ਮੁੰਬਈ:- ਕਾਰੋਬਾਰੀ ਹਫ਼ਤੇ ਦੇ ਤੀਜੇ ਦਿਨ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਗ੍ਰੀਨ ਜ਼ੋਨ 'ਚ ਬੰਦ ਹੋਇਆ, ਬੀਐੱਸਈ 'ਤੇ ਸੈਂਸੈਕਸ 526 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ 72,996 'ਤੇ ਬੰਦ ਹੋਇਆ। ਉਥੇ ਹੀ NSE 'ਤੇ ਨਿਫ਼ਟੀ 0.65 ਫੀਸਦੀ ਦੇ ਵਾਧੇ ਨਾਲ 22,147 'ਤੇ ਬੰਦ ਹੋਇਆ।
ਖੁੱਲ੍ਹਦੇ ਹੀ ਬਾਜ਼ਾਰ 'ਚ ਦੇਖਣ ਨੂੰ ਮਿਲੀ ਤੇਜ਼ੀ: ਬੁੱਧਵਾਰ ਨੂੰ ਘਰੇਲੂ ਸੂਚਕਾਂਕ ਸੈਂਸੈਕਸ ਅਤੇ ਨਿਫ਼ਟੀ ਤੇਜ਼ੀ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 270.18 ਅੰਕ ਵਧ ਕੇ 72,740.48 'ਤੇ ਪਹੁੰਚ ਗਿਆ ਸੀ। NSE ਨਿਫਟੀ 87.35 ਅੰਕਾਂ ਦੇ ਵਾਧੇ ਨਾਲ 22,092.05 ਅੰਕ 'ਤੇ ਰਿਹਾ। ਸੈਂਸੈਕਸ 'ਚ ਸੂਚੀਬੱਧ ਕੰਪਨੀਆਂ 'ਚ ਰਿਲਾਇੰਸ ਇੰਡਸਟਰੀਜ਼, ਮਾਰੂਤੀ, ਐੱਨ.ਟੀ.ਪੀ.ਸੀ., ਟਾਟਾ ਮੋਟਰਜ਼, ਐਕਸਿਸ ਬੈਂਕ, ਬਜਾਜ ਫਾਈਨਾਂਸ, ਹਿੰਦੁਸਤਾਨ ਯੂਨੀਲੀਵਰ ਅਤੇ ਲਾਰਸਨ ਐਂਡ ਟੂਬਰੋ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਇੰਫੋਸਿਸ, ਵਿਪਰੋ, ਇੰਡਸਇੰਡ ਬੈਂਕ ਅਤੇ ਨੇਸਲੇ ਦੇ ਸ਼ੇਅਰ ਘਾਟੇ 'ਚ ਕਾਰੋਬਾਰ ਕਰਦੇ ਨਜ਼ਰ ਆਏ।
ਅਮਰੀਕੀ ਬਾਜ਼ਾਰ ਨਕਾਰਾਤਮਕ ਖੇਤਰ 'ਚ ਬੰਦ: ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ ਲਾਭ 'ਚ ਰਿਹਾ, ਜਦੋਂ ਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ, ਦੱਖਣੀ ਕੋਰੀਆ ਦਾ ਕੋਸਪੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਘਾਟੇ 'ਚ ਰਿਹਾ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਖੇਤਰ 'ਚ ਬੰਦ ਹੋਇਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.90 ਫੀਸਦੀ ਘੱਟ ਕੇ 85.47 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਮੰਗਲਵਾਰ ਨੂੰ 10.13 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਹਨ।
- ਇੰਡੀਗੋ ਦਾ ਟੀਚਾ 2030 ਤੱਕ ਨਵੇਂ ਰੂਟਾਂ ਨਾਲ ਮੰਜ਼ਿਲਾਂ ਨੂੰ ਕਰਨਾ ਹੈ ਦੁੱਗਣਾ : ਸੀਈਓ ਪੀਟਰ ਐਲਬਰਸ - INDIGO TO FLY MORE INTL ROUTES
- ਇੰਜੀਨੀਅਰਿੰਗ ਨਿਰਯਾਤ: ਭਾਰਤ ਅਮਰੀਕਾ ਦੀ ਬਜਾਏ ਰੂਸ ਨੂੰ ਕਰ ਰਿਹਾ ਹੈ ਜ਼ਿਆਦਾ ਨਿਰਯਾਤ - xporting more Russia than America
- ਸਰਕਾਰ ਨੇ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਨੂੰ ਅਗਲੇ ਹੁਕਮਾਂ ਤੱਕ ਵਧਾਇਆ - Govt Extends Ban On Onion Exports