ਹੈਦਰਾਬਾਦ: SO ਅਤੇ ASO ਭਰਤੀ ਪ੍ਰੀਖਿਆ ਦੇ ਪ੍ਰਵੇਸ਼ ਪੱਤਰ ਦਾ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਲਈ ਖਬਰ ਸਾਹਮਣੇ ਆਈ ਹੈ। CSIR ਨੇ SO ਅਤੇ ASO ਅਫ਼ਸਰ ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਇਹ ਐਡਮਿਟ ਕਾਰਡ ਅਧਿਕਾਰਿਤ ਵੈੱਬਸਾਈਟ https://www.csir.res.in 'ਤੇ ਜਾਰੀ ਕੀਤੇ ਗਏ ਹਨ। ਇਸ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੋਰਟਲ 'ਤੇ ਜਾ ਕੇ ਇਸਨੂੰ ਡਾਊਨਲੋਡ ਕਰ ਲੈਣ। ਐਡਮਿਟ ਕਾਰਡ ਡਾਊਨਲੋਡ ਕਰਨ ਲਈ ਉਮੀਦਵਾਰਾਂ ਨੂੰ ਆਪਣੀ ਇਮੇਲ ਆਈਡੀ ਅਤੇ ਜਨਮ ਦੀ ਤਰੀਕ ਦਾ ਇਸਤੇਮਾਲ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਉਹ ਪ੍ਰਵੇਸ਼ ਪੱਤਰ ਨੂੰ ਡਾਊਨਲੋਡ ਕਰ ਸਕਣਗੇ।
SO ਅਤੇ ASO ਭਰਤੀ ਪ੍ਰੀਖਿਆ ਦੇ ਐਡਮਿਟ ਕਾਰਡ ਇਸ ਤਰ੍ਹਾਂ ਕਰੋ ਡਾਊਨਲੋਡ: ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾ ਉਮੀਦਵਾਰਾਂ ਨੂੰ ਅਧਿਕਾਰਿਤ ਵੈੱਬਸਾਈਟ csir.res.in 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਹੋਮਪੇਜ 'ਤੇ ਕਰੀਅਰ ਟੈਬ 'ਤੇ ਕਲਿੱਕ ਕਰੋ। ਫਿਰ ਉਸ ਲਿੰਕ 'ਤੇ ਕਲਿੱਕ ਕਰੋ, ਜਿੱਥੇ ਲਿਖਿਆ ਹੈ,"CSIR 'ਚ SO ਅਤੇ ASO ਅਧਿਕਾਰੀ ਦੇ ਅਹੁਦੇ ਲਈ ਪੇਪਰ 1 ਅਤੇ ਪੇਪਰ 2 ਪ੍ਰੀਖਿਆ ਦੀ ਸਮਾਸੂਚੀ ਅਤੇ ਐਡਮਿਟ ਕਾਰਡ ਡਾਊਨਲੋਡ।" ਇਸ ਤੋਂ ਬਾਅਦ ਸਕ੍ਰੀਨ 'ਤੇ ਇੱਕ ਨਵਾਂ ਪੇਜ਼ ਆ ਜਾਵੇਗਾ। ਹੁਣ ਐਡਮਿਟ ਕਾਰਡ ਡਾਊਨਲੋਡ ਕਰੋ ਅਤੇ ਪ੍ਰਿੰਟ ਵੀ ਕਰਵਾ ਲਓ।
ਮੁਸ਼ਕਿਲ ਆਉਣ 'ਤੇ ਇਸ ਹੈਲਪਲਾਈਨ ਨੰਬਰ 'ਤੇ ਕਰ ਸਕਦੇ ਹੋ ਸੰਪਰਕ: ਜੇਕਰ ਕਿਸੇ ਉਮੀਦਵਾਰ ਨੂੰ ਪ੍ਰੀਖਿਆ ਲਈ ਪ੍ਰਵੇਸ਼ ਪੱਤਰ ਡਾਊਨਲੋਡ ਜਾਂ ਚੈੱਕ ਕਰਨ 'ਚ ਮੁਸ਼ਕਿਲ ਹੋ ਰਹੀ ਹੈ, ਤਾਂ ਉਹ ਹੈਲਪ ਡੈਸਕ ਨੰਬਰ 07969049955 'ਤੇ ਸੰਪਰਕ ਕਰ ਸਕਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ SO ਅਤੇ ASO ਅਹੁਦੇ ਲਈ ਪੜਾਅ I ਪ੍ਰੀਖਿਆ, ਜਿਸ 'ਚ ਪੇਪਰ 1 ਅਤੇ ਪੇਪਰ 2 ਸ਼ਾਮਲ ਹਨ। ਇਹ ਪੇਪਰ 5 ਫਰਵਰੀ ਤੋਂ 20 ਫਰਵਰੀ 2024 ਤੱਕ ਆਯੋਜਿਤ ਹੋਣ ਵਾਲਾ ਹੈ। ਪ੍ਰੀਖਿਆ ਦੋ ਸ਼ਿਫ਼ਟਾ 'ਚ ਕੀਤੀ ਜਾਵੇਗੀ। ਸਵੇਰ ਦੀ ਸ਼ਿਫ਼ਟ 'ਚ ਪੇਪਰ ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗਾ, ਜਦਕਿ ਦੂਜੀ ਸ਼ਿਫ਼ਟ 'ਚ ਪੇਪਰ ਦੁਪਹਿਰ 3 ਵਜੇ ਤੋਂ ਸ਼ਾਮ 5:30 ਵਜੇ ਤੱਕ ਆਯੋਜਿਤ ਹੋਵੇਗਾ।