ਹੈਦਰਾਬਾਦ: NTA ਵੱਲੋ ਸਹਾਇਕ ਪ੍ਰੋਫੈਸਰ ਦੀਆਂ ਅਸਾਮੀਆਂ ਦੀ ਭਰਤੀ, ਜੂਨੀਅਰ ਰਿਸਰਚ ਫੈਲੋਸ਼ਿਪ ਪਾਉਣ ਜਾਂ ਪੀਐਚਡੀ ਵਿੱਚ ਦਾਖਲੇ ਲਈ ਹਰ ਸਾਲ ਦੋ ਵਾਰ UGC NET ਪ੍ਰੀਖਿਆ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸਮੇਂ UGC NET ਜੂਨ 2024 ਸੈਸ਼ਨ ਲਈ ਅਪਲਾਈ ਪ੍ਰੀਕਿਰੀਆਂ ਜਾਰੀ ਹੈ, ਜਿਸ ਲਈ ਅਪਲਾਈ ਕਰਨ ਦੀ ਅੱਜ ਆਖਰੀ ਤਰੀਕ ਹੈ। ਜੇਕਰ ਤੁਸੀਂ ਅਜੇ ਤੱਕ ਅਪਲਾਈ ਨਹੀਂ ਕੀਤਾ, ਤਾਂ ਅੱਜ NTA ਦੀ ਅਧਿਕਾਰਿਤ ਵੈੱਬਸਾਈਟ ugcnet.nta.ac.in 'ਤੇ ਜਾ ਕੇ ਇਸ ਪੇਜ 'ਤੇ ਦਿੱਤੇ ਗਏ ਡਾਈਰੈਕਟ ਲਿੰਕ 'ਤੇ ਕਲਿੱਕ ਕਰਕੇ ਫਾਰਮ ਭਰ ਸਕਦੇ ਹੋ।
ਇਸ ਤਰ੍ਹਾਂ ਕਰੋ ਅਪਲਾਈ: UGC NET ਐਪਲੀਕੇਸ਼ਨ ਫਾਰਮ ਭਰਨ ਲਈ ਤੁਹਾਨੂੰ ਅਧਾਕਾਰਿਤ ਵੈੱਬਸਾਈਟ ugcnet.nta.ac.in 'ਤੇ ਜਾਣਾ ਹੋਵੇਗਾ। ਹੁਣ ਇਸ ਵੈੱਬਸਾਈਟ 'ਤੇ UGC NET June 2024 Registration/ Login ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਰਜਿਸਟ੍ਰੇਸ਼ਨ ਫਾਰਮ 'ਤੇ ਕਲਿੱਕ ਕਰਕੇ ਰਜਿਸਟਰ ਕਰਨਾ ਹੈ। ਫਿਰ ਉਮੀਦਵਾਰ ਮੰਗੀ ਗਈ ਸਾਰੀ ਜਾਣਕਾਰੀ ਭਰ ਕੇ ਅਪਲਾਈ ਪ੍ਰੀਕਿਰੀਆਂ ਨੂੰ ਪੂਰਾ ਕਰ ਸਕਦੇ ਹਨ। ਇਸ ਲਈ ਤੁਹਾਨੂੰ ਫੀਸ ਵੀ ਜਮ੍ਹਾਂ ਕਰਵਾਉਣੀ ਪਵੇਗੀ, ਤਾਂ ਹੀ ਫਾਰਮ ਨੂੰ ਸਵੀਕਾਰ ਕੀਤਾ ਜਾਵੇਗਾ।
UGC NET June 2024 ਪ੍ਰੀਖਿਆ ਲਈ ਫੀਸ: UGC NET June 2024 ਸੈਸ਼ਨ 'ਚ ਅਪਲਾਈ ਕਰਨ ਦੇ ਨਾਲ ਹੀ ਉਮੀਦਵਾਰਾਂ ਨੂੰ ਫੀਸ ਵੀ ਜਮ੍ਹਾਂ ਕਰਵਾਉਣੀ ਹੋਵੇਗੀ। ਅਪਲਾਈ ਫੀਸ ਜਨਰਲ ਕੈਟਾਗਰੀ ਤੋਂ ਆਉਣ ਵਾਲੇ ਉਮੀਦਵਾਰਾਂ ਲਈ 1150 ਰੁਪਏ, ਜਨਰਲ-EWS/OBC NCL ਸ਼੍ਰੇਣੀ ਦੇ ਉਮੀਦਵਾਰਾਂ ਲਈ 600 ਰੁਪਏ ਅਤੇ SC/ST/PWD/ਤੀਜੇ ਲਿੰਗ ਦੇ ਉਮੀਦਵਾਰਾਂ ਨੂੰ 325 ਰੁਪਏ ਫੀਸ ਦੇਣੀ ਪਵੇਗੀ। ਐਪਲੀਕੇਸ਼ਨ ਫੀਸ ਔਨਲਾਈਨ ਮੋਡ ਰਾਹੀਂ ਜਮ੍ਹਾ ਕੀਤੀ ਜਾ ਸਕਦੀ ਹੈ।