ਹੈਦਰਾਬਾਦ ਡੈਸਕ: ਸਤੰਬਰ ਦਾ ਮਹੀਨਾ ਛੁੱਟੀਆਂ ਨਾਲ ਸ਼ੁਰੂ ਹੋ ਰਿਹਾ ਹੈ ਅਤੇ ਜੇਕਰ ਪੂਰੇ ਮਹੀਨੇ ਦੀ ਗੱਲ ਕਰੀਏ ਤਾਂ 15 ਬੈਂਕ ਹਾਲੀਡੇਅ ਪੈ ਰਹੇ ਹਨ। ਇਨ੍ਹਾਂ ਵਿੱਚ ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਜੇਕਰ ਤੁਹਾਨੂੰ ਸਤੰਬਰ ਮਹੀਨੇ ਬੈਂਕ ਨਾਲ ਜੁੜਿਆ ਕੋਈ ਕੰਮ ਹੈ, ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਦਰਅਸਲ, ਅਗਲੇ ਮਹੀਨੇ ਬੈਂਕ ਸ਼ਾਖਾਵਾਂ ਘੱਟੋ-ਘੱਟ 15 ਦਿਨਾਂ ਲਈ ਬੰਦ ਰਹਿਣਗੀਆਂ ਯਾਨੀ ਬੈਂਕ ਵਿੱਚ ਕੰਮ ਨਹੀਂ ਹੋਵੇਗਾ। ਆਓ ਦੇਖੀਏ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਬੈਂਕ ਛੁੱਟੀਆਂ ਦੀ ਸੂਚੀ ਵਿੱਚ ਕਿਹੜੇ ਦਿਨ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।
ਛੁੱਟੀ ਨਾਲ ਹੋਵੇਗੀ ਸਤੰਬਰ ਮਹੀਨੇ ਦੀ ਸ਼ੁਰੂਆਤ: ਸਤੰਬਰ ਦਾ ਮਹੀਨਾ ਛੁੱਟੀਆਂ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਦਰਅਸਲ, 1 ਸਤੰਬਰ 2024 ਨੂੰ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਹੋਣ ਕਾਰਨ ਦੇਸ਼ ਭਰ ਦੀਆਂ ਸ਼ਾਖਾਵਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ, ਅਗਲੇ ਮਹੀਨੇ ਕਈ ਰਾਜਾਂ ਵਿੱਚ ਵੱਡੇ ਤਿਉਹਾਰ ਹਨ, ਜਿਸ ਕਾਰਨ ਸਬੰਧਤ ਰਾਜਾਂ ਵਿੱਚ ਬੈਂਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਮੁੱਖ ਤੌਰ 'ਤੇ ਗਣੇਸ਼ ਚਤੁਰਥੀ, ਪਹਿਲਾਂ ਓਨਮ ਅਤੇ ਬਾਰਾਵਫਤ ਆਦਿ ਸ਼ਾਮਲ ਹਨ।
ਇੱਥੇ ਦੇਖੋ ਬੈਂਕਾਂ ਵਿੱਚ ਛੁੱਟੀਆਂ ਦੀ ਪੂਰੀ ਲਿਸਟ:-
ਤਰੀਕ | ਛੁੱਟੀ ਕਿਉਂ ? | ਰਾਜ/ਸੂਬਾ |
1 ਸਤੰਬਰ | ਐਤਵਾਰ (ਹਫ਼ਤਾਵਾਰੀ ਛੁੱਟੀ) | ਹਰ ਥਾਂ |
4 ਸਤੰਬਰ | ਤਿਰੋਭਵ ਤਿਥੀ ਅਤੇ ਸ਼੍ਰੀਮੰਤ ਸ਼ੰਕਰਦੇਵ | ਗੁਹਾਟੀ |
7 ਸਤੰਬਰ | ਗਣੇਸ਼ ਚਤੁਰਥੀ | ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਭੁਵਨੇਸ਼ਵਰ, ਚੇਨਈ, ਹੈਦਰਾਬਾਦ, ਮੁੰਬਈ, ਨਾਗਪੁਰ, ਪਣਜੀ |
8 ਸਤੰਬਰ | ਐਤਵਾਰ (ਹਫ਼ਤਾਵਾਰੀ ਛੁੱਟੀ) | ਹਰ ਥਾਂ |
14 ਸਤੰਬਰ | ਦੂਜਾ ਸ਼ਨੀਵਾਰ | ਹਰ ਥਾਂ |
15 ਸਤੰਬਰ | ਐਤਵਾਰ (ਹਫ਼ਤਾਵਾਰੀ ਛੁੱਟੀ) | ਹਰ ਥਾਂ |
16 ਸਤੰਬਰ | ਬਾਰਾਵਫਾਤ | ਅਹਿਮਦਾਬਾਦ, ਬੈਂਗਲੁਰੂ, ਆਈਜ਼ੌਲ, ਚੇਨਈ, ਦੇਹਰਾਦੂਨ, ਹੈਦਰਾਬਾਦ, ਇੰਫਾਲ, ਜੰਮੂ, ਕਾਨਪੁਰ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਂਚੀ, ਸ਼੍ਰੀਨਗਰ, ਤਿਰੂਵਨੰਤਪੁਰਮ |
17 ਸਤੰਬਰ | ਮਿਲਾਦ-ਉਨ-ਨਬੀ | ਗੰਗਟੋਕ, ਰਾਏਪੁਰ |
18 ਸਤੰਬਰ | ਬੈਂਕ ਪੰਗ-ਲਹਬਸੋਲ | ਗੰਗਟੋਕ |
20 ਸਤੰਬਰ | ਈਦ-ਏ-ਮਿਲਾਦ-ਉਲ-ਨਬੀ | ਜੰਮੂ ਤੇ ਕਸ਼ਮੀਰ |
21 ਸਤੰਬਰ | ਸ਼੍ਰੀ ਨਰਾਇਣ ਗੁਰੂ ਸਮਾਧੀ ਦਿਵਸ | ਕੋਚੀ-ਤਿਰੁਵਨੰਤਪੁਰਮ |
22 ਸਤੰਬਰ | ਐਤਵਾਰ (ਹਫ਼ਤਾਵਾਰੀ ਛੁੱਟੀ) | ਹਰ ਥਾਂ |
23 ਸਤੰਬਰ | ਮਹਾਰਾਜਾ ਹਰੀ ਸਿੰਘ ਦਾ ਜਨਮਦਿਨ | ਜੰਮੂ ਤੇ ਕਸ਼ਮੀਰ |
28 ਸਤੰਬਰ | ਚੌਥਾ ਸ਼ਨੀਵਾਰ | ਹਰ ਥਾਂ |
29 ਸਤੰਬਰ | ਐਤਵਾਰ (ਹਫ਼ਤਾਵਾਰੀ ਛੁੱਟੀ) | ਹਰ ਥਾਂ |