ETV Bharat / bharat

ਪੱਛਮੀ ਬੰਗਾਲ ਵਿੱਚ ਸ਼ਤਾਬਦੀ ਰੇਲਗੱਡੀ ਉੱਤੇ ਮੁੜ ਪਥਰਾਅ, ਖਿੜਕੀ ਦਾ ਸ਼ੀਸ਼ੇ ਨੁਕਸਾਨੇ ਗਏ

author img

By ANI

Published : Jan 24, 2024, 10:56 AM IST

Updated : Jan 24, 2024, 11:22 AM IST

Stones Pelted Jalpaiguri Satabdi Express : ਪੱਛਮੀ ਬੰਗਾਲ 'ਚ ਸ਼ਤਾਬਦੀ ਐਕਸਪ੍ਰੈਸ ਟਰੇਨ 'ਤੇ ਪਥਰਾਅ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਖਿੜਕੀ ਦੇ ਸ਼ੀਸ਼ੇ ਨੁਕਸਾਨੇ ਗਏ। ਬੰਗਾਲ ਵਿੱਚ ਪਹਿਲਾਂ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

Jalpaiguri Satabdi Express
Jalpaiguri Satabdi Express

ਜਲਪਾਈਗੁੜੀ/ਪੱਛਮੀ ਬੰਗਾਲ: ਸੂਬੇ ਵਿੱਚ ਇੱਕ ਵਾਰ ਫਿਰ ਸ਼ਤਾਬਦੀ ਐਕਸਪ੍ਰੈਸ ਟਰੇਨ ਉੱਤੇ ਪਥਰਾਅ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਇਸ ਮਾਮਲੇ 'ਚ ਕੋਈ ਜ਼ਖਮੀ ਨਹੀਂ ਹੋਇਆ ਪਰ ਟਰੇਨ ਦੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ। ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

ਜਾਣਕਾਰੀ ਮੁਤਾਬਕ ਪੱਛਮੀ ਬੰਗਾਲ ਦੇ ਪੂਰਬੀ ਬਰਧਮਾਨ ਜ਼ਿਲੇ ਦੇ ਖਾਨਾ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਸ਼ਾਮ ਨੂੰ ਪਥਰਾਅ ਕਾਰਨ ਹਾਵੜਾ-ਨਿਊ ਜਲਪਾਈਗੁੜੀ ਸ਼ਤਾਬਦੀ ਐਕਸਪ੍ਰੈੱਸ ਟਰੇਨ ਦੇ ਇਕ ਡੱਬੇ ਦੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੁਮਾਰ ਨੇ ਕਿਹਾ ਕਿ, 'ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਦੇ ਰੇਲਵੇ ਕਰਮਚਾਰੀ ਦਲੀਪ ਕੁਮਾਰ ਅਨੁਸਾਰ ਕੋਚ ਨੰਬਰ ਸੀ-9 ਦੀਆਂ ਸੀਟਾਂ 48 ਅਤੇ 49 ਦੇ ਨੇੜੇ ਖਿੜਕੀ ਦੇ ਸ਼ੀਸ਼ੇ ਟੁੱਟੇ ਹੋਏ ਹਨ। ਹਾਲਾਂਕਿ, ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।'

ਯਾਤਰੀਆਂ ਵਿੱਚ ਡਰ ਦਾ ਮਾਹੌਲ: ਜ਼ਿਕਰਯੋਗ ਹੈ ਕਿ ਰੇਲਗੱਡੀ ਨੰਬਰ 12041 ਅੱਪ ਹਾਵੜਾ-ਨਿਊ ਜਲਪਾਈਗੁੜੀ ਸ਼ਤਾਬਦੀ ਐਕਸਪ੍ਰੈੱਸ ਜਦੋਂ ਖਾਨਾ ਰੇਲਵੇ ਸਟੇਸ਼ਨ ਨੂੰ ਪਾਰ ਕਰ ਰਹੀ ਸੀ, ਤਾਂ ਖਿੜਕੀ 'ਚੋਂ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਨੇੜਲੀਆਂ ਸੀਟਾਂ 'ਤੇ ਬੈਠੇ ਯਾਤਰੀ ਡਰ ਗਏ। ਫਿਰ ਉਨ੍ਹਾਂ ਨੇ ਦੇਖਿਆ ਕਿ ਖਿੜਕੀ ਦਾ ਸ਼ੀਸ਼ਾ ਲਗਭਗ ਟੁੱਟਿਆ ਹੋਇਆ ਹੈ। ਘਟਨਾ ਤੋਂ ਬਾਅਦ ਰੇਲਵੇ ਸੁਰੱਖਿਆ ਬਲ ਅਤੇ ਸਰਕਾਰੀ ਰੇਲਵੇ ਪੁਲਿਸ ਮੁਲਾਜ਼ਮਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ।

ਇਸ ਤੋਂ ਪਹਿਲਾਂ ਵੀ ਹੋਈਆਂ ਅਜਿਹੀਆਂ ਘਟਨਾਵਾਂ: ਦੱਸ ਦੇਈਏ ਕਿ ਪੱਛਮੀ ਬੰਗਾਲ ਵਿੱਚ ਪਿਛਲੇ ਸਾਲ ਮਾਰਚ ਵਿੱਚ ਫਰੱਕਾ ਦੇ ਕੋਲ ਵੰਦੇ ਭਾਰਤ ਵਿੱਚ ਪਥਰਾਅ ਕੀਤਾ ਗਿਆ ਸੀ। ਟਰੇਨ ਹਾਵੜਾ ਵੱਲ ਜਾ ਰਹੀ ਸੀ। ਇਸ ਤੋਂ ਪਹਿਲਾਂ ਜਨਵਰੀ 2023 ਵਿੱਚ ਪੱਛਮੀ ਬੰਗਾਲ ਦੇ ਡਾਲਕੋਲਾ ਵਿੱਚ ਪੱਥਰਬਾਜ਼ੀ ਹੋਈ ਸੀ। 20 ਜਨਵਰੀ ਨੂੰ ਨਿਊ ਹਾਵੜਾ ਨਿਊ ਜਲਪਾਈਗੁੜੀ ਵੰਦੇ ਭਾਰਤ ਐਕਸਪ੍ਰੈਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟਰੇਨ ਡਾਲਕੋਲਾ ਸਟੇਸ਼ਨ ਤੋਂ ਲੰਘ ਰਹੀ ਸੀ। ਇਸ ਘਟਨਾ ਵਿੱਚ ਟਰੇਨ ਦੀ ਖਿੜਕੀ ਵਿੱਚ ਤਰੇੜਾਂ ਆ ਗਈਆਂ। ਆਰਪੀਐਫ ਨੇ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

Last Updated : Jan 24, 2024, 11:22 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.