ਨਵੀਂ ਦਿੱਲੀ: ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਰੂਸੀ ਸੈਨਾ ਵਿੱਚ ਸਹਾਇਤਾ ਕਰਮਚਾਰੀਆਂ ਵਜੋਂ ਕੰਮ ਕਰ ਰਹੇ ਲਗਭਗ 20 ਭਾਰਤੀਆਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਵਾਪਸ ਲਿਆਉਣ ਲਈ ਸਾਰੇ ਯਤਨ ਕਰ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਥੇ ਆਪਣੀ ਹਫਤਾਵਾਰੀ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ 'ਸਾਡਾ ਮੰਨਣਾ ਹੈ ਕਿ ਕਰੀਬ 20 ਲੋਕ (ਭਾਰਤੀ) ਰੂਸੀ ਫੌਜ 'ਚ ਸਹਾਇਕ ਸਟਾਫ ਜਾਂ ਸਹਾਇਕ ਵਜੋਂ ਕੰਮ ਕਰਨ ਗਏ ਹਨ।'
ਉਨ੍ਹਾਂ ਕਿਹਾ, 'ਅਸੀਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।' ਜੈਸਵਾਲ ਨੇ ਕਿਹਾ ਕਿ 20 ਲੋਕਾਂ ਨੇ ਮਾਸਕੋ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਰੂਸੀ ਫੌਜ 'ਚ ਸੁਰੱਖਿਆ ਸਹਾਇਕ ਦੇ ਤੌਰ 'ਤੇ ਭਰਤੀ ਕੀਤੇ ਗਏ ਕਈ ਭਾਰਤੀਆਂ ਨੂੰ ਵੀ ਯੂਕਰੇਨ ਨਾਲ ਲੱਗਦੀ ਰੂਸ ਦੀ ਸਰਹੱਦ ਦੇ ਕੁਝ ਇਲਾਕਿਆਂ 'ਚ ਰੂਸੀ ਫੌਜੀਆਂ ਨਾਲ ਮਿਲ ਕੇ ਲੜਨ ਲਈ ਮਜ਼ਬੂਰ ਹੋਣਾ ਪਿਆ ਹੈ।
ਜੈਸਵਾਲ ਨੇ ਕਿਹਾ, 'ਅਸੀਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।' ਉਨ੍ਹਾਂ ਕਿਹਾ ਕਿ 'ਉਹ (ਭਾਰਤੀ ਨਾਗਰਿਕ) ਵੱਖ-ਵੱਖ ਥਾਵਾਂ 'ਤੇ ਹਨ ਅਤੇ ਸਾਡਾ ਦੂਤਾਵਾਸ ਰੂਸੀ ਅਧਿਕਾਰੀਆਂ ਦੇ ਸੰਪਰਕ 'ਚ ਹੈ।' ਜੈਸਵਾਲ ਨੇ ਕਿਹਾ ਕਿ ਸਰਕਾਰ ਭਾਰਤੀਆਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਨਵੀਂ ਦਿੱਲੀ ਅਤੇ ਮਾਸਕੋ ਦੋਵਾਂ ਵਿੱਚ ਰੂਸੀ ਅਧਿਕਾਰੀਆਂ ਨਾਲ ਨਿਯਮਤ ਸੰਪਰਕ ਵਿੱਚ ਹੈ।
- ਪੰਜਾਬ, ਯੂਪੀ, ਹਰਿਆਣਾ ਤੇ ਦਿੱਲੀ ਦੀਆਂ ਹੱਦਾਂ ਬਦਲਣ ਦੀ ਮੰਗ ਰੱਦ, ਦਿੱਲੀ ਹਾਈਕੋਰਟ ਨੇ ਕਿਹਾ- ਅਜਿਹਾ ਕਰਨਾ ਸੰਸਦ ਦਾ ਅਧਿਕਾਰ
- ਕਰਨਾਟਕ: ਸੋਣ ਵੇਲੇ ਰੋ ਰਹੀ ਸੀ ਇੱਕ ਸਾਲ ਦੀ ਮਾਸੂਮ ਬੱਚੀ, ਬੇਰਹਿਮ ਪਿਤਾ ਨੇ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ
- ਲੋਕ ਸਭਾ ਚੋਣਾਂ: ਅਸਾਮ ਵਿੱਚ ਭਾਜਪਾ 11 ਸੀਟਾਂ 'ਤੇ, ਏਜੀਪੀ ਦੋ 'ਤੇ ਅਤੇ ਯੂਪੀਪੀਐਲ ਇੱਕ ਸੀਟ 'ਤੇ ਲੜੇਗੀ ਚੋਣ
- ਅਹਿਮਦਾਬਾਦ: ਚੁੱਪ ਨਹੀਂ ਹੋ ਰਹੀ ਸੀ 5 ਮਹੀਨੇ ਦੀ ਬੱਚੀ, ਪਿਤਾ ਨੇ ਗਲਾ ਘੁੱਟ ਕੇ ਕਰ ਦਿੱਤਾ ਕਤਲ, ਗ੍ਰਿਫਤਾਰ
ਉਨ੍ਹਾਂ ਕਿਹਾ, 'ਅਸੀਂ ਉੱਥੇ ਫਸੇ ਲੋਕਾਂ ਨੂੰ ਕਿਹਾ ਹੈ ਕਿ ਉਹ ਯੁੱਧ ਖੇਤਰ 'ਚ ਨਾ ਜਾਣ ਜਾਂ ਮੁਸ਼ਕਿਲ ਹਾਲਾਤਾਂ 'ਚ ਨਾ ਫਸਣ। ਅਸੀਂ ਆਪਣੇ ਸਾਰੇ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਸੀ ਕਿ ਭਾਰਤ ਸਰਕਾਰ ਦੀ ਮੰਗ ਤੋਂ ਬਾਅਦ ਰੂਸੀ ਫੌਜ ਵਿੱਚ ਸਹਾਇਕ ਸਟਾਫ ਵਜੋਂ ਕੰਮ ਕਰ ਰਹੇ ਕਈ ਭਾਰਤੀਆਂ ਨੂੰ ਡਿਊਟੀ ਤੋਂ ਮੁਕਤ ਕਰ ਦਿੱਤਾ ਗਿਆ ਹੈ।