ETV Bharat / bharat

ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਗ੍ਰਿਫ਼ਤਾਰ ਅਨੁਜ ਥਾਪਨ ਨੇ ਕੀਤੀ ਖੁਦਕੁਸ਼ੀ, 5 ਦਿਨ ਪਹਿਲਾਂ ਪੰਜਾਬ ਤੋਂ ਕੀਤਾ ਸੀ ਗ੍ਰਿਫ਼ਤਾਰ - Salman Khan shooting case

author img

By ETV Bharat Punjabi Team

Published : May 1, 2024, 5:20 PM IST

Salman Khan House Firing Case: ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਪੁਲਿਸ ਹਿਰਾਸਤ 'ਚ ਇੱਕ ਦੋਸ਼ੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਉਸ ਦੀ ਮੌਤ ਹੋ ਗਈ ਹੈ।

Salman Khan House Firing Case
Salman Khan House Firing Case

ਮੁੰਬਈ (ਬਿਊਰੋ): ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਈਰਿੰਗ ਮਾਮਲੇ 'ਚ ਮੁੰਬਈ ਪੁਲਿਸ ਦੀ ਹਿਰਾਸਤ 'ਚ ਰਹੇ ਮੁਲਜ਼ਮ ਅਨੁਜ ਥਾਪਨ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦੋਸ਼ੀ ਅਨੁਜ ਨੇ ਪੁਲਿਸ ਹਿਰਾਸਤ 'ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਇਸ ਘਟਨਾ ਤੋਂ ਬਾਅਦ ਮੁਲਜ਼ਮ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਦੋਸ਼ੀ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਦੀ ਮੌਤ ਹੋ ਗਈ।

ਸਲਮਾਨ ਖਾਨ ਦੇ ਘਰ ਦੇ ਬਾਹਰ ਫਾਈਰਿੰਗ ਕਰਨ ਵਾਲੇ ਮੁੱਖ ਮੁਲਜ਼ਮ ਸਾਗਰ ਪਾਲ ਅਤੇ ਵਿੱਕੀ ਗੁਪਤਾ ਅਜੇ ਵੀ ਪੁਲਿਸ ਹਿਰਾਸਤ 'ਚ ਹਨ। ਇਨ੍ਹਾਂ ਦੋਵਾਂ ਮੁਲਜ਼ਮਾਂ ਨੇ 14 ਅਪ੍ਰੈਲ ਨੂੰ ਸਵੇਰੇ 5 ਵਜੇ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਸੀ।

32 ਸਾਲਾਂ ਦੋਸ਼ੀ ਅਨੁਜ ਥਾਪਨ ਦੀ ਮੌਤ 'ਤੇ ਡਿਪਟੀ ਪੁਲਿਸ ਕਮਿਸ਼ਨਰ ਦੱਤਾ ਨਲਾਵੜੇ ਨੇ ਕਿਹਾ ਹੈ, 'ਇਸ ਹਾਦਸੇ ਤੋਂ ਬਾਅਦ ਮੁਲਜ਼ਮ ਨੂੰ ਤੁਰੰਤ ਜੀਟੀ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਗਿਆ।'

ਉਲੇਖਯੋਗ ਹੈ ਕਿ ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਸਾਰੇ ਮੁਲਜ਼ਮਾਂ 'ਤੇ ਮਕੋਕਾ ਕਾਨੂੰਨ ਲਾਗੂ ਕਰਨ ਤੋਂ ਬਾਅਦ ਮਾਮਲੇ ਨੂੰ ਅਗਲੇਰੀ ਜਾਂਚ ਲਈ ਕ੍ਰਾਈਮ ਬ੍ਰਾਂਚ ਦੇ ਸੈੱਲ 9 ਦੇ ਸਹਾਇਕ ਪੁਲਿਸ ਕਮਿਸ਼ਨਰ ਨੂੰ ਸੌਂਪ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਮਹਾਰਾਸ਼ਟਰ 'ਚ ਬਿਸ਼ਨੋਈ ਗੈਂਗ ਦੇ ਨੈੱਟਵਰਕ ਦੀ ਵੀ ਜਾਂਚ ਕਰ ਰਹੀ ਹੈ। ਮੁਲਜ਼ਮ ਵਿੱਕੀ ਗੁਪਤਾ (24), ਸਾਗਰ ਪਾਲ (21) ਅਤੇ ਅਨੁਜ ਥਾਪਨ (32) ਨੂੰ ਵਿਸ਼ੇਸ਼ ਮਕੋਕਾ ਅਦਾਲਤ ਨੇ 8 ਮਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਸੀ।

ਇਸ ਦੇ ਨਾਲ ਹੀ ਮੁਲਜ਼ਮ ਸੋਨੂੰ ਕੁਮਾਰ ਬਿਸ਼ਨੋਈ (ਉਮਰ 37) ਨੂੰ ਮੈਡੀਕਲ ਆਧਾਰ 'ਤੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਅਨੁਜ ਕੁਮਾਰ ਥਾਪਨ ਅਤੇ ਸੋਨੂੰ ਕੁਮਾਰ ਬਿਸ਼ਨੋਈ ਦੋਵਾਂ ਨੇ ਪਨਵੇਲ ਦੇ ਰਹਿਣ ਵਾਲੇ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਦੋ ਪਿਸਤੌਲ ਸਪਲਾਈ ਕੀਤੇ ਸਨ।

ਪੰਜਾਬ ਤੋਂ ਦੋ ਅਸਲਾ ਸਪਲਾਇਰ ਸੋਨੂੰ ਕੁਮਾਰ ਵਿਸ਼ਨੂੰ ਅਤੇ ਅਨੁਜ ਥਾਪਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਨੁਜ ਥਾਪਨ ਵੱਲੋਂ ਲਾਕਅੱਪ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੇ ਜਾਣ ਦਾ ਖੁਲਾਸਾ ਹੋਣ ਤੋਂ ਬਾਅਦ ਅਨੁਜ ਥਾਪਨ ਨੂੰ ਹੋਰ ਇਲਾਜ ਲਈ ਜੀਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਜੀਟੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਅਨੁਜ ਥਾਪਨ ਦੀ ਇਲਾਜ ਦੌਰਾਨ ਮੌਤ ਹੋ ਗਈ।

ਦੱਸ ਦੇਈਏ ਕਿ ਮਕੋਕਾ ਦੀ ਵਿਸ਼ੇਸ਼ ਅਦਾਲਤ ਦੇ ਜੱਜ ਏ.ਐੱਮ. ਪਾਟਿਲ ਨੇ 14 ਅਪ੍ਰੈਲ ਨੂੰ ਬਾਂਦਰਾ 'ਚ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਗੁਜਰਾਤ ਤੋਂ ਗ੍ਰਿਫਤਾਰ ਕੀਤੇ ਗਏ ਬਿਸ਼ਨੋਈ ਗੈਂਗ ਦੇ ਮੁਲਜ਼ਮ ਵਿੱਕੀ ਗੁਪਤਾ, ਸਾਗਰ ਪਾਲ ਅਤੇ ਅਨੁਜ ਥਾਪਨ ਨੂੰ ਪੁਲਿਸ ਹਿਰਾਸਤ 'ਚ ਭੇਜਣ ਦੇ ਹੁਕਮ ਦਿੱਤੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.