ਹੈਦਰਾਬਾਦ: NEET PG 2024 ਪ੍ਰੀਖਿਆ ਲਈ ਅਪਲਾਈ ਕੀਤੇ ਉਮੀਦਵਾਰਾਂ ਲਈ ਜ਼ਰੂਰੀ ਅਪਡੇਟ ਸਾਹਮਣੇ ਆਇਆ ਹੈ। ਦੇਸ਼ ਭਰ ਦੇ ਅਲੱਗ-ਅਲੱਗ ਮੈਡਿਕਲ ਕਾਲਜ਼ਾਂ 'ਚ ਸ਼ਾਮਲ ਹੋਣ ਵਾਲੇ PG ਡਿਗਰੀ ਪੱਧਰ ਦੇ ਕੋਰਸਾਂ 'ਚ ਇਸ ਸਾਲ ਦਾਖਲੇ ਲਈ ਮੈਡੀਕਲ ਵਿਗਿਆਨ ਵਿੱਚ ਰਾਸ਼ਟਰੀ ਪ੍ਰੀਖਿਆ ਬੋਰਡ ਦੁਆਰਾ ਆਯੋਜਿਤ ਕੀਤੇ ਜਾਣ ਵਾਲੀ NEET PG 2024 ਪ੍ਰੀਖਿਆ ਲਈ ਐਡਮਿਟ ਕਾਰਡ ਅੱਜ ਜਾਰੀ ਕੀਤੇ ਜਾਣਗੇ। ਬੋਰਡ ਦੁਆਰਾ ਜਾਰੀ ਪ੍ਰੀਖਿਆ ਪ੍ਰੋਗਰਾਮ ਅਨੁਸਾਰ, ਇਸ ਪ੍ਰੀਖਿਆ ਲਈ ਰਜਿਸਟਰ ਉਮੀਦਵਾਰ ਆਪਣਾ ਐਡਮਿਟ ਕਾਰਡ ਅੱਜ ਤੋਂ ਲੈ ਕੇ ਪ੍ਰੀਖਿਆ ਦੀ ਤਰੀਕ 23 ਜੂਨ ਤੱਕ ਡਾਊਨਲੋਡ ਕਰ ਸਕਦੇ ਹਨ।
NEET PG 2024 ਪ੍ਰੀਖਿਆ ਦੀ ਤਰੀਕ: NBEMS ਨੇ NEET PG 2024 ਪ੍ਰੀਖਿਆ ਦਾ ਆਯੋਜਨ 23 ਜੂਨ ਨੂੰ ਕੀਤੇ ਜਾਣ ਦਾ ਐਲਾਨ ਕੀਤਾ ਹੈ। ਨਤੀਜਿਆਂ ਦਾ ਐਲਾਨ 15 ਜੁਲਾਈ ਤੱਕ ਹੋ ਸਕਦਾ ਹੈ, ਜਿਸ 'ਚ ਪਾਸ ਉਮੀਦਵਾਰਾਂ ਦੇ ਦਾਖਲੇ ਲਈ ਕਾਊਂਸਲਿੰਗ ਦਾ ਆਯੋਜਨ ਕੀਤਾ ਜਾਵੇਗਾ। ਦੱਸ ਦਈਏ ਕਿ NEET PG 2024 ਲਈ ਇੰਟਰਨਸ਼ਿਪ ਪੂਰਾ ਕਰਨ ਲਈ ਕੱਟ-ਆਫ ਤਰੀਕ 15 ਅਗਸਤ, 2024 ਨਿਰਧਾਰਤ ਕੀਤੀ ਗਈ ਹੈ।
NEET PG 2024 ਪ੍ਰੀਖਿਆ ਲਈ ਐਡਮਿਟ ਕਾਰਡ ਡਾਊਨਲੋਡ: ਜਿਹੜੇ ਉਮੀਦਵਾਰਾਂ ਨੇ NEET PG 2024 ਪ੍ਰੀਖਿਆ ਲਈ ਰਜਿਸਟਰ ਕੀਤਾ ਹੈ, ਉਨ੍ਹਾਂ ਨੂੰ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਅਧਿਕਾਰਿਤ ਵੈੱਬਸਾਈਟ natboard.edu.in 'ਤੇ ਜਾਣਾ ਹੋਵੇਗਾ। ਫਿਰ ਉਮੀਦਵਾਰਾਂ ਨੂੰ Examinations ਦੇ ਲਿੰਕ 'ਤੇ ਅਤੇ ਫਿਰ Entrance Examinations 'ਚ NEET PG ਦੇ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਓਪਨ ਹੋਏ ਪੇਜ 'ਤੇ ਐਡਮਿਟ ਕਾਰਡ ਡਾਊਨਲੋਡ ਲਿੰਕ ਨੂੰ ਐਕਟਿਵ ਕੀਤਾ ਜਾਵੇਗਾ। ਇਸ ਲਿੰਕ ਰਾਹੀ ਉਮੀਦਵਾਰ ਆਪਣੀ ਯੂਜ਼ਰ ਆਈਡੀ ਅਤੇ ਪਾਸਵਰਡ ਨਾਲ ਲੌਗਇਨ ਕਰਕੇ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ।