ETV Bharat / bharat

ਕੇਜਰੀਵਾਲ ਦੀ ਗ੍ਰਿਫ਼ਤਾਰੀ ਨੇ ਚੜ੍ਹਾਇਆ ਸਿਆਸੀ ਪਾਰ, ਕਿਸੇ ਲਈ ਬਣੀ ਸਾਜਿਸ਼ ਅਤੇ ਕਿਸੇ ਲਈ ਇਨਸਾਫ਼... - Delhi CM Arvind Kejriwal arrest - DELHI CM ARVIND KEJRIWAL ARREST

Delhi CM arrested by ED: ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੀ ਸਿਆਸਤ 'ਚ ਘਮਸਾਣ ਮੱਚ ਗਿਆ ਹੈ। 'ਆਪ' ਵਾਲੇ ਇਸ ਨੂੰ ਸਾਜਿਸ਼ ਦੱਸ ਰਹੇ ਨੇ ਜਦਕਿ ਵਿਰੋਧੀ ਇਸ ਗ੍ਰਿਫ਼ਤਾਰੀ ਨੂੰ ਇਨਸਾਫ਼ ਦੱਸ ਰਹੇ ਹਨ। ਕਿਸ ਨੇ ਗ੍ਰਿਰਫ਼ਤਾਰੀ 'ਤੇ ਕੀ ਬੋਲਿਆ ਪੜ੍ਹੋ ਪੂਰੀ ਖ਼ਬਰ

Today's biggest news is the arrest of Delhi Chief Minister Arvind Kejriwal
ਕੇਜਰੀਵਾਲ ਦੀ ਗ੍ਰਿਫ਼ਤਾਰੀ ਨੇ ਚੜ੍ਹਾਇਆ ਸਿਆਸੀ ਪਾਰ, ਕਿਸੇ ਲਈ ਬਣੀ ਸਾਜਿਸ ਅਤੇ ਕਿਸੇ ਲਈ ਇਨਸਾਫ਼.....
author img

By ETV Bharat Punjabi Team

Published : Mar 21, 2024, 11:08 PM IST

ਹੈਦਰਾਬਾਦ ਡੈਸਕ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਆਸੀ ਭੂਚਾਲ ਆ ਗਿਆ। ਜਿੱਥੇ ਵਿਰੋਧੀ ਇਸ 'ਤੇ 'ਆਪ' ਪਾਰਟੀ 'ਤੇ ਤੰਜ ਕੱਸ ਰਹੇ ਨੇ, ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ, ਮੰਤਰੀ, ਵਿਧਾਇਕ ਸਭ ਇਸ ਨੂੰ ਭਾਜਪਾ ਦੀ ਚਾਲ ਦੱਸ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਆਖਿਆ ਜਾ ਰਿਹਾ ਕਿ ਭਾਜਪਾ 'ਆਪ' ਤੋਂ ਹੀ ਡਰਦੀ ਹੈ। ਇਸ ਲਈ 2024 ਦੀਆਂ ਚੋਣਾਂ ਤੋਂ ਪਹਿਲਾਂ ਹੀ ਕੇਜਰੀਵਾਲ ਨੂੰ ਈਡੀ ਹੱਥੋਂ ਭਾਜਪਾ ਨੇ ਗ੍ਰਿਫ਼ਤਾਰ ਕੀਤਾ ਹੈ।

'ਆਪ' ਹੀ ਭਾਜਪਾ ਨੂੰ ਰੋਕ ਸਕਦੀ ਹੈ: ਜਦੋਂ 'ਆਪ' ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਮੁੱਖ ਮੰਤਰੀ ਦੀ ਗ੍ਰਿਫ਼ਤਾਰੀ ਦੀ ਖ਼ਬਰ ਸਾਹਮਣੇ ਆਈ ਤਾਂ ਇੱਕ ਪਾਸੇ ਵਿਰੋਧੀਆਂ ਦੇ ਨਿਸ਼ਾਨੇ ਤਾਂ ਦੂਜੇ ਪਾਸੇ ਆਪਣਾ ਦਾ ਸਾਥ ਮਿਲਣ ਲੱਗ ਗਿਆ। ਇਸ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੀ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ। ਮਾਨ ਨੇ ਐਕਸ 'ਤੇ ਪੋਸਟ ਕਰਕੇ ਆਖਿਆ ਕਿ ਭਾਜਪਾ ਦੀ ਰਾਜਨੀਤਿਕ ਟੀਮ(ਈਡੀ) ਕੇਜਰੀਵਾਲ ਦੀ ਸੋਚ ਨੂੰ ਕਦੇ ਵੀ ਕੈਦ ਨਹੀਂ ਕਰ ਸਕਦੀ, ਕਿਉਂਕਿ 'ਆਪ' ਹੀ ਭਾਜਪਾ ਨੂੰ ਰੋਕ ਸਕਦੀ ਹੈ....

ਸੋਚ ਨੂੰ ਕਦੇ ਵੀ ਦੁਬਾਇਆ ਨਹੀਂ ਜਾ ਸਕਦਾ।

ਭਾਜਪਾ 'ਤੇ ਭੜਕੇ ਹਰਜੋਤ ਬੈਂਸ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਖਿਆ ਕਿ ਭਾਜਪਾ ਨੂੰ ਸਿਰਫ਼ ਤਾਂ ਸਿਰਫ਼ ਆਮ ਆਦਮੀ ਪਾਰਟੀ ਤੋਂ ਹੀ ਡਰ ਹੈ।ਇਸੇ ਲਈ ਇਹ ਸਭ ਖੇਡਾਂ ਖੇਡੀਆਂ ਜਾ ਰਹੀਆਂ ਨੇ...ਉਨਾਂ੍ਹ ਆਖਿਆ ਕਿ ਰਾਹਲ ਗਾਂਧੀ ਤੋਂ ਭਾਜਪਾ ਨੂੰ ਕੋਈ ਡਰ ਨਹੀਂ ਪਰ ਭਾਜਪਾ ਦੀਆਂ ਅਜਿਹੀਆਂ ਨੀਤੀਆਂ ਆਮ ਆਦਮੀ ਦੀ ਸੋਚ ਨੂੰ ਕੈਦ ਨਹੀਂ ਕਰ ਸਕਦੀਆਂ, ਕਿਉਂਕਿ 'ਆਪ' ਦਾ ਹਰ ਵਰਕਰ ਪਾਰਟੀ ਦਾ ਸੱਚਾ ਸਿਪਾਹੀ ਹੈ।

ਜਨਤਾ ਦੇਵੇਗੀ ਭਾਜਪਾ ਨੂੰ ਜਵਾਬ: ਕੁਲਦੀਪ ਸਿੰਘ ਨੇ ਭਾਜਪਾ ਨੂੰ ਘੇਰਦੇ ਆਖਿਆ ਕਿ ਦਿੱਲੀ ਦੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਸ਼ਾਨਦਾਰ ਅਤੇ ਮੁਫਤ ਸਕੂਲ, ਹਸਪਤਾਲ, ਮੁਫਤ ਬਿਜਲੀ ਅਤੇ ਪਾਣੀ ਦੇਣ ਲਈ ਭਾਜਪਾ ਅਰਵਿੰਦ ਕੇਜਰੀਵਾਲ ਜੀ ਨੂੰ ਸਜ਼ਾ ਦੇ ਰਹੀ ਹੈ। ਜਨਤਾ ਭਾਜਪਾ ਵਾਲਿਆਂ ਨੂੰ ਜਵਾਬ ਦੇਵੇਗੀ... ਤੁਸੀਂ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੇ ਹੋ ਪਰ ਉਸਦੀ ਸੋਚ ਨੂੰ ਕਿਵੇਂ ਰੋਕੋਗੇ?

ਜਲਦੀ ਮਿਲਿਆ ਇਨਸਾਫ਼: ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਆਗੂਆਂ, ਮੰਤਰੀਆਂ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਸਾਜਿਸ਼ ਦੱਸਿਆ ਜਾ ਰਿਹਾ ਤਾਂ ਇਸੇ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਵੱਲੋਂ ਐਕਸ 'ਤੇ ਪੋਸਟ ਕਰ ਕੇ ਆਖਿਆ ਗਿਆ ਕਿ ਇਨਸਾਫ਼ ਜਲਦੀ ਮਿਲ ਗਿਆ।

ਜਦੋਂ ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾਨੂੰ ਗੈਰ-ਕਾਨੂੰਨੀ ਤੌਰ 'ਤੇ ਗ੍ਰਿਫਤਾਰ ਕੀਤਾ ਗਿਆ ਸੀ, ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ।

ਹੁਣ ਜਦੋਂ ਉਸ ਨੂੰ ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਤਾਂ ਉਹ ਕਹਿੰਦੇ ਹਨ ਕਿ ਇਹ ਇੱਕ ਸਾਜ਼ਿਸ਼ ਹੈ।

ਮੈਨੂੰ ਇੰਨੀ ਜਲਦੀ ਇਨਸਾਫ਼ ਮਿਲਣ ਦੀ ਉਮੀਦ ਨਹੀਂ ਸੀ ਪਰ ਵਾਹ !!!

ਅੱਜ ਸਮਝ ਆਇਆ ਜੇਲ੍ਹ ਦਾ ਦਰਦ: ਇੱਕ ਪਾਸੇ ਪੁੱਤਰ ਮਹਿਤਾਬ ਸਿੰਘ ਖਹਿਰਾ ਵੱਲੋਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਇਨਸਾਫ਼ ਦੱਸਿਆ ਗਿਆ ਤਾਂ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਵੱਲੋਂ ਟਵੀਟ ਕਰ ਆਖਿਆ ਗਿਆ ਕਿ ਅੱਜ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦਾ ਦਰਦ ਸਮਝ ਆਇਆ ਹੋਣਾ।

ਸਭ ਤੋਂ ਵੱਧ ਜੇਲ੍ਹ 'ਚ ਰਹਿਣ ਵਾਲੇ ਮੁੱਖ ਮੰਤਰੀ ਕੇਜਰੀਵਾਲ: ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ 'ਆਪ' 'ਤੇ ਤੰਜ ਕੱਸਦੇ ਆਖਿਆ ਕਿ ਮੈਂ ਤਾਂ ਪਹਿਲਾਂ ਹੀ ਆਖਿਆ ਸੀ ਕਿ ਸਭ ਤੋਂ ਵੱਧ ਸਮਾਂ ਜੇਲ੍ਹ 'ਚ ਰਹਿਣ ਵਾਲੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਹੋਣਗੇ। ਹੁਣ ਅੱਗੇ-ਅੱਗੇ ਵੇਖਣਾ ਦਿਲਚਸਪ ਰਹੇਗਾ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਕਿਹੜੇ-ਕਿਹੜੇ ਰੰਗ ਵੇਖਣ ਨੂੰ ਮਿਲਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.