ਚੰਡੀਗੜ੍ਹ: 'ਰੁਸਤਮ-ਏ-ਹਿੰਦ' ਅਤੇ ਮਹਾਨ ਅਦਾਕਾਰ ਰਹੇ ਦਾਰਾ ਸਿੰਘ ਪਰਿਵਾਰ ਦਾ ਹੋਣਹਾਰ ਬੇਟਾ ਅਦਾਕਾਰ ਯੁਵਰਾਜ ਸਿੰਘ ਔਲਖ ਅਪਣੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਨਾਨਕ ਨਾਮ ਜਹਾਜ਼' ਨੂੰ ਲੈ ਇੰਨੀਂ-ਦਿਨੀਂ ਕਾਫ਼ੀ ਚਰਚਾ ਵਿੱਚ ਹੈ, ਜੋ ਇਸ ਅਰਥ-ਭਰਪੂਰ ਫਿਲਮ ਵਿੱਚ ਬੇਹੱਦ ਪ੍ਰਭਾਵੀ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ, ਜਿੰਨ੍ਹਾਂ ਦੀ ਅਗਲੇ ਦਿਨੀਂ ਰਿਲੀਜ਼ ਹੋਣ ਜਾ ਰਹੀ ਇਸ ਉਮਦਾ ਫਿਲਮ ਦਾ ਨਿਰਦੇਸ਼ਨ ਕਲਿਆਣੀ ਸਿੰਘ ਵੱਲੋਂ ਕੀਤਾ ਗਿਆ ਹੈ।
'ਰਿਲਾਇਸ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਅਤੇ 'ਏ ਰਾਈਟ ਇਮੇਜ਼ ਇੰਟਰਨੈਸ਼ਨਲ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਮਾਤਾ ਮਾਨ ਸਿੰਘ ਦੀਪ, ਜਦਕਿ ਨਿਰਦੇਸ਼ਕ ਕਲਿਆਣੀ ਸਿੰਘ ਹਨ, ਜਿੰਨ੍ਹਾਂ ਅਨੁਸਾਰ ਧਾਰਮਿਕ ਅਤੇ ਰੂਹਾਨੀਅਤ ਰੰਗਾਂ ਵਿੱਚ ਰੰਗੀ ਇਸ ਫਿਲਮ ਵਿੱਚ ਪਰਿਵਾਰਿਕ ਪਰੰਪਰਾਵਾਂ ਅਤੇ ਟੁੱਟ ਰਹੇ ਆਪਸੀ ਰਿਸ਼ਤਿਆਂ ਦਾ ਦਿਲ-ਟੁੰਬਵਾਂ ਵਰਣਨ ਕੀਤਾ ਗਿਆ ਹੈ।
ਓਧਰ ਇਸ ਬਿੱਗ ਸੈਟਅੱਪ ਅਤੇ ਸ਼ਾਨਦਾਰ ਪ੍ਰੋਜੈਕਟ ਦਾ ਅਹਿਮ ਹਿੱਸਾ ਬਣੇ ਯੁਵਰਾਜ ਔਲਖ ਵੀ ਇਸ ਫਿਲਮ ਅਤੇ ਆਪਣੇ ਰੋਲ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਅਤੇ ਆਸਵੰਦ ਨਜ਼ਰ ਆ ਰਹੇ ਹਨ, ਜਿੰਨ੍ਹਾਂ ਇਸੇ ਸੰਬੰਧੀ ਅਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਸਾਡੇ ਧਾਰਮਿਕ ਇਤਿਹਾਸ ਅਤੇ ਇਸ ਨਾਲ ਜੁੜੀਆਂ ਕਦਰਾਂ-ਕੀਮਤਾਂ ਨੂੰ ਪ੍ਰਤੀਬਿੰਬ ਕਰਦੀ ਇਸ ਫਿਲਮ ਵਿੱਚ ਮਹੱਤਵਪੂਰਨ ਰੋਲ ਪਲੇ ਕਰ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹਾਂ।
- ਇਸ ਨਵੀਂ ਪੁਸਤਕ ਦੁਆਰਾ ਪਾਠਕਾਂ ਦੇ ਸਨਮੁੱਖ ਹੋਣਗੇ ਰਾਣਾ ਰਣਬੀਰ, ਜਲਦ ਹੋਵੇਗੀ ਲੋਕ ਅਰਪਣ - Rana Ranbir
- 52 ਸਾਲ ਦੀ ਉਮਰ 'ਚ ਬਾਲੀਵੁੱਡ ਅਦਾਕਾਰਾਂ ਨੂੰ ਮਾਤ ਦਿੰਦੀ ਹੈ ਪੰਜਾਬੀ ਸਿਨੇਮਾ ਦੀ ਇਹ ਹਸੀਨਾ, ਦੇਖੋ ਫੋਟੋਆਂ - Satinder Satti
- ਅੰਕਿਤਾ ਲੋਖੰਡੇ ਨੇ ਰਿਜੈਕਟ ਕੀਤਾ ਕਰਨ ਜੌਹਰ ਦੀ 'ਸਟੂਡੈਂਟ ਆਫ ਦਿ ਈਅਰ 3' ਦਾ ਆਫਰ? ਜਾਣੋ ਕੀ ਹੈ ਪੂਰਾ ਸੱਚ - Student Of The Year 3
ਪੰਜਾਬੀ ਸਿਨੇਮਾ ਖੇਤਰ ਵਿੱਚ ਮਜ਼ਬੂਤ ਪੈੜਾਂ ਸਿਰਜਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਯੁਵਰਾਜ ਔਲਖ ਅਨੁਸਾਰ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀ ਇਸ ਫਿਲਮ ਵਿੱਚ ਉਨ੍ਹਾਂ ਨੂੰ ਅਪਣੇ ਪਿਤਾ ਅਤੇ ਅਜ਼ੀਮ ਐਕਟਰ ਰਤਨ ਔਲਖ ਤੋਂ ਇਲਾਵਾ ਸਰਦਾਰ ਸੋਹੀ, ਵਿੰਦੂ ਦਾਰਾ ਸਿੰਘ, ਮੁਕੇਸ਼ ਰਿਸ਼ੀ ਜਿਹੀਆਂ ਬਿਹਤਰੀਨ ਸਿਨੇਮਾ ਹਸਤੀਆਂ ਨਾਲ ਸਕ੍ਰੀਨ ਸ਼ੇਅਰ ਕਰਨ ਦਾ ਅਵਸਰ ਮਿਲਿਆ ਹੈ, ਜਿੰਨ੍ਹਾਂ ਨਾਲ ਕੰਮ ਕਰਨਾ ਉਨਾਂ ਲਈ ਫਖਰ ਭਰਿਆ ਤਜ਼ਰਬਾ ਰਿਹਾ ਹੈ, ਜਿਸ ਦੌਰਾਨ ਇੰਨ੍ਹਾਂ ਮੰਝੇ ਹੋਏ ਐਕਟਰਜ਼ ਤੋਂ ਬਹੁਤ ਕੁਝ ਸਿੱਖਣ ਸਮਝਣ ਨੂੰ ਵੀ ਮਿਲਿਆ।
ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਮੁਕੇਸ਼ ਰਿਸ਼ੀ ਵੱਲੋਂ ਨਿਰਮਿਤ ਕੀਤੀ ਗਈ ਪੰਜਾਬੀ ਫਿਲਮ 'ਨਿਡਰ' ਵਿੱਚ ਵੀ ਬੇਹੱਦ ਅਹਿਮ ਰੋਲ ਪਲੇ ਕਰ ਚੁੱਕੇ ਹਨ ਯੁਵਰਾਜ ਔਲਖ, ਜਿੰਨ੍ਹਾਂ ਦੁਆਰਾ ਉਕਤ ਫਿਲਮ ਵਿੱਚ ਨਿਭਾਏ ਕਿਰਦਾਰ ਨੂੰ ਭਰਵੀਂ ਸਲਾਹੁਤਾ ਹਾਸਿਲ ਹੋਈ, ਉਪਰੰਤ ਅਪਣੀ ਇਸ ਦੂਜੀ ਫਿਲਮ ਨਾਲ ਦਰਸ਼ਕਾਂ ਹੋ ਰਹੇ ਇਸ ਪ੍ਰਤਿਭਾਵਾਨ ਅਦਾਕਾਰ ਕਿਸ ਤਰ੍ਹਾਂ ਦੀ ਭੂਮਿਕਾਵਾਂ ਅਤੇ ਫਿਲਮਾਂ ਕਰਨ ਨੂੰ ਤਰਜੀਹ ਦੇ ਰਹੇ ਹਨ, ਪੁੱਛੇ ਇਸ ਸਵਾਲ ਦਾ ਜਵਾਬ ਦਿੰਦਿਆਂ ਇਸ ਅਦਾਕਾਰ ਨੇ ਦੱਸਿਆ 'ਅਜਿਹੀਆਂ ਫਿਲਮਾਂ ਅਤੇ ਰੋਲ ਕਰਨ ਦਾ ਖਾਹਿਸ਼ਮੰਦ ਹਾਂ, ਜੋ ਦਰਸ਼ਕਾਂ ਦੇ ਮਨਾਂ ਵਿੱਚ ਅਮਿਟ ਛਾਪ ਛੱਡ ਸਕਣ। ਇਸ ਤੋਂ ਇਲਾਵਾ ਅਸਲ ਮਿੱਟੀ ਅਤੇ ਸੰਸਕਾਰਾਂ ਨਾਲ ਜੁੜੀਆਂ ਫਿਲਮਾਂ ਦਾ ਵੀ ਹਿੱਸਾ ਬਣਨਾ ਵਿਸ਼ੇਸ ਤਰਜੀਹ ਰਹੇਗੀ।