ETV Bharat / bharat

ਸ਼ਰਧਾਲੂਆਂ ਦੇ ਟੋਲੇ 'ਚ ਵੜ੍ਹਿਆ ਬੇਕਾਬੂ ਟਰੱਕ, 5 ਦੀ ਮੌਤ, ਗੁੱਸੇ 'ਚ ਲੋਕਾਂ ਨੇ ਫੂਕ ਦਿੱਤੀ ਪੁਲਿਸ ਵੈਨ

ਬੇਕਾਬੂ ਹੋਇਆ ਟਰੱਕ ਸਿੱਧਾ ਸ਼ਰਧਾਲੂਆਂ ਦੇ ਇੱਕ ਟੋਲੇ ਵਿੱਚ ਜਾ ਵੜ੍ਹਿਆ, ਜਿਸ ਵਿੱਚ 5 ਸ਼ਰਧਾਲੂਆਂ ਦੀ ਮੌਤ ਹੋ ਗਈ।

author img

By ETV Bharat Punjabi Team

Published : 2 hours ago

BANKA ROAD ACCIDENT
BANKA ROAD ACCIDENT (Etv Bharat)

ਬਿਹਾਰ/ਬਾਂਕਾ: ਬਿਹਾਰ ਦੇ ਬਾਂਕਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਕ ਟਰੱਕ ਬੇਕਾਬੂ ਹੋ ਕੇ ਬੋਲ ਬਾਮ ਸ਼ਰਧਾਲੂਆਂ ਦੇ ਇੱਕ ਟੋਲੇ ਵਿੱਚ ਜਾ ਵੜ੍ਹਿਆ ਜਿਸ ਵਿੱਚ 5 ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਕਾਰਨ ਪੰਜ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਜ਼ਖਮੀਆਂ ਦਾ ਅਮਰਪੁਰ ਰੈਫਰਲ ਹਸਪਤਾਲ 'ਚ ਇਲਾਜ ਜਾਰੀ ਹੈ।

ਬਾਂਕਾ, ਬਿਹਾਰ ਵਿੱਚ ਵਾਪਰਿਆ ਹਾਦਸਾ: ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬਾਂਕਾ ਦੇ ਫੁੱਲੀਦੁਮਰ ਥਾਣਾ ਖੇਤਰ ਦੇ ਨਾਗਰਡੀਹ ਪਿੰਡ ਦੇ ਕੋਲ ਵਾਪਰਿਆ। ਸਾਰੇ ਕੰਵਰੀਆ ਸੁਲਤਾਨਗੰਜ ਤੋਂ ਪਾਣੀ ਭਰ ਕੇ ਜਸ ਗੌੜ ਨਾਥ ਮਹਾਦੇਵ ਮੰਦਰ ਜਾ ਰਹੇ ਸਨ। ਟਰੱਕ ਚਾਲਕ ਮੌਕੇ ਤੋਂ ਟਰੱਕ ਸਮੇਤ ਫਰਾਰ ਹੋ ਗਿਆ। ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਹੋਰ ਵੀ ਜਿਆਦਾ ਵਧ ਗਿਆ।

ਗੁੱਸੇ 'ਚ ਆਈ ਭੀੜ ਨੇ ਪੁਲਿਸ ਵੈਨ ਨੂੰ ਲਗਾਈ ਅੱਗ: ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ। ਘਟਨਾ ਵਾਲੀ ਥਾਂ 'ਤੇ ਪਿੰਡ ਵਾਸੀ ਭੜਕ ਗਏ। ਉਨ੍ਹਾਂ ਨੇ ਪੁਲਿਸ ਦੀ 112 ਦੀ ਗੱਡੀ ਨੂੰ ਅੱਗ ਲਾ ਦਿੱਤੀ ਅਤੇ ਪਥਰਾਅ ਵੀ ਕੀਤਾ। ਲੋਕਾਂ ਵੱਲੋਂ ਕੀਤਾ ਗਏ ਪਥਰਾਅ 'ਚ ਕੁਝ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਇੰਨਾਂ ਹੀ ਨਹੀਂ ਗੁੱਸੇ 'ਚ ਆਏ ਲੋਕਾਂ ਨੇ ਐਂਬੂਲੈਂਸ ਦੀ ਭੰਨਤੋੜ ਵੀ ਕੀਤੀ। ਸਥਿਤੀ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਪਹੁੰਚਾਇਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.