ਮੁੰਬਈ: ਕਾਰੋਬਾਰੀ ਹਫਤੇ ਦੇ ਤੀਜੇ ਦਿਨ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੀਐੱਸਈ 'ਤੇ ਸੈਂਸੈਕਸ 345 ਅੰਕਾਂ ਦੀ ਗਿਰਾਵਟ ਨਾਲ 73,166.75 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ NSE 'ਤੇ ਨਿਫਟੀ 0.45 ਫੀਸਦੀ ਦੀ ਗਿਰਾਵਟ ਨਾਲ 22,202.95 'ਤੇ ਖੁੱਲ੍ਹਿਆ। ਉਥੇ ਹੀ, ਰੁਪਿਆ ਮੰਗਲਵਾਰ ਦੇ 83.51 ਪ੍ਰਤੀ ਡਾਲਰ ਦੇ ਮੁਕਾਬਲੇ 83.49 ਪ੍ਰਤੀ ਡਾਲਰ 'ਤੇ ਖੁੱਲ੍ਹਿਆ।
ਮੰਗਲਵਾਰ ਬਾਜ਼ਾਰ : ਕਾਰੋਬਾਰੀ ਹਫਤੇ ਦੇ ਦੂਜੇ ਦਿਨ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਦੇ ਨਾਲ ਬੰਦ ਹੋਇਆ। ਬੀਐੱਸਈ 'ਤੇ ਸੈਂਸੈਕਸ 385 ਅੰਕਾਂ ਦੀ ਗਿਰਾਵਟ ਨਾਲ 73,510.12 'ਤੇ ਬੰਦ ਹੋਇਆ। ਇਸ ਦੇ ਨਾਲ ਹੀ NSE 'ਤੇ ਨਿਫਟੀ 0.61 ਫੀਸਦੀ ਦੀ ਗਿਰਾਵਟ ਨਾਲ 22,305.45 'ਤੇ ਬੰਦ ਹੋਇਆ। HUL, ਬ੍ਰਿਟਾਨਿਆ, ਟੈੱਕ ਮਹਿੰਦਰਾ, ਨੈਸਲੇ ਇੰਡੀਆ ਨੂੰ ਕਾਰੋਬਾਰ ਦੌਰਾਨ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਬਜਾਜ ਆਟੋ, ਪਾਵਰ ਗਰਿੱਡ, ਹਿੰਡਾਲਕੋ, ਸਿਪਲਾ 'ਚ ਗਿਰਾਵਟ ਨਾਲ ਕਾਰੋਬਾਰ ਹੋਇਆ।
ਸੈਕਟਰ ਪ੍ਰਦਰਸ਼ਨ ਵਿੱਚ, ਨਿਫਟੀ ਰਿਐਲਟੀ ਨੇ 4 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ ਅਗਵਾਈ ਕੀਤੀ, ਇਸ ਤੋਂ ਬਾਅਦ ਨਿਫਟੀ ਮੈਟਲ ਅਤੇ ਹੈਲਥਕੇਅਰ, ਹਰੇਕ ਵਿੱਚ 2.5 ਪ੍ਰਤੀਸ਼ਤ ਦੀ ਗਿਰਾਵਟ ਆਈ। ਨਿਫਟੀ ਆਟੋ, ਪੀਐੱਸਯੂ ਬੈਂਕ, ਆਇਲ ਐਂਡ ਗੈਸ ਸੈਕਟਰ ਸਾਰੇ 2 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖੀ ਗਈ। ਸਾਰੇ ਸੈਕਟਰਾਂ ਵਿੱਚ ਐਫਐਮਸੀਜੀ ਪੈਕ ਵਿੱਚ 1 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਨਿਵੇਸ਼ਕਾਂ ਦੀ ਦੌਲਤ ਪਿਛਲੇ ਸੈਸ਼ਨ ਦੇ 403.39 ਲੱਖ ਕਰੋੜ ਰੁਪਏ ਦੇ ਮੁਲਾਂਕਣ ਦੇ ਮੁਕਾਬਲੇ 5.49 ਲੱਖ ਕਰੋੜ ਰੁਪਏ ਘੱਟ ਕੇ 397.90 ਲੱਖ ਕਰੋੜ ਰੁਪਏ ਰਹਿ ਗਈ।
- ਔਰਤਾਂ ਲਈ ਵਿਸ਼ੇਸ਼ ਸਕੀਮ, ਤੁਹਾਨੂੰ ਦੋ ਸਾਲਾਂ ਵਿੱਚ ਬਣਾ ਦੇਵਾਂਗੇ ਅਮੀਰ, ਤੁਹਾਨੂੰ ਮਿਲਣਗੇ ਇੰਨੇ ਪੈਸੇ - Mahila Samman Savings Certificate
- ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਆਸਮਾਨੀ ਚੜੇ ਸੋਨੇ ਦੇ ਭਾਅ, ਅੱਜ ਕੀਮਤਾਂ 'ਚ ਇੰਨਾ ਵਾਧਾ - Gold Rate Today
- ਵੱਡੀ ਖ਼ਬਰ, ਸੇਬੀ ਨੇ NSE ਨੂੰ ਸ਼ੇਅਰ ਬਾਜ਼ਾਰ 'ਚ ਵਪਾਰ ਦਾ ਸਮਾਂ ਵਧਾਉਣ ਲਈ ਕਿਹਾ - SEBI Rejects NSE Proposal