋਂ ਬਾਅਦ ਇੱਕ ਹੋਰ ਅਲਹਦਾ ਕੰਟੈਂਟ ਫਿਲਮ ਕਰਨਾ ਕਾਫ਼ੀ ਸੁਖਦ ਅਹਿਸਾਸ ਹੈ, ਜਿਸ ਵਿੱਚ ਕੰਮ ਕਰਨਾ ਬੇਹੱਦ ਯਾਦਗਾਰੀ ਅਨੁਭਵ ਅਤੇ ਚੁਣੌਤੀਪੂਰਨ ਅਹਿਸਾਸ ਹੈ।

ਉਮੀਦ ਕਰਦੀ ਹਾਂ ਕਿ ਇਹ ਫਿਲਮ ਅਤੇ ਇਸ ਵਿਚਲਾ ਰੋਲ ਦਰਸ਼ਕਾਂ ਨੂੰ ਪਸੰਦ ਆਵੇਗਾ, ਜਿਸ ਨਾਲ ਅੱਗੇ ਇਸ ਦਿਸ਼ਾ ਵਿੱਚ ਕੁਝ ਹੋਰ ਚੰਗੇਰੇ ਯਤਨ ਕਰਨਾ ਤਰਜ਼ੀਹ ਵਿੱਚ ਸ਼ਾਮਿਲ ਰਹੇਗਾ।

ਪੜਾਅ ਦਰ ਪੜਾਅ ਹੋਰ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕਰਨ ਵੱਲ ਵੱਧ ਰਹੀ ਇਸ ਬਿਹਤਰੀਨ ਅਦਾਕਾਰਾ ਅਨੁਸਾਰ 05 ਅਪ੍ਰੈਲ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਅਪਣੀ ਉਕਤ ਫਿਲਮ ਦੇ ਕੁਝ ਹੋਰ ਖਾਸ ਪਹਿਲੂਆਂ ਦੀ ਗੱਲ ਕਰਾਂ ਤਾਂ ਫਿਲਮ ਦੇ ਨਿਰਦੇਸ਼ਕ ਰਾਇਲ ਸਿੰਘ ਵੱਲੋਂ ਇੱਕ ਇੱਕ ਸੀਨ ਨੂੰ ਪ੍ਰਭਾਵਪੂਰਨ ਬਣਾਉਣ ਲਈ ਜੀਅ ਜਾਨ ਤਰੱਦਦ ਕੀਤੇ ਗਏ ਹਨ, ਜਿੰਨਾ ਪਾਸੋਂ ਕਾਫ਼ੀ ਕੁਝ ਸਿੱਖਣ ਸਮਝਣ ਨੂੰ ਮਿਲਿਆ।

ਉਨਾਂ ਦੱਸਿਆ ਕਿ ਇਸ ਫਿਲਮ ਵਿੱਚ ਮੁਸਲਿਮ ਮਹਿਲਾ ਸ਼ਬਾਨਾ ਬੇਗਮ ਦਾ ਕਿਰਦਾਰ ਪਲੇ ਕਰਨਾ ਆਸਾਨ ਨਹੀਂ ਸੀ, ਪਰ ਫਿਰ ਵੀ ਬਤੌਰ ਅਦਾਕਾਰਾ ਇਸ ਰੋਲ ਨੂੰ ਸੱਚਾ ਰੂਪ ਦੇਣ ਅਤੇ ਆਪਣਾ ਸੌ ਫੀਸਦੀ ਦੇਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਲੈ ਦਰਸ਼ਕਾਂ ਦੀ ਕੀ ਪ੍ਰਤੀਕਿਰਿਆ ਨੂੰ ਲੈ ਕੇ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.