ਚੰਡੀਗੜ੍ਹ: ਮੌਸਮ ਵਿਭਾਗ ਮੁਤਾਬਕ, ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਅੱਜ ਪੰਜਾਬ ਵਿੱਚ ਸਵੇਰ ਸਮੇਂ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਦਰਜ ਕੀਤਾ ਗਿਆ ਹੈ। ਪੰਜਾਬ ਦੇ ਕਈ ਹਿੱਸਿਆ ਵਿੱਚ ਮੌਸਮ ਵਿਭਾਗ ਨੇ ਰੈਡ ਅਲਰਟ ਵੀ ਜਾਰੀ ਹੈ।
ਇਸ ਗ੍ਰਾਫਿਕਸ ਜ਼ਰੀਏ ਜਾਣੋ, ਆਪਣੇ ਸ਼ਹਿਰ ਦਾ ਤਾਪਮਾਨ -
- ਚੰਡੀਗੜ੍ਹ ਦਾ ਤਾਪਮਾਨ - ਚੰਡੀਗੜ੍ਹ ਵਿੱਚ ਅਜ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਰਹੇਗਾ।
- ਅੰਮ੍ਰਿਤਸਰ ਦਾ ਤਾਪਮਾਨ - ਅੰਮ੍ਰਿਤਸਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 29 ਡਿਗਰੀ ਰਹੇਗਾ।
- ਜਲੰਧਰ ਦਾ ਤਾਪਮਾਨ - ਜਲੰਧਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਰਹੇਗਾ।
- ਲੁਧਿਆਣਾ ਦਾ ਤਾਪਮਾਨ - ਲੁਧਿਆਣਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 29 ਡਿਗਰੀ ਰਹੇਗਾ।
- ਬਠਿੰਡਾ ਦਾ ਤਾਪਮਾਨ - ਬਠਿੰਡਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 30 ਡਿਗਰੀ ਰਹੇਗਾ।
- ਪਟਿਆਲਾ ਦਾ ਤਾਪਮਾਨ - ਪਟਿਆਲਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਰਹੇਗਾ।
ਦਿੱਲੀ 'ਚ ਕਦੋਂ ਆਵੇਗਾ ਮਾਨਸੂਨ : ਦੱਖਣ-ਪੱਛਮੀ ਮਾਨਸੂਨ ਆਮ ਤੌਰ 'ਤੇ 1 ਜੂਨ ਦੇ ਆਸਪਾਸ ਕੇਰਲ ਵਿੱਚ ਦਾਖਲ ਹੁੰਦਾ ਹੈ। ਆਮ ਤੌਰ 'ਤੇ ਇਹ ਇੱਕ ਵਾਧੇ ਦੇ ਨਾਲ ਉੱਤਰ ਵੱਲ ਵਧਦਾ ਹੈ ਅਤੇ 15 ਜੁਲਾਈ ਦੇ ਆਸਪਾਸ ਪੂਰੇ ਦੇਸ਼ ਨੂੰ ਕਵਰ ਕਰਦਾ ਹੈ।
ਇਸ ਤੋਂ ਪਹਿਲਾਂ, 22 ਮਈ ਨੂੰ ਮਾਨਸੂਨ ਅੰਡੇਮਾਨ ਅਤੇ ਨਿਕੋਬਾਰ 'ਚ ਦਸਤਕ ਦਿੰਦਾ ਹੈ। ਹਾਲਾਂਕਿ ਇਸ ਵਾਰ ਮਾਨਸੂਨ ਆਮ ਨਾਲੋਂ 3 ਦਿਨ ਪਹਿਲਾਂ 19 ਮਈ ਨੂੰ ਅੰਡੇਮਾਨ ਪਹੁੰਚ ਗਿਆ ਹੈ। ਇਸ ਤੋਂ ਬਾਅਦ ਮਾਨਸੂਨ ਸਭ ਤੋਂ ਪਹਿਲਾਂ ਕੇਰਲ ਪਹੁੰਚਦਾ ਹੈ ਅਤੇ ਇਸ ਵਾਰ ਮਾਨਸੂਨ 30 ਮਈ ਨੂੰ ਉੱਥੇ ਪਹੁੰਚਣ ਦਾ ਅੰਦਾਜ਼ਾ ਹੈ, ਉਸ ਤੋਂ ਬਾਅਦ ਹੀ ਮਾਨਸੂਨ ਦੀ ਅਗਲੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਪਰ, ਦਿੱਲੀ ਵਿੱਚ ਮਾਨਸੂਨ ਦੇ ਸ਼ੁਰੂ ਹੋਣ ਦੀ ਆਮ ਤਾਰੀਖ 25 ਤੋਂ 30 ਜੂਨ ਦੇ ਵਿਚਕਾਰ ਹੈ।