ਹੈਦਰਾਬਾਦ: NEET PG ਪ੍ਰੀਖਿਆ ਦਾ ਆਯੋਜਨ 23 ਜੂਨ ਨੂੰ ਕੀਤਾ ਜਾ ਰਿਹਾ ਹੈ। ਇਸ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਐਡਮਿਟ ਕਾਰਡ NBEMS ਦੀ ਅਧਿਕਾਰਿਤ ਵੈੱਬਸਾਈਟ natboard.edu.in 'ਤੇ ਜਾ ਕੇ ਡਾਊਨਲੋਡ ਕੀਤੇ ਜਾ ਸਕਦੇ ਹਨ।
NBEMS ਨੇ NEET PG ਪ੍ਰੀਖਿਆ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼: NBEMS ਨੇ NEET PG ਪ੍ਰੀਖਿਆ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਪ੍ਰੀਖਿਆ ਦੇ ਦਿਨ ਉਮੀਦਵਾਰ ਸਮੇਂ ਤੋਂ ਪਹਿਲਾ ਪ੍ਰੀਖਿਆ ਕੇਂਦਰਾਂ 'ਚ ਜਾਣ। ਲੇਟ ਹੋਣ 'ਤੇ ਤੁਹਾਨੂੰ ਪ੍ਰੀਖਿਆ ਕੇਂਦਰਾਂ 'ਚ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪ੍ਰੀਖਿਆ ਕੇਂਦਰਾਂ 'ਤੇ ਐਡਮਿਟ ਕਾਰਡ, ਸਰਕਾਰ ਦੁਆਰਾ ਜਾਰੀ ਕੀਤੀ ਫੋਟੋ, ਪਹਿਚਾਣ ਪੱਤਰ ਅਤੇ MBBS ਯੋਗਤਾ ਦੀ ਸਥਾਈ/ਆਰਜ਼ੀ SMC/MCI/NMC ਰਜਿਸਟ੍ਰੇਸ਼ਨ ਦੀ ਫੋਟੋ ਕਾਪੀ ਆਪਣੇ ਨਾਲ ਲੈ ਕੇ ਜਾਣ। ਜੇਕਰ ਤੁਸੀਂ ਇਹ ਦਸਤਾਵੇਜ਼ ਆਪਣੇ ਨਾਲ ਨਹੀਂ ਲੈ ਕੇ ਜਾਂਦੇ, ਤਾਂ ਤੁਹਾਨੂੰ ਪ੍ਰੀਖਿਆ ਕੇਂਦਰਾਂ 'ਚ ਜਾਣ ਨਹੀਂ ਦਿੱਤਾ ਜਾਵੇਗਾ।
- ਮੌਕ ਦੀ ਦੂਜੀ ਸੀਟ ਅਲਾਟਮੈਂਟ ਜਾਰੀ, 1 ਲੱਖ 81 ਹਜ਼ਾਰ ਉਮੀਦਵਾਰ ਹੋਏ ਹਾਜ਼ਰ - josaa counselling 2024
- ਅਗਨੀਪਥ ਯੋਜਨਾ ਨੂੰ ਬਦਲਾਅ ਦੇ ਨਾਲ ਮੁੜ ਸ਼ੁਰੂ ਕਰਨ ਦੀਆਂ ਖਬਰਾਂ 'ਤੇ ਸਰਕਾਰ ਨੇ ਜਾਰੀ ਕੀਤਾ ਅਪਡੇਟ, ਜਾਣੋ - Agnipath Scheme
- NEET UG 2024 ਪ੍ਰੀਖਿਆ ਨੂੰ ਲੈ ਕੇ ਸੁਪਰੀਮ ਕੋਰਟ 'ਚ ਅੱਜ ਹੋਈ ਸੁਣਵਾਈ, ਇਨ੍ਹਾਂ ਉਮੀਦਵਾਰਾਂ ਦੀ ਮੁੜ ਹੋਵੇਗੀ ਪ੍ਰੀਖਿਆ - NEET UG 2024 Exam
ਇਸ ਤਰ੍ਹਾਂ ਕਰੋ ਐਡਮਿਟ ਕਾਰਡ ਡਾਊਨਲੋਡ: NEET PG ਪ੍ਰੀਖਿਆ ਲਈ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾ ਅਧਿਕਾਰਿਤ ਵੈੱਬਸਾਈਟ 'ਤੇ ਜਾਣਾ ਹੋਵੇਗਾ। ਵੈੱਬਸਾਈਟ ਦੇ ਹੋਮ ਪੇਜ਼ 'ਤੇ ਤੁਹਾਨੂੰ ਐਡਮਿਟ ਕਾਰਡ ਦੇ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਫਿਰ ਤੁਹਾਨੂੰ ਰਜਿਸਟ੍ਰੇਸ਼ਨ ਆਈਡੀ ਅਤੇ ਜਨਮ ਦੀ ਤਰੀਕ ਭਰ ਕੇ ਲੌਗਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਐਡਮਿਟ ਕਾਰਡ ਸਕ੍ਰੀਨ 'ਤੇ ਓਪਨ ਹੋ ਜਾਵੇਗਾ। ਫਿਰ ਤੁਸੀਂ NEET PG ਪ੍ਰੀਖਿਆ ਲਈ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ।