ਆਨੰਦ: ਗੁਜਰਾਤ ਦੇ ਆਨੰਦ 'ਚ ਮੰਗਲਵਾਰ ਨੂੰ ਵੱਡਾ ਹਾਦਸਾ ਹੋ ਗਿਆ। ਦੱਸਿਆ ਜਾ ਰਿਹਾ ਕਿ ਬੁਲੇਟ ਟ੍ਰੇਨ ਪ੍ਰੋਜੈਕਟ ਦੀ ਉਸਾਰੀ ਵਾਲੀ ਥਾਂ 'ਤੇ ਇੱਕ ਕੰਕਰੀਟ ਬਲਾਕ ਡਿੱਗ ਗਿਆ। ਇਸ ਦੇ ਹੇਠਾਂ ਕਈ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਬਚਾਅ ਕਾਰਜ ਜਾਰੀ ਹੈ। ਆਨੰਦ ਪੁਲਿਸ ਅਤੇ ਫਾਇਰ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਇਹ ਹਾਦਸਾ ਸ਼ਾਮ 5 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋਂ ਉਸਾਰੀ ਵਾਲੀ ਥਾਂ 'ਤੇ ਵਰਤੇ ਗਏ ਗਰਡਰ ਟੁੱਟ ਗਏ ਅਤੇ ਵੱਡਾ ਹਿੱਸਾ ਡਿੱਗ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
Gujarat | Today evening at Mahi river at construction site of bullet train project three laborers trapped in between concrete blocks. Rescue operation is in progress using cranes and excavators. One labour has been rescued and has been recovering in the hospital: National High… pic.twitter.com/eJaA9agq9y
— ANI (@ANI) November 5, 2024
ਡੀਐਸਪੀ ਵੱਲੋਂ ਘਟਨਾ ਦੀ ਪੁਸ਼ਟੀ
ਆਨੰਦ ਜ਼ਿਲ੍ਹੇ ਦੇ ਡੀਐਸਪੀ ਗੌਰਵ ਜਾਸਾਨੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੁਲੇਟ ਟ੍ਰੇਨ ਪ੍ਰਾਜੈਕਟ ਵਾਲੀ ਥਾਂ ’ਤੇ ਲਾਇਆ ਜਾ ਰਿਹਾ ਇੱਕ ਗਰਡਰ ਅੱਜ ਡਿੱਗ ਗਿਆ। ਇਸ ਘਟਨਾ 'ਚ 2 ਲੋਕਾਂ ਦਾ ਬਚਾਅ ਹੋ ਗਿਆ। ਬਚਾਏ ਗਏ ਦੋ ਮਜ਼ਦੂਰਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਦੋ ਹੋਰ ਮਜ਼ਦੂਰ ਅਜੇ ਵੀ ਫਸੇ ਹੋਏ ਹਨ। ਅਸੀਂ ਉਨ੍ਹਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾ ਰਹੇ ਹਾਂ।"
ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਿਟੇਡ (ਐੱਨ.ਐੱਚ.ਐੱਸ.ਆਰ.ਸੀ.ਐੱਲ.) ਨੇ ਇਕ ਬਿਆਨ 'ਚ ਕਿਹਾ ਕਿ ਇਹ ਹਾਦਸਾ ਵਡੋਦਰਾ ਨੇੜੇ ਮਾਹੀ ਨਦੀ 'ਤੇ ਇਕ ਨਿਰਮਾਣ ਸਥਾਨ 'ਤੇ ਵਾਪਰਿਆ।
ਬਿਆਨ ਵਿਚ ਕਿਹਾ ਗਿਆ ਹੈ, "ਮਾਹੀ ਨਦੀ 'ਤੇ ਬੁਲੇਟ ਟਰੇਨ ਪ੍ਰਾਜੈਕਟ ਦੇ ਨਿਰਮਾਣ ਵਾਲੀ ਥਾਂ 'ਤੇ ਅੱਜ ਸ਼ਾਮ ਤਿੰਨ ਮਜ਼ਦੂਰ ਕੰਕਰੀਟ ਦੇ ਬਲਾਕਾਂ ਵਿਚ ਫਸ ਗਏ। ਕ੍ਰੇਨ ਅਤੇ ਜੇਸੀਬੀ ਮਸ਼ੀਨਾਂ ਦੀ ਵਰਤੋਂ ਕਰਕੇ ਬਚਾਅ ਕਾਰਜ ਜਾਰੀ ਹਨ। ਇਕ ਮਜ਼ਦੂਰ ਨੂੰ ਬਚਾ ਲਿਆ ਗਿਆ ਹੈ ਅਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।" ਦਾਖਲ ਕਰਵਾਇਆ ਗਿਆ।"