ETV Bharat / bharat

ਬਾਬਾ ਵਿਸ਼ਵਨਾਥ ਦੇ ਅਰਘੇ 'ਚ ਡਿੱਗੀ ਔਰਤ, ਦੇਖੋ ਮੌਕੇ ਦੀ ਵੀਡੀਓ - ACCIDENT IN KASHI VISHWANATH TEMPLE

ਬਾਬਾ ਵਿਸ਼ਵਨਾਥ ਮੰਦਿਰ 'ਚ ਸ਼ਰਧਾਲੂਆਂ ਦੀ ਭੀੜ ਕੰਟਰੋਲ ਤੋਂ ਬਾਹਰ ਹੋਣ ਕਾਰਨ ਇਕ ਔਰਤ ਸਿੱਧੀ ਮੁੱਖ ਅਰਗੇ 'ਚ ਜਾ ਡਿੱਗੀ। ਜਿਸਦੀ ਵੀਡੀਓ ਸਾਹਮਣੇ ਆਈ ਹੈ।

ਬਾਬਾ ਵਿਸ਼ਵਨਾਥ ਮੰਦਰ ਵਿੱਚ ਸ਼ਰਧਾਲੂਆਂ ਦੀ ਭੀੜ
ਬਾਬਾ ਵਿਸ਼ਵਨਾਥ ਮੰਦਰ ਵਿੱਚ ਸ਼ਰਧਾਲੂਆਂ ਦੀ ਭੀੜ (ETV Bharat)
author img

By ETV Bharat Punjabi Team

Published : Oct 8, 2024, 4:49 PM IST

Updated : Oct 8, 2024, 7:09 PM IST

ਉੱਤਰ ਪ੍ਰਦੇਸ਼/ਵਾਰਾਣਸੀ: ਕਾਸ਼ੀ ਵਿਸ਼ਵਨਾਥ ਮੰਦਿਰ 'ਚ ਸ਼ਰਧਾਲੂਆਂ ਦੀ ਭੀੜ ਕਾਰਨ ਗੜਬੜ ਹੋਣ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ। ਕਦੇ ਕਰੰਟ ਲੱਗਣ ਕਾਰਨ ਸ਼ਰਧਾਲੂ ਉਸ ਦੀ ਲਪੇਟ 'ਚ ਆ ਰਹੇ ਹਨ ਅਤੇ ਕਦੇ ਸ਼ਾਰਟ ਸਰਕਟ ਕਾਰਨ ਮੰਦਿਰ ਦੇ ਪਾਵਨ ਅਸਥਾਨ ਦੇ ਅੰਦਰ ਹਫੜਾ-ਦਫੜੀ ਮਚ ਜਾਂਦੀ ਹੈ। ਹਾਲ ਹੀ 'ਚ ਪਿਛਲੇ ਦਿਨੀਂ ਮੰਦਿਰ ਦੇ ਪਾਵਨ ਅਸਥਾਨ ਦੇ ਉੱਪਰ ਵਾਲੀ ਖਿੜਕੀ 'ਚ ਅੱਗ ਲੱਗਣ ਦੀ ਘਟਨਾ ਵੀ ਸਾਹਮਣੇ ਆਈ ਹੈ। ਇੱਕ ਵਾਰ ਫਿਰ ਪਾਵਨ ਅਸਥਾਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਵੱਡੀ ਭੀੜ ਹੋਣ ਕਾਰਨ ਇੱਕ ਗਰਭਵਤੀ ਔਰਤ ਬਾਬਾ ਵਿਸ਼ਵਨਾਥ ਦੇ ਮੁੱਖ ਅਰਘੇ ਵਿੱਚ ਜਾ ਡਿੱਗੀ। ਘਟਨਾ ਸੋਮਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ।

ਬਾਬਾ ਵਿਸ਼ਵਨਾਥ ਮੰਦਿਰ ਵਿੱਚ ਸ਼ਰਧਾਲੂਆਂ ਦੀ ਭੀੜ (ETV Bharat)

ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਕ ਵੀਡੀਓ 'ਚ ਇਕ ਔਰਤ ਬਾਬਾ ਵਿਸ਼ਵਨਾਥ ਦੇ ਮੁੱਖ ਸ਼ਿਵਲਿੰਗ ਦੇ ਕੋਲ ਅਰਘੇ 'ਚ ਡਿੱਗਦੀ ਦਿਖਾਈ ਦੇ ਰਹੀ ਹੈ। ਭਾਰੀ ਭੀੜ ਹੋਣ ਕਾਰਨ ਇਹ ਔਰਤ ਅਚਾਨਕ ਆਪਣੀ ਪਿੱਠ ਦੇ ਭਾਰ ਡਿੱਗ ਗਈ। ਜਿਸ ਤੋਂ ਬਾਅਦ ਉਥੇ ਹੰਗਾਮਾ ਹੋ ਗਿਆ। ਔਰਤ ਨੂੰ ਤੁਰੰਤ ਬਾਹਰ ਕੱਢਿਆ ਗਿਆ ਅਤੇ ਸੇਵਾਦਾਰਾਂ ਨੇ ਉੱਥੇ ਮੌਜੂਦ ਭੀੜ ਨੂੰ ਕਾਬੂ ਕਰਨਾ ਸ਼ੁਰੂ ਕਰ ਦਿੱਤਾ।

ਵੀਡੀਓ ਦੀ ਸੱਚਾਈ ਜਾਣਨ ਲਈ ਜਦੋਂ ਮੰਦਿਰ ਦੇ ਐਸਡੀਐਮ ਸ਼ੰਭੂ ਸ਼ਰਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਘਟਨਾ ਬੀਤੇ ਕੱਲ੍ਹ ਸ਼ਾਮੀਂ ਸਪਤ ਰਿਸ਼ੀ ਆਰਤੀ ਅਤੇ ਸ਼ਿੰਗਾਰ ਆਰਤੀ ਵਿਚਕਾਰ ਉਸ ਸਮੇਂ ਵਾਪਰੀ ਹੈ, ਜਦੋਂ ਦੋਵਾਂ ਆਰਤੀਆਂ ਵਿਚਾਲੇ ਥੋੜੇ ਜਿਸੇ ਸਮੇਂ 'ਚ ਮੰਦਿਰ ਦੀ ਸਫ਼ਾਈ ਸ਼ੁਰੂ ਹੁੰਦੀ ਹੈ। ਉਸ ਸਮੇਂ ਦੌਰਾਨ ਆਮ ਸ਼ਰਧਾਲੂਆਂ ਨੂੰ ਦਰਸ਼ਨ ਅਤੇ ਛੂਹਣ ਲਈ ਕੁਝ ਸਮਾਂ ਦਿੱਤਾ ਜਾਂਦਾ ਹੈ। ਭੀੜ ਇੰਨੀ ਜ਼ਿਆਦਾ ਹੋ ਗਈ ਸੀ ਕਿ ਹਫੜਾ-ਦਫੜੀ ਮਚ ਗਈ, ਪਰ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜਿਸ ਗੇਟ 'ਤੇ ਮਹਿਲਾ ਨੇ ਐਂਟਰੀ ਲਈ, ਉਸ ਗੇਟ 'ਤੇ ਕੌਣ-ਕੌਣ ਤਾਇਨਾਤ ਸਨ।

Last Updated : Oct 8, 2024, 7:09 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.